ਸੰਪਰਦਾਇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਦਾਇ [ ਨਾਂਇ ] ਸਮੁਦਾਇ , ਫ਼ਿਰਕਾ , ਮੱਤ , ਜਾਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਪਰਦਾਇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Denomination _ ਸੰਪਰਦਾਇ : ਅੰਗਰੇਜ਼ੀ ਦੇ ਇਸ ਸਬਦ ਦੀ ਆਕਸਫ਼ੋਰਡ ਡਿਕਸ਼ਨਰੀ ਵਿਚ ਦਿੱਤੀ ਪਰਿਭਾਸ਼ਾ ਅਨੁਸਾਰ ਇਸ ਦਾ ਮਤਲਬ ਹੈ , ‘ ‘ ਵਿਅਕਤੀਆਂ ਦਾ ਸਮੂਹ ਜਿਸ ਦਾ ਇਕੱਠਿਆਂ ਇਕ ਨਾਂ ਅਧੀਨ ਵਰਗੀਕਰਣ ਕੀਤਾ ਗਿਆ ਹੋਵੇ; ਕੋਈ ਧਾਰਮਿਕ ਸੰਪਰਦਾਇਕ ( sect ) ਜਾਂ ਬਾਡੀ ਜਿਸ ਵਿਚ ਵਿਸ਼ਵਾਸ ਅਤੇ ਸੰਗਠਨ ਦੀ ਸਾਂਝ ਹੋਵੇ ਅਤੇ ਨਿਖੜਵੇਂ ਨਾਂ ਨਾਲ ਜਾਣੀ ਜਾਂਦੀ ਹੋਵੇ । [ ਕਮਿਸ਼ਨਰ , ਹਿੰਦੂ ਰਿਲੀਜਸ ਇੰਡੌਮੈਟਸ ਮਦਰਾਸ ਬਨਾਮ ਲਕਸ਼ਮੇਦਰ ਤੀਰਥ ਸਵਾਮੀ- ਆਰ-ਏ ਆਈ ਆਰ 1954 ਐਸ ਸੀ 282 ] ਵੈਬਸਟਰਜ਼ ਥਰਡ ਇੰਟਰਨੈਸ਼ਨਲ ਡਿਕਸ਼ਨਰੀ ਦੇ ਹਵਾਲੇ ਨਾਲ ਰਾਜਸਥਾਨ ਰਾਜ ਬਨਾਮ ਸ੍ਰੀ ਸਜਨ ਲਾਲ ਪੰਜਾਵਤ ( ਏ ਆਈ ਆਰ 1975 ਐਸ ਸੀ 706 ) ਵਿਚ ਅਦਾਲਤ ਅਨੁਸਾਰ ਸੰਪਰਦਾਇ ਦਾ ਮਤਲਬ ਹੈ ਆਸਤਕਾਂ ਦੇ ਫ਼ਿਰਕੇ ਦਾ ਧਾਰਮਕ ਗਰੁਪ ਜਿਸ ਨੂੰ ਇਕ ਨਾਂ ਨਾਲ ਜਾਣਿਆ ਜਾਂਦਾ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਪਰਦਾਇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sect _ਸੰਪਰਦਾਇ : ‘ ਦ ਕਾਨਸਾਈਜ਼ ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਅੰਗਰੇਜ਼ੀ ਦੇ ਸ਼ਬਦ Sect ਦਾ , ਜਿਸ ਦਾ ਪੰਜਾਬੀ ਸਮਾਨਾਰਥਕ ਸੰਪਰਦਾਇ ਹੈ , ਮਤਲਬ ਹੈ ‘ ‘ ਕਿਸੇ ਧਰਮ ਦੇ ਅੰਦਰ ਵਿਅਕਤੀਆਂ ਦਾ ਸਮੂਹ ਜੋ ਉਸ ਹੀ ਧਰਮ ਦੇ ਅੰਦਰ ਹੋਰਨਾਂ ਦੁਆਰਾ ਮੰਨੇ ਜਾਂਦੇ ਧਾਰਮਕ ਸਿਧਾਂਤਾਂ ਤੋਂ ਵਖਰੇ  ਸਿਧਾਂਤਾਂ ਨੂੰ ਮੰਨਦਾ ਹੈ । ’ ’ ਆਧੁਨਿਕ ਅੰਗਰੇਜ਼ੀ ਭਾਸ਼ਾ ਵਿਚ ਇਸ ਸ਼ਬਦ ਦੀ ਥਾਂ ‘ ਡੀਨਾਮੀਨੇਸ਼ਨ ’ ਸ਼ਬਦ ਵਰਤਿਆ ਜਾਂਦਾ ਹੈ । ਹਰੀ ਰਾਮ ਬਨਾਮ ਚੋਣ ਟ੍ਰਿਬਿਊਨਲ ਮੁਜ਼ੱਫ਼ਰ ਨਗਰ ( ਏ ਆਈ ਆਰ 1970 ਇਲਾ. 146 ) ਅਨੁਸਾਰ ਵਖਰੇ ਰੂਪ ਵਿਚ ਸੰਗਠਤ ਧਾਰਮਕ ਬਾਡੀ ਜੋ ਆਪਣੇ ਨਿਖੜਵੇਂ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਪੂਜਾ ਦੀ ਆਪਣੀ ਥਾਂ ਰਖਦੀ ਹੈ । ਭਾਰਤੀ ਸੰਵਿਧਾਨ ਦੇ ਅਨੁਛੇਦ 26 ਵਿਚ ਇਹ ਹੀ ਅਰਥ ਪ੍ਰਗਟ ਕਰਨ ਲਈ ਅੰਗਰੇਜ਼ੀ ਰੂਪ ਵਿਚ ਪਦ ‘ ‘ ਰਿਲਿਜਸ ਡੀਨਾਮੀਨੇਸ਼ਨ’ ’ ਆਰ ਐਨੀ ਸੈਕਸ਼ਨ ਦੇਅਰ-ਆਫ਼’ ’ ਵਰਤਿਆ ਗਿਆ ਹੈ ਅਤੇ ਪੰਜਾਬੀ ਰੂਪ ਵਿਚ ਉਸ ਦੇ ਲਈ ‘ ‘ ਸੰਪਰਦਾਇ ਜਾਂ ਉਸ ਦਾ ਕੋਈ ਅਨੁਭਾਗ’ ’ ਦੇ ਸ਼ਬਦ ਰਖੇ ਗਏ ਹਨ । ਹਰ ਹਾਲ ਇਹ ਗੱਲ ਸਪਸ਼ਟ ਹੈ ਕਿ ਸੰਪਰਦਾਇ ਕਿਸੇ ਧਰਮ ਦੇ ਅੰਦਰ ਦਾ ਗਰੁਪ ਹੁੰਦਾ ਹੈ ਜਿਸ ਦਾ ਉਸ ਹੀ ਧਰਮ ਦੇ  ਮੰਨਣ ਵਾਲਿਆਂ ਨਾਲ ਕਿਸੇ ਅਸੂਲ ਤੇ ਮਤ-ਭੇਦ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.