ਸੰਗ੍ਰਾਂਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਗ੍ਰਾਂਦ. ਦੇਖੋ, ਸੰਕ੍ਰਾਂਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਗ੍ਰਾਂਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਗ੍ਰਾਂਦ: ਸੂਰਜੀ ਕੈਲੰਡਰ ਅਨੁਸਾਰ ਹਰ ਮਹੀਨੇ ਦੇ ਪਹਿਲੇ ਦਿਨ ਨੂੰ ‘ਸੰਗ੍ਰਾਂਦ’ (ਸੰਕ੍ਰਾਂਤਿ) ਕਿਹਾ ਜਾਂਦਾ ਹੈ। ਹਿੰਦੂ ਧਰਮ ਵਿਚ ਇਸ ਦਿਨ ਇਸ਼ਨਾਨ ਕਰਨਾ, ਵਰਤ ਰਖਣਾ, ਦਾਨ ਦੇਣਾ ਆਦਿ ਕਈ ਪ੍ਰਕਾਰ ਦੇ ਅਨੁਸ਼ਠਾਨ ਪ੍ਰਚਲਿਤ ਹਨ। ਗੁਰਮਤਿ ਵਿਚ ਇਸ ਪ੍ਰਕਾਰ ਦੇ ਕਿਸੇ ਅਨੁਸ਼ਠਾਨ ਦਾ ਕੋਈ ਮਹੱਤਵ ਨਹੀਂ ਦਸਿਆ ਗਿਆ। ਕਿਉਂਕਿ ਸਭ ਦਿਨ, ਵਾਰ , ਰੁਤਾਂ , ਥਿਤਾਂ ਦਾ ਪ੍ਰਭਾਵ ਇਕ-ਸਮਾਨ ਹੈ। ਤੁਖਾਰੀ ਰਾਗ ਦੇ ‘ਬਾਰਹਮਾਹਾ’ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਬੇਦਸ ਮਾਹ ਰੁਤੀ ਥਿਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ (ਗੁ.ਗ੍ਰੰ.1109)। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਾਲੇ ‘ਬਾਰਹਮਾਹਾ’ ਵਿਚ ਕਿਹਾ ਹੈ— ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ (ਗੁ.ਗ੍ਰੰ. 136)। ਗੁਰੂ ਅਮਰਦਾਸ ਜੀ ਨੇ ਬਿਲਾਵਲ ਰਾਗ ਦੇ ‘ਵਾਰ 7’ ਪ੍ਰਕਰਣ ਵਿਚ ਹੋਰ ਵੀ ਸਪੱਸ਼ਟ ਕੀਤਾ ਹੈ— ਥਿਤੀ ਵਾਰ ਸਭਿ ਸਬਦਿ ਸੁਹਾਏ ਸਤਿਗੁਰੁ ਸੇਵੇ ਤਾ ਫਲੁ ਪਾਏ ਥਿਤੀ ਵਾਰ ਸਭਿ ਆਵਹਿ ਜਾਹਿ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ਥਿਤੀ ਵਾਰ ਤਾ ਜਾ ਸਚਿ ਰਾਤੇ ਬਿਨੁ ਨਾਵੈ ਸਭਿ ਭਰਮਹਿ ਕਾਚੇ (ਗੁ.ਗ੍ਰੰ. 842)।

            ਉਪਰੋਕਤ ਬਾਣੀ-ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਕਿਸੇ ਮਹੀਨੇ, ਵਾਰ ਜਾਂ ਰੁਤ ਨੂੰ ਸੁਖਦਾਈ ਮੰਨਣਾ ਅਤੇ ਕਿਸੇ ਨੂੰ ਦੁਖਦਾਈ ਕਹਿਣਾ ਅਨੁਚਿਤ ਹੈ। ਪਰ ਹਿੰਦੂ ਧਰਮ ਦੇ ਸੰਪਰਕ ਕਾਰਣ ਸਿੱਖ ਧਰਮ ਵਿਚ ਇਸ ਪ੍ਰਕਾਰ ਦੇ ਅਨੁਸ਼ਠਾਨਾਂ ਨੇ ਪ੍ਰਵੇਸ਼ ਕਰ ਲਿਆ ਹੈ। ਫਲਸਰੂਪ ਸੰਗ੍ਰਾਂਦ ਵਾਲੇ ਦਿਨ ਗੁਰੂ- ਧਾਮਾਂ ਉਤੇ ਉਚੇਚਾ ਇਕੱਠ ਹੁੰਦਾ ਹੈ। ਬਾਰਹਮਾਹਾ ਮ. ੫ ਦਾ ਪਾਠ ਹੁੰਦਾ ਹੈ। ਸਰੋਵਰਾਂ ਵਿਚ ਇਸ਼ਨਾਨ ਕੀਤਾ ਜਾਂਦਾ ਹੈ। ਇਹ ਸਭ ਕੁਝ ਕਰਨਾ ਗੁਰਮਤਿ ਸਿੱਧਾਂਤਾਂ ਦੇ ਵਿਪਰੀਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.