ਸੰਘ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਘ ( ਨਾਂ , ਪੁ ) ਖਾਧਾ-ਪੀਤਾ ਪੇਟ ਅੰਦਰ ਨਿਗਲਣ ਲਈ ਜੀਭ ਦੀ ਜੜ੍ਹ ਨੇੜੇ ਦਾ ਛੇਕ; ਬੋਲ ਨਿਕਲਣ ਦੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਘ 1 [ ਨਾਂਪੁ ] ਗਲ਼ਾ , ਕੰਠ 2 ਸੰਗਠਨ ਜੱਥੇਬੰਦੀ , ਸਭਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਘ . ਸੰਗ੍ਯਾ— ਕੰਠ. ਗਲਾ. “ ਚਬੈ ਤਤਾ ਲੋਹਸਾਰ ਵਿਚਿ ਸੰਘੈ ਪਲਤੇ.” ( ਮ : ੪ ਵਾਰ ਗਉ ੧ ) ੨ ਟੋਬਾ ਜਾਤੀ , ਜੋ ਜਮੀਨ ਸੁੰਘਕੇ ਜਮੀਨਗਰਭ ਵਿੱਚ ਪਾਣੀ ਦਾ ਮਿੱਠਾ ਖਾਰਾ ਹੋਣਾ ਦੱਸਦੀ ਹੈ. ਸੋਂਘਾ । ੩ ਸੰ. ਸਮੁਦਾਯ. ਗਰੋਹ. ਇਕੱਠ । ੪ ਸਭਾ. ਸਮਾਜ. ਦੇਖੋ , ਸੰਗ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਘ : ਇਹ ਇਕ ਰਾਜਨੀਤਿਕ ਢਾਂਚਾ ਹੈ । ਇਸ ਵਿਚ ਵੱਖਰੇ ਰਾਜ , ਰਿਆਸਤਾਂ ਜਾਂ ਕਾਲੋਨੀਆਂ ਨਿਸ਼ਚਿਤ ਉਦੇਸ਼ਾਂ ਲਈ ਮਿਲ ਕੇ ਇਕ ਸਰਕਾਰ ਸਥਾਪਿਤ ਕਰਦੇ ਹਨ ਅਤੇ ਨਾਲ ਹੀ ਆਪਣੀ ਅਲੱਗ ਸੱਤਾ ਨੂੰ ਵੀ ਕਾਇਮ ਰੱਖਦੇ ਹਨ ਪਰ ਸਿੱਧਾਂਤਕ ਤੌਰ ਤੇ ਅਟੁੱਟ ਹੁੰਦੇ ਹਨ । ਦੂਜੇ ਸ਼ਬਦਾਂ ਵਿਚ ਸੰਘ ਇਕ ਰਾਜਨੀਤਕ ਬਣਤਰ ਹੈ ਜਿਹੜੀ ਛੋਟੀਆਂ ਛੋਟੀਆਂ ਸਰਕਾਰਾਂ ਦੇ ਕਿਸੇ ਖ਼ਾਸ ਸਮੇਝੌਤੇ ਅਧੀਨ ਹੋਂਦ ਵਿਚ ਆਇਆ ਇਕ ਸਮੂਹ ਹੈ । ਇਹ ਛੋਟੀਆਂ ਸਰਕਾਰਾਂ ਜਾਂ ਛੋਟੇ ਛੋਟੇ ਰਾਜ ਆਪਣੀ ਸੱਤਾ ਵੱਖਰੇ ਤੌਰ ਤੇ ਬਰਕਰਾਰ ਰੱਖਦਿਆਂ ਹੋਇਆ ਸਾਂਝੇ ਉਦੇਸ਼ਾਂ ਅਤੇ ਹਿੱਤਾਂ ਦੀ ਪੂਰਤੀ ਲਈ ਇਕ ਪ੍ਰਭੂਸੱਤਾ ਕਾਇਮ ਕਰਦੇ ਹਨ । ਇਸ ਤਰ੍ਹਾਂ ਸ਼ਾਮਲ ਹੋਣ ਵਾਲੇ ਸਾਰੇ ਰਾਜ ਏਕਤਾ ਦੀ ਇਕ ਲੜੀ ਵਿਚ ਪਰੋਏ ਜਾਂਦੇ ਹਨ । ਸੰਯੁਕਤ ਰਾਜ ਅਮਰੀਕਾ ਅਜਿਹੀ ਸਰਕਾਰ ਬਣਾਉਣ ਵਿਚ ਦੁਨੀਆਂ ਵਿਚੋਂ ਸਭ ਤੋਂ ਪਹਿਲੇ ਨੰਬਰ ਤੇ ਰਿਹਾ । ਇਸ ਰਾਜ ਵਿਚ ਸ਼ਾਮਲ ਹੋਣ ਵਾਲੇ ਕੁੱਲ 50 ਰਾਜ ਹਨ । ਇਹ ਸਾਰੇ ਦੇ ਸਾਰੇ ਆਪਣੇ ਰਾਜ-ਖੇਤਰਾਂ ਵਿਚ ਪ੍ਰਮੁੱਖ ਹਨ ਅਤੇ ਇਨ੍ਹਾਂ ਦਾ ਆਪਣਾ ਆਪਣਾ ਗਵਰਨਰ , ਪਾਰਲੀਮੈਂਟ ਅਤੇ ਕਾਨੂੰਨੀ ਵਿਭਾਗ ਹੈ । ਇਸੇ ਤਰਾਂ ਇਥੋਂ ਦੀ ਕੇਂਦਰੀ ਸਰਕਾਰ ( ਸੰਘਾਤਮਕ ਸਰਕਾਰ ) ਵੀ ਵਾਸ਼ਿੰਗਟਨ ਵਿਖੇ ਪ੍ਰਬੰਧਕੀ , ਵਿਧਾਨਕ ਅਤੇ ਨਿਆਂ-ਵਿਭਾਗਾਂ ਵਿਚ ਵੰਡੀ ਹੋਈ ਹੈ । ਭਾਰਤ ਦੀ ਸੰਘਾਤਮਕ ਸਰਕਾਰ ਵੀ ਇਸੇ ਤਰ੍ਹਾਂ ਰਾਜਾਂ ਅਤੇ ਕੇਂਦਰੀ ਸਰਕਾਰ ਵਿਚ ਵੰਡੀ ਹੋਈ ਹੈ । ਹਰੇਕ ਰਾਜ ਦਾ ਆਪਣਾ ਆਪਣਾ , ਗਵਰਨਰ , ਮੰਤਰੀ-ਮੰਡਲ ਵਿਧਾਨ-ਸਭਾ ਅਤੇ ਕਾਨੂੰਨੀ ਅਦਾਲਤ ਹੈ । ਕੇਂਦਰੀ ਸਰਕਾਰ ਦਿੱਲੀ ਵਿਚ ਹੈ ਦਾ ਪ੍ਰਬੰਧ ਰਾਸ਼ਟਰਪਤੀ , ਮੰਤਰੀ-ਮੰਡਲ , ਲੋਕ-ਸਭਾ , ਰਾਜ-ਸਭਾ ਕਰਦੀ ਅਤੇ ਕਾਨੂੰਨ ਪੱਖੋਂ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ । ਸਥਾਨਕ ਮਾਮਲਿਆਂ ਤੋਂ ਛੁੱਟ ਸੁਰੱਖਿਆ , ਬਦੇਸ਼ੀ ਮਾਮਲੇ ਅਤੇ ਕਈ ਹੋਰ ਸਾਂਝੇ ਕਾਰਜਾਂ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਨੂੰ ਸੌਂਪੀ ਜਾਂਦੀ ਹੈ । ਸੰਘਾਤਮਕ ਸਰਕਾਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ : - ਸੰਘ ਸਰਕਾਰ ਵਿਚ ਏਕਤਾ ਨਾਲੋਂ ਮੇਲ ਜਾਂ ਸਮਝੋਤੇ ਦੀ ਭਾਵਨਾ ਵਧੇਰੇ ਪ੍ਰਬਲ ਹੁੰਦੀ ਹੈ ਜਦ ਕਿ ਏਕਤਾ ਇਕਾਤਮਕ ਸਰਕਾਰ ਦੇ ਭਾਵ ਨੂੰ ਪ੍ਰਗਟ ਕਰਦੀ ਹੈ ਅਤੇ ਸੰਘ ਆਪਣੇ ਵਿਚ ਸ਼ਾਮਲ ਹੋਣ ਵਾਲੀਆਂ ਇਕਾਈਆਂ ਦੇ ਨਿਜੀ ਰੂਪ ਵਿਚ ਬਰਕਰਾਰ ਰੱਖਦਾ ਹੈ । ਰਾਸ਼ਟਰੀ ਵਿਸ਼ਿਆਂ ਤੋਂ ਬਗੈਰ ਬਾਕੀ ਦੇ ਮਾਮਲਿਆਂ ਨੂੰ ਨਜਿੱਠਣ ਵਿਚ ਇਹ ਇਕਾਈਆਂ ਆਜ਼ਾਦ ਹੁੰਦੀਆਂ ਹਨ । ਸੰਘ ਸਰਕਾਰ ਦਾ ਅਧਿਕਾਰ-ਖੇਤਰ ਉਨ੍ਹਾਂ ਸਾਂਝੇ ਮਾਮਲਿਆਂ ਤੱਕ ਹੁੰਦਾ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸੰਘ ਦਾ ਨਿਰਮਾਣ ਕੀਤਾ ਗਿਆ ਹੋਵੇ । ਜਿਵੇਂ ਰੱਖਿਆ , ਕਰੰਸੀ , ਬੈਂਕਿੰਗ , ਡਾਕ-ਘਰ ਅਤੇ ਆਵਾਜਾਈ ਆਦਿ । ਰਾਜਾਂ ਨੂੰ ਸਥਾਨਕ ਮਹੱਤਤਾ ਦੇ ਕਾਰਜ ਸੌਂਪੇ ਜਾਂਦੇ ਹਨ । ਸੰਘ ਦੇ ਨਿਰਮਾਣ ਸਮੇਂ ਲਿਖਤੀ ਵਿਧਾਨ ਲਾਜ਼ਮੀ ਹੈ । ਇਹ ਵਿਧਾਨ ਨਿਸ਼ਚਿਤ ਰੂਪ ਵਿਚ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿਚਕਾਰ ਜ਼ਿੰਮੇ-ਵਾਰੀਆਂ ਦੀ ਵੰਡ ਕਰਦਾ ਹੈ । ਦੋਹਾਂ ਵਿਚੋਂ ਕੋਈ ਵੀ ਇਕ ਦੂਜੇ ਦੇ ਹੱਕਾਂ ਤੇ ਛਾਪਾ ਨਹੀਂ ਮਾਰ ਸਕਦਾ । ਲੋੜੀਂਦੀ ਤਬਦੀਲੀ ਲਿਆਉਣ ਲਈ ਸੰਵਿਧਾਨ ਵਿਚ ਤਰਮੀਮ ਕਰਨੀ ਪੈਂਦੀ ਹੈ ਜਿਸ ਦਾ ਢੰਗ ਵੀ ਸੰਵਿਧਾਨ ਵਿਚ ਦਸਿਆ ਹੁੰਦਾ ਹੈ । ਇਸ ਤਰਾਂ ‘ ਸੰਵਿਧਾਨ’ ਸਰਕਾਰ ਉਪਰ ਆਪਣੀ ਪ੍ਰਭੁਤਾ ਕਾਇਮ ਰੱਖਦਾ ਹੈ । ਹ. ਪੁ. – ਰਾਜਨੀਤਕ ਵਿਗਿਆਨ ਦੇ ਸਿਧਾਂਤ : 303 - ਡਾ. ਅਨੂਪ ਚੰਦ ਕਪੂਰ ; ਡਿਕ. ਪੋ. ਸਾ. : 182


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਘ : ਗੁਜਰਾਤ ਵਿਚ ਇਹ ਸ਼ਬਦ ‘ ਟੋਬਾ’ ਜਾਤੀ ਲਈ ਵਰਤਿਆ ਜਾਂਦਾ ਹੈ । ਇਹ ਲੋਕ ਆਪਣੀ-ਆਪਣੀ ਸੁੰਘਣ-ਸ਼ਕਤੀ ਨਾਲ ਜ਼ਮੀਨ ਵਿਚੋਂ ਪਾਣੀ ਦੇ ਮਿੱਠਾ ਜਾਂ ਖਾਰਾ ਹੋਣ ਬਾਰੇ ਪਤਾ ਲਗਾ ਲੈਂਦੇ ਹਨ । ਇਸੇ ਲਈ ਇਨ੍ਹਾਂ ਨੂੰ ‘ ਸੋਂਘਾ’ ਵੀ ਕਿਹਾ ਜਾਂਦਾ ਹੈ । ‘ ਸੰਘ’ ਸ਼ਬਦ ਸਿੰਘਣ ਜਾਂ ਸੁੰਘਣ ਤੋਂ ਉਤਪੰਨ ਹੋਇਆ ਭਾਸਦਾ ਹੈ ਜਿਸ ਦਾ ਅਰਥ ਸਪਸ਼ਟ ਹੈ । ਕਈ ਥਾਈਂ ਸੰਘ ਜਾਤੀ ਨੂੰ ਸਿੰਘਾ’ ਦਾ ਨਾਂ ਦਿੱਤਾ ਗਿਆ ਹੈ ਪਰੰਤੂ ਇਹ ਸ਼ਬਦ ਖ਼ਾਸ ਕਰਕੇ ਖੂਹ ਲੱਭਣ ਵਾਲਿਆਂ ਲਈ ਹੀ ਵਰਤਿਆ ਜਾਂਦਾ ਹੈ । ਲੁਧਿਆਣੇ ਦੇ ਇਲਾਕੇ ਵਿਚ ਇਨ੍ਹਾਂ ਲਈ ਗੋਤਾਖੋਰ ਜਾਂ ‘ ਡਬੋਲੀਆ’ ਨਾਂ ਪ੍ਰਚਲਿਤ ਹੈ । ਹ. ਪੁ. – ਗਲਾ. ਟ੍ਰਾ. ਕਾ. ਪੰ. 3 ; ਮ. ਕੋ. ; ਪੰ. ਡਿ.


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.