ਸੰਸਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਸਥਾ [ ਨਾਂਇ ] ਸਭਾ , ਜਥੇਬੰਦੀ , ਸੁਸਾਇਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਸਥਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Institution _ ਸੰਸਥਾ : ਕੇ.ਵੀ. ਕ੍ਰਿਸ਼ਨਾ ਰਾਉ ਬਨਾਮ ਸਬ-ਕੁਲੈਕਟਰ , ਓਗੋਲ ( ਏ ਆਈ ਆਰ 1969 ਐਸ ਸੀ 563 ) ਵਿਚ ਔਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਉਸ ਕੋਸ਼ ਵਿਚ ਸੰਸਥਾ ਸ਼ਬਦ ਨੂੰ ਕਿਸੇ ਮਨੋਰਥ ਅਥਵਾ ਉਦੇਸ਼ , ਖ਼ਾਸ ਕਰ ਕਿਸੇ ਲੋਕ ਪ੍ਰਯੋਜਨ ਜਾਂ ਆਮ ਉਪਯੋਗਤਾ ਵਾਲੀ ਧਾਰਮਕ , ਦਾਨ-ਆਧਾਰੀ ਜਾਂ ਸਿਖਿਅਕ ਉਦੇਸ਼ ਨੂੰ ਤਰੱਕੀ ਦੇਣ ਲਈ ਕਾਇਮ ਕੀਤੀ ਗਈ ਕਿਸੇ ਸਥਾਪਨਾ , ਸੰਗਠਨ ਜਾਂ ਸਭਾ ਦੇ ਤੌਰ ਤੇ ਪਰਿਭਾਸ਼ਤ ਕੀਤਾ ਗਿਆ ਹੈ । ਹੋਰਨਾਂ ਡਿਕਸ਼ਨਰੀਆ ਵਿਚ ਉਸ ਸ਼ਬਦ ਨੂੰ ਕਿਸੇ ਲੋਕ ਉਦੇਸ਼ ਜਾਂ ਸਮਾਜਕ ਉਦੇਸ਼ ਨੂੰ ਤਰੱਕੀ ਦੇਣ ਲਈ ਲੋਕ ਸੱਤਾ ਜਾਂ ਸਰਕਾਰੀ ਸੱਤਾ ਦੁਆਰਾ ਸਥਾਪਤ ਸੰਗਠਤ ਸੋਸਾਇਟੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ।

            ਭਾਵੇਂ ਅਜ ਦੇ ਸਮਾਜਕ ਢਾਂਚੇ ਵਿਚ ਇਸ ਸ਼ਬਦ ਨੂੰ ਨਪੇ ਤੁਲੇ ਸ਼ਬਦਾਂ ਵਿਚ ਪਰਿਭਾਸ਼ਤ ਕਰਨਾ ਔਖਾ ਹੈ , ਪਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਥਾ ਦਾ ਮਤਲਬ ਉਸ ਦੇ ਮੋਢੀਆਂ ਦੁਆਰਾ ਚਿਤਵੇ ਕਿਸੇ ਉਦੇਸ਼ ਦੀ ਪ੍ਰਾਪਤ ਲਈ ਕਾਇਮ ਕੀਤੀ ਸਭਾ ਤੋਂ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.