ਹਠੀ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਠੀ ਸਿੰਘ. ਮਾਤਾ ਸੁੰਦਰੀ ਜੀ ਦੇ ਪਾਲਿਤ ਅਜੀਤ ਸਿੰਘ ਦਾ ਬੇਟਾ, ਜਿਸਦਾ ਪ੍ਰਸਿੱਧ ਅਸਥਾਨ ਬੁਰਹਾਨ ਪੁਰ (ਜਿਲਾ ਨਿਮਾਰ) ਦੇ ਸਿੰਧੀ ਮਹੱਲੇ ਵਿੱਚ ਹੈ. ਇਹ ਗੁਰੁਬਾਣੀ ਵਿੱਚੋਂ “ਨਾਨਕ” ਨਾਮ ਕੱਢਕੇ ਅਰ ਆਪਣਾ ਨਾਉਂ ਪਾਕੇ ਸਿੱਖਾਂ ਨੂੰ ਸ਼ਬਦ ਸੁਣਾਇਆ ਕਰਦਾ ਸੀ. ਇਸ ਅਪਰਾਧ ਕਰਕੇ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ. ਇਹ ਪੰਜਾਬ ਛੱਡਕੇ ਮਧ੍ਯ ਭਾਰਤ (C. P.) ਵਿੱਚ ਜਾ ਰਿਹਾ, ਅਰ ਉਸੇ ਪਾਸੇ ਮੋਇਆ. ਇਸ ਦਾ ਦੇਹਰਾ ਬੁਰਹਾਨਪੁਰ ਵਿੱਚ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਠੀ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਠੀ ਸਿੰਘ (ਅ.ਚ. 1783): ਗੁਰੂ ਗੋਬਿੰਦ ਸਿੰਘ ਦੀ ਵਿਧਵਾ ਮਾਤਾ ਸੁੰਦਰੀ ਦੇ ਗੋਦ ਲਏ ਪੁੱਤਰ ਅਜੀਤ ਸਿੰਘ ਦਾ ਲੜਕਾ ਸੀ। ਜਦੋਂ ਮਾਤਾ ਸੁੰਦਰੀ ਨੇ ਅਜੀਤ ਸਿੰਘ ਨੂੰ ਉਸਦੇ ਦੁਰਾਚਾਰ ਕਾਰਨ ਤਿਆਗ ਦਿੱਤਾ ਅਤੇ ਦਿੱਲੀ ਤੋਂ ਮਥੁਰਾ ਚੱਲੇ ਗਏ ਤਾਂ ਮਾਤਾ ਜੀ ਆਪਣੇ ਨਾਲ ਹਠੀ ਸਿੰਘ ਅਤੇ ਉਸਦੀ ਮਾਂ ਤਾਰਾ ਬਾਈ ਨੂੰ ਲੈ ਗਏ ਸਨ। ਵੱਡਾ ਹੋਇਆ ਹਠੀ ਸਿੰਘ ਵੀ ਆਪਣੇ ਪਿਤਾ ਦੀ ਤਰ੍ਹਾਂ ਗੁਰਗੱਦੀ ਲਈ ਝੂਠਾ ਦਾਹਵੇਦਾਰ ਬਣ ਗਿਆ। ਇਹ ਗੁਰਬਾਣੀ ਦੇ ਸ਼ਬਦਾਂ ਵਿਚ ਨਾਨਕ ਦੀ ਥਾਂ `ਤੇ ਆਪਣਾ ਨਾਂ ਵੀ ਵਰਤਿਆ ਕਰਦਾ ਸੀ ਅਤੇ ਇਹਨਾਂ ਨੂੰ ਇਹ ਆਪਣੇ ਹੋਣ ਦਾ ਦਾਹਵਾ ਕਰਦਾ ਹੁੰਦਾ ਸੀ। ਇਸ ਦੇ ਧਰਮ ਵਿਰੋਧੀ ਰਵਈਏ ਤੋਂ ਤੰਗ ਆ ਕੇ ਮਾਤਾ ਸੁੰਦਰੀ ਨੇ ਇਸ ਨੂੰ ਛੱਡ ਦਿੱਤਾ ਅਤੇ ਦਿੱਲੀ ਰਹਿਣ ਲਈ ਵਾਪਸ ਆ ਗਏ। ਅਹਮਦ ਸ਼ਾਹ ਦੁੱਰਾਨੀ ਦੇ ਮਥੁਰਾ ਨੂੰ ਲੁੱਟਣ ਉਪਰੰਤ ਹਠੀ ਸਿੰਘ ਮੱਧ ਪ੍ਰਦੇਸ਼ ਵਿਚ ਬੁਰਹਾਨਪੁਰ ਚੱਲਿਆ ਗਿਆ ਜਿੱਥੇ ਜਾ ਕੇ ਇਸ ਨੇ ਆਪਣੀ ਨਿੱਜੀ ਸੰਗਤ ਸਥਾਪਿਤ ਕਰ ਲਈ। ਇੱਥੇ ਹੀ ਇਹ 1783 ਵਿਚ ਲਾਵਾਰਸ ਚਲਾਣਾ ਕਰ ਗਿਆ। ਇਸ ਦੀ ਸਮਾਧ ਬੁਰਹਾਨਪੁਰ ਵਿਖੇ ‘ਗੁਰਦੁਆਰਾ ਬੜੀ ਸੰਗਤ` ਦੇ ਅਹਾਤੇ ਵਿਚ ਬਣੀ ਹੋਈ ਹੈ।


ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਠੀ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਠੀ ਸਿੰਘ : ਇਹ ਮਾਤਾ ਸੁੰਦਰੀ ਜੀ ਦੁਆਰਾ ਪਾਲੇ ਗਏ ਅਜੀਤ ਸਿੰਘ ਦਾ ਪੁੱਤਰ ਸੀ। ਇਸ ਦਾ ਪ੍ਰਸਿੱਧ ਅਸਥਾਨ ਮੱਧ ਪ੍ਰਦੇਸ਼ ਵਿਚ ਬੁਰਹਾਨਪੁਰ ਦੇ ਸਿੰਧੀ ਮਹੱਲੇ ਵਿਚ ਹੈ। ਇਹ ਗੁਰਬਾਣੀ ਵਿਚੋਂ ‘ਨਾਨਕ’ ਨਾਂ ਦੀ ਥਾਂ ਤੇ ਆਪਣਾ ਨਾਂ ਪਾ ਕੇ ਸਿੱਖਾਂ ਨੂੰ ਸ਼ਬਦ ਸੁਣਾਇਆ ਕਰਦਾ ਸੀ। ਇਸ ਅਪਰਾਧ ਵਜੋਂ ਮਾਤਾ ਸੁੰਦਰੀ ਜੀ ਨੇ ਇਸ ਨੂੰ ਤਿਆਗ ਦਿੱਤਾ। ਇਹ ਪੰਜਾਬ ਛੱਡ ਕੇ ਮੱਧ ਭਾਰਤ ਚਲਾ ਗਿਆ ਅਤੇ ਉਥੇ ਹੀ ਇਸ ਦੀ ਮੌਤ ਹੋ ਗਈ। ਇਸਦਾ ਦੇਹਰਾ ਬੁਰਹਾਨਪੁਰ ਵਿਖੇ ਹੈ।

          ਹ. ਪੁ. ––ਮ. ਕੋ. 259.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਠੀ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਠੀ ਸਿੰਘ :   ਦਿੱਲੀ ਵਿਚ ਰਹਿੰਦਿਆਂ ਮਾਤਾ ਸੁੰਦਰੀ ਜੀ ਦੁਆਰਾ ਪਾਲੇ ਗਏ, ਇਕ ਸਿੱਖ ਅਜੀਤ ਸਿੰਘ ਦਾ ਪੁੱਤਰ ਸੀ ਜਿਹੜਾ ਗੁਰਬਾਣੀ ਵਿਚ 'ਨਾਨਕ' ਨਾਂ ਦੀ ਥਾਂ ਤੇ ਆਪਣਾ ਨਾਂ ਪਾ ਕੇ ਸਿੱਖਾਂ ਨੂੰ ਸ਼ਬਦ ਸੁਣਾਉਣ ਲਗ ਪਿਆ ਸੀ। ਇਸ ਅਪਰਾਧ ਵੱਜੋਂ ਮਾਤਾ ਸੁੰਦਰੀ ਜੀ ਨੇ ਇਸ ਨੂੰ ਤਿਆਗ ਦਿੱਤਾ। ਇਹ ਪੰਜਾਬ ਛੱਡ ਕੇ ਮਂੱਧ ਪ੍ਰਦੇਸ਼ ਵਿਚ ਚਲਾ ਗਿਆ ਅਤੇ ਉਥੇ ਹੀ ਇਸ ਦੀ ਮੌਤ ਹੋ ਗਈ। ਇਸ ਦਾ ਦੇਹੁਰਾ ਬੁਰਹਾਨਪੁਰ ਵਿਖੇ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-53-06, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 6:26

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.