ਹਵਾਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾਲਾ [ ਨਾਂਪੁ ] ਉਦਾਹਰਨ , ਪ੍ਰਮਾਣ , ਮਿਸਾਲ; ਸੰਦਰਭ , ਪ੍ਰਸੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reference _ਹਵਾਲਾ : ਕੋਈ ਵਿਅਕਤੀ ਜਾਂ ਫ਼ਰਮ ਜਿਸ ਨੂੰ ਕਿਸੇ ਦੇ ਚਾਲ-ਚਲਨ , ਯੋਗਤਾ ਜਾਂ ਪੋਜ਼ੀਸ਼ਨ ਬਾਰੇ ਪੁੱਛ ਸੰਬੋਧਤ ਕੀਤੀ ਜਾਂਦੀ ਹੈ ।

( i )       ਪੁੱਛ ਅਧੀਨ ਕੋਈ ਮਾਮਲਾ ਜ਼ਾਬਤਾ ਦੀਵਾਨੀ-ਸੰਘਤਾ ਵਿਚ ਯਥਾ ਉਪਬੰਧਤ ਅਨੁਸਾਰ ਸਾਲਸੀ ਲਈ ਹਵਾਲਾ ਕਰਨਾ

( ii )       ਕਿਸੇ ਗੁੰਝਲਦਾਰ ਨੁਕਤੇ ਬਾਬਤ ਜਾਂ ਕੋਈ ਮਾਮਲਾ ਜਿਸ ਬਾਰੇ ਅਦਾਲਤ ਨੂੰ ਵਾਜਬੀ ਸ਼ੰਕਾ ਹੋਵੇ , ਫ਼ੈਸਲੇ ਲਈ ਆਲ੍ਹਾ ਅਦਾਲਤ ਨੂੰ ਹਵਾਲਾ ਕਰਨਾ । [ ਜ਼ਾਬਤਾ ਦੀਵਾਨੀ ਸੰਘਤਾ ਹੁਕਮ XLIV ਅਨਸੂਚੀ I ]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਵਾਲਾ ( ਸੰ. । ਅ਼ਰਬੀ ਹਵਾਲਹ ) ਸਪੁਰਦਗੀ , ਸੰਭਾਲ । ਯਥਾ-‘ ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.