ਸੰਤੋਖ ਦਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਤੋਖ ਦਾਸ . ਦੇਖੋ , ਅਖਾੜਾ ੫ , ਪ੍ਰੀਤਮ ਦਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਤੋਖ ਦਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਤੋਖ ਦਾਸ : ਉਦਾਸੀ ਸੰਪ੍ਰਦਾਇ ਦੇ ਸੰਗਤ ਸਾਹਿਬ ( ਭਾਈ ਫੇਰੂ ਸੁੱਚੀ ਦਾੜ੍ਹੀ ) ਦੀ ਸ਼ਾਖਾ ਦੇ ਇਕ ਕਰਨੀ ਵਾਲੇ ਸਾਧ ਜਿਨ੍ਹਾਂ ਨੇ ਮਹੰਤ ਪ੍ਰੀਤਮ ਦਾਸ ਨਿਰਬਾਣ ਨਾਲ ਮਿਲ ਕੇ ਸੰਨ 1781-84 ਈ. ਦੌਰਾਨ ਦਰਬਾਰ ਸਾਹਿਬ ਦੇ ਸਰੋਵਰ ਵਿਚ ਜਲ ਪਾਣ ਲਈ ਸਰਕਾਰੀ ( ਸ਼ਾਹੀ ) ਨਹਿਰ ਤੋਂ ‘ ਹਸਲੀ ’ ਲਿਆਉਂਦੀ ਤਾਂ ਜੋ ਪਾਣੀ ਦੀ ਵਿਵਸਥਾ ਨਿਰੰਤਰ ਬਣੀ ਰਹੇ । ਇਸ ਨੇ ਸੰਨ 1781 ਈ. ਵਿਚ ਸਰੋਵਰ ਦੇ ਉਤਰ- ਪੂਰਬ ਕੋਨੇ ਵਲ ਅਖਾੜਾ ਕਾਇਮ ਕੀਤਾ ਅਤੇ ਬੋਹੜ ਦਾ ਇਕ ਬ੍ਰਿਛ ਲਗਾਇਆ । ਮਹੰਤ ਸੰਤੋਖਦਾਸ ਦੇ ਚੇਲੇ ਬ੍ਰਹਮ ਸਾਹਿਬ ਨੇ ਉਸ ਬੋਹੜ ਹੇਠਾਂ ਬੈਠ ਕੇ ਬਹੁਤ ਤਪਸਿਆ ਕੀਤੀ , ਜਿਸ ਕਰਕੇ ਉਸ ਬ੍ਰਿਛ ਦਾ ਨਾਂ ‘ ਬ੍ਰਹਮ-ਬੂਟਾ’ ਪ੍ਰਚਲਿਤ ਹੋ ਗਿਆ ਅਤੇ ਉਸੇ ਦੇ ਨਾਂ’ ਤੇ ਅਖਾੜੇ ਦਾ ਨਾਂ ਵੀ ‘ ਬ੍ਰਹਮ ਬੂਟਾ ’ ਪੈ ਗਿਆ ।

                      ਸੰਤੋਖ ਦਾਸ ਅਤੇ ਉਸ ਦੇ ਹਮ-ਖ਼ਿਆਲ ਉਦਾਸੀ ਸੰਤਾਂ ਦਾ ਪੰਚਾਇਤੀ ਅਖਾੜੇ ਵਾਲਿਆਂ ਨਾਲ ਵਿਰੋਧ ਹੋ ਜਾਣ ਕਰਕੇ ਉਨ੍ਹਾਂ ਨੇ ਆਪਣਾ ਵਖਰਾ ਅਖਾੜਾ ‘ ਸ੍ਰੀ ਗੁਰ ਨਇਆ ਅਖਾੜਾ ਉਦਾਸੀ’ ਸਥਾਪਿਤ ਕਰ ਲਿਆ , ਜੋ ਬਾਦ ਵਿਚ ਉਦਾਸੀਆਂ ਦਾ ਛੋਟਾ ਅਖਾੜਾ ਵਜੋਂ ਪ੍ਰਸਿੱਧ ਹੋਇਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੰਤੋਖ ਦਾਸ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤੋਖ ਦਾਸ : ‘ ਸੰਗਤ ਸਾਹਿਬ ਕੇ` ਨਾਂ ਦੀ ਉਪ-ਸੰਪਰਦਾਇ ਦੇ ਇਕ ਉਦਾਸੀ ਸੰਤ ਜਿਹੜੇ ਅੰਮ੍ਰਿਤਸਰ ਵਿਖੇ ਪਾਵਨ ਸਰੋਵਰਾਂ ਵਾਸਤੇ ਨਿਰੰਤਰ ਜਲ ਪੁਚਾਉਣ ਦਾ ਪ੍ਰਬੰਧ ਕਰਨ ਲਈ ਸ਼ਾਹੀ ਨਹਿਰ ( ਸਿੰਜਾਈ ਨਹਿਰ ) ਤੋਂ ਹੰਸਲੀ ਬਣਾਉਣ ਦੀ ਸੇਵਾ ਕਰਨ ਕਰਕੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ । ਇਹ ਯਾਦਗਾਰੀ ਕੰਮ ਇਹਨਾਂ ਨੇ ਉਦਾਸੀ ਮਹੰਤ ਪ੍ਰੀਤਮ ਦਾਸ ਨਾਲ ਰਲ ਕੇ 1781-84 ਵਿਚ ਕੀਤਾ ਸੀ । ਪ੍ਰੀਤਮ ਦਾਸ ਵਾਂਗ ਸੰਤੋਖ ਦਾਸ ਨੇ ਵੀ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੇ ਨਿਕਟ ਇਕ ਅਖਾੜਾ ਕਾਇਮ ਕੀਤਾ । ਇਸ ਅਖਾੜੇ ਨੂੰ ਸੰਤੋਖ ਦਾਸ ਦੇ ਉਤਰਾਧਿਕਾਰੀ ਬ੍ਰਹਮਦਾਸ ਜਾਂ ਬ੍ਰਹਮ ਸਾਹਿਬ ਦੇ ਨਾਂ ਉੱਤੇ ‘ ਬ੍ਰਹਮ ਬੂਟਾ` ਨਾਂ ਨਾਲ ਜਾਣਿਆ ਜਾਂਦਾ ਹੈ । ਕਾਫ਼ੀ ਸਮੇਂ ਮਗਰੋਂ ਸੰਤੋਖ ਦਾਸ ਅਤੇ ਇਹਨਾਂ ਦੇ ਉਪ-ਸੰਪਰਦਾਇ ਦੇ ਸੰਤਾਂ ਦੀ ਕੇਂਦਰੀ ਉਦਾਸੀ ਸੰਸਥਾ , ਅਰਥਾਤ ਪੰਚਾਇਤੀ ਅਖਾੜਾ ਨਾਲ ਮਤ-ਭੇਦ ਪੈਦਾ ਹੋ ਗਏ ਅਤੇ ਸੰਨ 1840 ਵਿਚ ਇਹਨਾਂ ਦੀ ਅਗਵਾਈ ਅਧੀਨ ‘ ਸ੍ਰੀ ਗੁਰ ਨਯਾ ਅਖਾੜਾ ਉਦਾਸੀਨ` ਨਾਂ ਦੀ ਇਕ ਵਖਰੀ ਸੰਸਥਾ ਹੋਂਦ ਵਿਚ ਆਈ । ਇਸ ਨਵੀਂ ਸੰਸਥਾ ਦਾ ਆਮ ਪ੍ਰਚਲਿਤ ਨਾਂ ‘ ਉਦਾਸੀਆਂ ਦਾ ਛੋਟਾ ਅਖਾੜਾ` ਹੈ ।


ਲੇਖਕ : ਸ.ਸ.ਅ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.