ਸਜ਼ਾਯੋਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Punishable _ਸਜ਼ਾਯੋਗ : ਮਹਾਰਾਸ਼ਟਰ ਰਾਜ ਬਨਾਮ ਜਗਮੰਦਰ ਲਾਲ ( ਏ ਆਈ ਆਰ 1966 ਐਸ ਸੀ 940 ) ਅਨੁਸਾਰ ਇਸ ਪਦ ਦਾ ਮਤਲਬ ਹੈ ‘ ਸਜ਼ਾ ਦਿੱਤੇ ਜਾਣ ਦਾ ਭਾਗੀ’ । ਸਜ਼ਾ ਦਿੱਤੇ ਜਾਣ ਦਾ ਭਾਗੀ ਦਾ ਮਤਲਬ ਸਿਰਫ਼ ਇਹ ਹੈ ਕਿ ਇਕ ਵਿਅਕਤੀ ਜਿਸ ਨੇ ਕਿਸੇ ਦੰਡਕ ਉਪਬੰਧ ਦੀ ਉਲੰਘਣਾ ਕੀਤੀ ਹੈ ਉਸ ਨੂੰ ਸਜ਼ਾ ਦੇਣੀ ਪਵੇਗੀ । ਇਸ ਤਰ੍ਹਾਂ  ਇਸ ਪਦ ਦੇ ਅਰਥ ਇਸ ਹੀ ਤਰ੍ਹਾਂ ਦੇ ਵਾਕੰਸ਼ ‘ ਸਜ਼ਾ ਦਿੱਤੀ ਜਾਵੇਗੀ’ ਤੋਂ ਵਖਰੇ ਨਹੀਂ ਹਨ । ਦੋਹਾਂ ਸੂਰਤਾਂ ਵਿਚ ਸਜ਼ਾ ਦਿੱਤੀ ਜਾਣੀ ਅਵੱਸ਼ਕ ਹੈ । ਅਦਾਲਤ ਇਸ ਕੇਸ ਵਿਚ ਸਪਰੈਸ਼ਨ ਆਫ਼ ਇਮਮਾਰਲ ਟ੍ਰੈਫ਼ਿਕ ਇਨ ਵਿਮੈਨ ਐਂਡ ਗਰਲਜ਼ ਐਕਟ 1956 ਦੀ ਧਾਰਾ 3 ( 1 ) ਵਿਚ ਆਉਂਦੇ ‘ ‘ ਸਜ਼ਾ ਦਿੱਤੀ ਜਾਵੇਗੀ’ ’ ਵਾਕੰਸ਼ ਦਾ ਅਰਥ ਕਰ ਰਹੀ ਸੀ ਅਤੇ ਉਸ ਦੇ ਕਹਿਣ ਅਨੁਸਾਰ ‘ ਇਸ ਪਦ ਦੇ ਅਰਥ ਇਸ ਤਰ੍ਹਾਂ ਕਢਣਾ ਅਸੰਭਵ ਹੈ ਕਿ ਇਸ ਉਪਬੰਧ ਦੀ ਉਲੰਘਣਾ ਕਰਨ ਬਾਰੇ ਦੰਡ ਹੁਕਮ ਦੀ ਪ੍ਰਕਿਰਤੀ ਤੈਅ ਕਰਨ ਦਾ ਵਿਵੇਕ ਅਦਾਲਤ ਨੂੰ ਦਿੱਤਾ ਗਿਆ ਹੈ । ਪਦ ‘ ਸਜ਼ਾ ਦਿੱਤੀ ਜਾਵੇਗੀ’ ਦੀ ਵਰਤੋਂ ਕਰਕੇ ਵਿਧਾਨ ਮੰਡਲ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਪਰਾਧੀ ਦੰਡਕ ਨਤੀਜਿਆਂ ਤੋਂ ਬਚੇਗਾ ਨਹੀਂ । ’ ’

            ਬੋਵੀਅਰ ਦੀ ਲਾ ਡਿਕਸ਼ਨਰੀ ਵਿਚ ਵੀ ਸ਼ਬਦ ‘ ‘ ਸਜ਼ਾਯੋਗ’ ’ ਦੇ ਅਰਥ ‘ ਸਜ਼ਾ ਦਿਤੇ ਜਾਣ ਦਾ ਭਾਗੀ’ ਕੀਤੇ ਗਏ ਹਨ ।

            ਸੂਬੇ ਸਿੰਘ ਬਨਾਮ ਹਰਿਆਣਾ ਰਾਜ ( ਏ ਆਈ ਆਰ 1988 ਐਸ ਸੀ 2235 ) ਵਿਚ ਵੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ‘ ਸਜ਼ਾਯੋਗ’ ਸ਼ਬਦ ਨੂੰ ਸਾਧਾਰਨ ਤੌਰ ਤੇ ‘ ਸਜ਼ਾ ਦਿੱਤੇ ਜਾਣ ਦਾ ਮੁਸਤਹਿਕ ਅਥਵਾ ਹਕਦਾਰ ’ ਜਾਂ ‘ ਸਜ਼ਾ ਦਾ ਭਾਗੀ’ ਜਾਂ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ’ ’   ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ । ਅਤੇ ਉਸ ਦਾ ਅਰਥ ਹੈ ਉਸਨੂੰ ਸਜ਼ਾ ਦਿੱਤੀ ਜਾ ਸਕੇਗੀ , ਨ ਕਿ ਉਸ ਨੂੰ ‘ ਸਜ਼ਾ ਜ਼ਰੂਰ ਦਿੱਤੀ ਜਾਵੇ । ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.