ਹਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ ( ਨਾਂ , ਪੁ ) ਪਸ਼ੂਆਂ ਦੇ ਚਾਰੇ ਵਜੋਂ ਵੱਢ੍ਹ ਕੇ ਲਿਆਦੇ ਹਰੇ ਪੱਠੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ [ ਨਾਂਪੁ ] ਇੱਕ ਰੰਗ [ ਵਿਸ਼ੇ ] ਸਾਵਾ , ਸਬਜ਼; ਸੁਖੀ , ਸਿਹਤਮੰਦ , ਖ਼ੁਸ਼ਹਾਲ [ ਨਾਂਪੁ ] ਚਾਰਾ , ਹਰੇ ਪੱਠੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ . ਵਿ— ਹਰਿਤ. ਸਬਜ਼. ਸਾਵਾ. “ ਸਗਲਾ ਬਨੁ ਹਰਾ.” ( ਬਿਲਾ ਛੰਤ ਮ : ੪ ) ੨ ਵਾਲਾ. ਵਾਨ. ਹਾਰ. “ ਸਿਧ ਸਮਾਧਿਹਰਾ.” ( ਸਵੈਯੇ ਮ : ੩ ਕੇ ) ੩ ਹਰਣ ਕੀਤਾ. ਮਿਟਾਇਆ. ਦੇਖੋ , ਹ੍ਰੀ ਧਾ. “ ਸਗਲ ਸਹਸਾ ਦੁਖੁ ਹਰਾ.” ( ਬਿਲਾ ਛੰਤ ਮ : ੫ ) ੪ ਸੰਗ੍ਯਾ— ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. “ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ.” ( ਮਾਰੂ ਸੋਲਹੇ ਮ : ੫ ) ੫ ਅ਼ .ਹੁਰਾ. ਸੰਗ੍ਯਾ— ਯੋਗ੍ਯਤਾ. ਲਿਆਕ਼ਤ । ੬ ਡਿੰਗ. ਪੋਤ੍ਰਾ. ਪੌਤ੍ਰ । ੭ ਨਿਹੰਗ ਸਿੰਘ ਸੁੱਕੇ ( ਖੁਸ਼ਕ ) ਲਈ ਹਰਾ ਸ਼ਬਦ ਵਰਤਦੇ ਹਨ , ਜਿਵੇਂ— ਕੇਸ ਹਰੇ ਕਰ ਲਓ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰਾ ( ਸੰ. । ਸੰਸਕ੍ਰਿਤ ਹਾਰਿਣ = ਮ੍ਰਿਤ ਦਾ । ਪੰਜਾਬੀ-ਹਰਣ + ਦਾ-ਦਾ ਸੰਖੇਪ ) ੧. ਹਰਨ ਦਾ ਚਮੜਾ , ਮ੍ਰਿਗਾਣ । ਯਥਾ-‘ ਕੁਸਮ ਪਾਟੁ ਘਿਉ ਪਾਕੁ ਹਰਾ’ ।

੨. ( ਗੁ. । ਸੰਸਕ੍ਰਿਤ ਹਰਿਤ = ਸਾਵਾ ) ਸੱਜਰਾ , ਤਾਜ਼ਾ ।

੩. ( ਕ੍ਰਿ. । ਸੰਸਕ੍ਰਿਤ ਹ੍ਰੀ । ਪੰਜਾਬੀ ਹਰਨਾ ) ੧. ਦੂਰ ਕੀਤਾ ।

੨. ਦੂਰ ਹੋ ਗਿਆ । ਯਥਾ-‘ ਸਗਲ ਸਹਸਾ ਦੁਖੁ ਹਰਾ’ ਸਾਰੇ ਸੰਸੇ ਅਤੇ ਦੁਖ ਦੂਰ ਹੋ ਗਏ ।

੪. ਵਾਲਾ ।                 ਦੇਖੋ , ‘ ਸਮਾਧਿਹਰਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.