ਸੰਤ ਮਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤ ਮਾਲ : ਭਾਈ ਸੋਭਾ ਰਾਮ ਦੀ ਇਕ ਅਣ-ਪ੍ਰਕਾਸ਼ਿਤ ਪੰਜਾਬੀ ਕਾਵਿ ਰਚਨਾ ਹੈ ਜਿਸ ਵਿਚ ਸੇਵਾ ਪੰਥੀ ਸੰਪਰਦਾਇ ਦਾ ਵੇਰਵਾ ਹੈ । ਇਹ 1923 ਬਿ/1866 ਈ. ਵਿਚ ਮੁਕੰਮਲ ਹੋਈ ਅਤੇ ਇਸਦਾ ਹੱਥ ਲਿਖਿਤ ਖਰੜਾ ਡੇਰਾ ਭਾਈ ਰਾਮ ਕ੍ਰਿਸ਼ਨ , ਪਟਿਆਲਾ ਵਿਚ ਸੁਰੱਖਿਅਤ ਹੈ । ਇਸ ਹੱਥ ਲਿਖਤ ਦਾ ਉਤਾਰਾ 1927 ਬਿ/1870 ਈ. ਵਿਚ ਹੋਇਆ ਅਤੇ ਇਸ ਦੇ 12½ ``× 6½ `` ਸਾਇਜ਼ ਦੇ 16 ਲਾਈਨਾਂ ਵਾਲੇ 255 ਪੱਤਰੇ ਹਨ । ਪੌਰਾਣਿਕ ਵਰਨਨ ਸ਼ੈਲੀ ਵਾਲੀ ਇਹ ਰਚਨਾ ਸੰਤ ਗਾਥਾ ਵੰਨਗੀ ਵਾਲੀ ਕ੍ਰਿਤ ਹੈ । ਇਸ ਵਿਚ ਪ੍ਰਸਿੱਧ ਸੇਵਾਪੰਥੀ ਸੰਤਾਂ , ਜਿਵੇਂ ਕਿ ਭਾਈ ਕਨ੍ਹੈਯਾ , ਸੇਵਾ ਰਾਮ , ਅੱਡਣ ਸ਼ਾਹ ਅਤੇ ਦੁਖਭੰਜਨ ਜੀ ਦੇ ਵਿਸਤ੍ਰਿਤ ਜੀਵਨ-ਬਿਰਤਾਂਤ ਹਨ । ਭਾਈ ਧੰਨੋ , ਗੜ੍ਹ ਮੰਗੂ , ਸਦਾਨੰਦ ਤੇ ਭੱਲਾ ਰਾਮ ਵਰਗੇ ਘਟ ਪ੍ਰਸਿੱਧ ਸੰਤਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ । ਅਠਾਰ੍ਹਵੀਂ ਸ਼ਤਾਬਦੀ ਦੌਰਾਨ ਸਿੱਖਾਂ ਦੁਆਰਾ ਸਹਾਰੇ ਗਏ ਕਸ਼ਟਾਂ ਅਤੇ ਮੁਗਲਾਂ ਵੱਲੋਂ ਕੀਤੇ ਗਏ ਘੋਰ ਅਤਿਆਚਾਰਾਂ ਦਾ ਪਰੋਖ ਰੂਪ ਵਿਚ ਜ਼ਿਕਰ ਕੀਤਾ ਗਿਆ ਹੈ ।

      ਕੁਝ ਸਮਕਾਲੀ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਊਨਾ ਵਾਲੇ ਬੇਦੀ ਸਾਹਿਬ ਸਿੰਘ , ਭਾਈ ਵਡਭਾਗ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਸੰਬੰਧੀ ਆਪਣੇ ਗਿਆਨ ਦੇ ਆਧਾਰ ਤੇ ਬੜੀ ਵੱਡਮੁਲੀ ਅਤੇ ਰੋਚਕ ਜਾਣਕਾਰੀ ਦਿੱਤੀ ਗਈ ਹੈ ।


ਲੇਖਕ : ਗ.ਮ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.