ਹੱਥ-ਲੇਖ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Handwriting _ ਹੱਥ - ਲੇਖ : ਉਹ ਤਰੀਕਾ ਜਿਸ ਨਾਲ ਕੋਈ ਵਿਅਕਤੀ ਲਿਖਦਾ ਹੈ ਜਿਸ ਵਿਚ ਅਖਰਾਂ ਦੀ ਬਣਤਰ , ਸ਼ਬਦਾਂ ਨੂੰ ਵਖਰਿਆਂ ਕਰਨ ਦਾ ਤਰੀਕਾ ਅਤੇ ਹੋਰ ਨਿਖੇੜਾ ਕਰਨ ਵਾਲੀਆਂ ਖ਼ਾਸੀਅਤਾਂ ਜੋ ਇਕ ਵਿਅਕਤੀ ਦੀ ਲਿਖਤ ਨੂੰ ਹੋਰਨਾਂ ਦੀਆਂ ਲਿਖਤਾਂ ਤੋਂ ਵਖਰਿਆਉਂਦੀ ਹੈ ।

            ਸ਼ਹਾਦਤ ਕਾਨੂੰਨ ਦੀ ਇਕ ਸ਼ਾਖਾ ਜੋ ਹੱਥ-ਲੇਖ ਨਾਲ ਤੱਲਕ ਰੱਖਦੀ ਹੈ ਅਤੇ ਜ਼ਿਆਦਾਤਰ ਇਹ ਗੱਲ ਤੈਅ ਕਰਦੀ ਹੈ ਕਿ ਕੋਈ ਦਸਖ਼ਤ ਅਸਲੀ ਹਨ ਜਾਂ ਜਾਹਲੀ । ਹੱਥ-ਲੇਖ ਦੀ ਪਛਾਣ ਸਬੰਧਤ ਵਿਅਕਤੀ ਨਾਲੋਂ ਮਾਹਿਰਾਂ ਦੇ ਦਾਇਰੇ ਦਾ ਕੰਮ ਹੈ ।

            ਕਿਸੇ ਤਸਦੀਕ ਕਰਨ ਵਾਲੇ ਗਵਾਹ ਦਾ ਹੱਥ-ਲੇਖ ਜੋ ਤੀਹ ਸਾਲਾਂ ਤੋਂ ਵਧ ਪੁਰਾਣਾ ਹੈ , ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ।

            ਸਟੀਫ਼ਨ ਦੇ ਸ਼ਹਾਦਤ ਦੇ ਡਾਇਜੈਸਟ ਵਿਚ ਇਸ ਨਿਯਮ ਨੂੰ ਮਾਨਤਾ ਦਿੱਤੀ ਗਈ ਹੈ । ਇਕ ਆਦਮੀ ਦੂਜੇ ਦੇ ਹੱਥ-ਲੇਖ ਨੂੰ ਪਛਾਣ ਸਕਦਾ ਹੈ , ਜੇ-

( 1 )     ਜੇ ਉਸ ਨੈ ਉਸ ਨੂੰ ਲਿਖਦਿਆਂ ਵੇਖਿਆ ਹੋਵੇ;

( 2 )   ਜੇ ਉਸ ਨੂੰ ਉਸ ਵਿਅਕਤੀ ਦੁਆਰਾ ਲਿਖੇ ਖ਼ਤ ਪੱਤਰ ਜਾਂ ਹੋਰ ਦਸਤਾਵੇਜ਼ ਆਏ ਹੋਣ , ਉਹ ਉਸ ਵਿਅਕਤੀ ਦੁਆਰਾ ਲਿਖੇ ਤਾਤਪਰਜਤ ਹੋਣ ਅਤੇ ਵਸੂਲ ਕੀਤੇ ਦੇ ਪੱਤਰ ਦੇ ਉੱਤਰ ਵਿਚ ਹੋਣ;

( 3 )   ਜੇ ਉਸ ਨੇ ਉਸ ਵਿਅਕਤੀ ਦੁਆਰਾ ਲਿਖੇ ਗਏ ਤਾਤਪਰਜਤ ਪੱਤਰ ਜਾਂ ਦਸਤਾਵੇਜ਼ ਵੇਖੇ ਹੋਣ ਅਤੇ ਬਾਦ ਵਿਚ ਉਨ੍ਹਾਂ ਬਾਰੇ ਉਸ ਨਾਲ ਉਨ੍ਹਾਂ ਦੇ ਵਿਸ਼ੇ-ਵਸਤੂ ਬਾਰੇ ਪੱਤਰ-ਵਿਹਾਰ ਕੀਤਾ ਹੋਵੇ;

( 4 )   ਜਦੋਂ ਗਵਾਹ ਨੇ ਉਨ੍ਹਾਂ ਹੱਥ-ਲੇਖਾਂ ਨੂੰ ਕਾਰੋਬਾਰੀ ਵਿਹਾਰਾਂ ਵਿਚ ਇਸ ਤਰ੍ਹਾਂ ਅੰਗੀਕਾਰ ਕੀਤਾ ਹੋਵੇ ਜਿਸ ਤੋਂ ਉਨ੍ਹਾਂ ਦੇ ਅਸਲੀ ਹੋਣ ਬਾਰੇ ਵਾਜਬੀ ਕਿਆਸ ਦੀ ਪ੍ਰੇਰਨਾ ਮਿਲਦੀ ਹੋਵੇ; ਜਾਂ

( 5 )   ਜਦੋਂ ਉਸ ਵਿਅਕਤੀ ਦੁਆਰਾ ਲਿਖੇ ਜਾਂ ਦਸਖ਼ਤ ਕੀਤੇ ਦਸਤਾਵੇਜ਼ ਗਵਾਹ ਦੇ ਅੱਗੇ ਕਾਰੋਬਾਰ ਦੇ ਸਾਧਾਰਨ ਅਨੁਕ੍ਰਮ ਵਿਚ ਪੇਸ਼ ਕੀਤੇ ਜਾਂਦੇ ਹੋਣ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.