ਸੰਚਾਰ ਮਾਧਿਅਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Transmission Channels

ਸੰਚਾਰ ਲਈ ਵੱਖ-ਵੱਖ ਮਾਧਿਅਮ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਸੰਚਾਰ ਚੈਨਲ ਵੀ ਕਿਹਾ ਜਾਂਦਾ ਹੈ । ਸੰਚਾਰ ਮਾਧਿਅਮਾਂ ਨੂੰ ਮੁੱਖ ਰੂਪ ਵਿੱਚ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ । ਇਹਨਾਂ ਵਿੱਚੋਂ ਪਹਿਲੀ ਸ਼੍ਰੇਣੀ ਹੈ ਗਾਈਡਿਡ ਮੀਡੀਆ ( Guided Media ) । ਇਸ ਮਾਧਿਅਮ ਵਿੱਚ ਤਾਰਾਂ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ । ਉਦਾਹਰਣ ਵਜੋਂ ਟਵਿਸਟਿਡ ਪੇਅਰ , ਕੋਐਕਸੀਅਲ ਕੇਬਲ ਅਤੇ ਆਪਟੀਕਲ ਫਾਈਬਰ ਆਦਿ ਮਾਧਿਅਮ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ । ਦੂਸਰੀ ਕਿਸਮ ਦੇ ਸੰਚਾਰ ਮਾਧਿਅਮ ਨੂੰ ਅਨ-ਗਾਈਡਿਡ ਮੀਡੀਆ ( Unguided Media ) ਕਿਹਾ ਜਾਂਦਾ ਹੈ । ਇਸ ਵਿੱਚ ਤਾਰਾਂ ਆਦਿ ਦਾ ਉੱਕਾ ਹੀ ਇਸਤੇਮਾਲ ਨਹੀਂ ਕੀਤਾ ਜਾਂਦਾ । ਇਸ ਵਿੱਚ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ । ਉਦਾਹਰਣ ਵਜੋਂ ਰੇਡੀਓ ਤਰੰਗਾਂ , ਮਾਈਕਰੋਵੇਵ ਅਤੇ ਉਪਗ੍ਰਹਿ ਸੰਕੇਤ ਆਦਿ ਅਨ-ਗਾਈਡਿਡ ਮੀਡੀਆ ਦੀ ਸ਼੍ਰੇਣੀ ਵਿੱਚ ਆਉਂਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.