ਜ਼ਮੀਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜ਼ਮੀਨ [ਨਾਂਇ] ਧਰਤੀ , ਭੋਂ , ਭੂਮੀ , ਮਿੱਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜ਼ਮੀਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜ਼ਮੀਨ. ਫ਼ਾ
ਪ੍ਰਿਥਿਵੀ. ਭੂਮਿ. ਸੰ. ज्मा. ਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜ਼ਮੀਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜ਼ਮੀਨ, (ਫ਼ਾਰਸੀ : ਜ਼ਮੀਨ,
; ਪਾਰਸੀ, ਜ਼ਮੀਂ; ਪਹਿਲਵੀ : ਦਮੀਕ; ਜ਼ੰਦ, ਜ਼ੇਮ; ਸੰਸਕ੍ਰਿਤ : ज्मा) \ ਇਸਤਰੀ ਲਿੰਗ : ੧.ਇਕ ਗ੍ਰਹਿ ਜੋ ਸੂਰਜ ਦੇ ਉਦਾਲੇ ਘੁੰਮਦਾ ਹੈ; ੨. ਪ੍ਰਿਥਵੀ, ਧਰਤੀ, ਭੌਂ ; ੩. ਕਾਗ਼ਜ਼ ਜਾਂ ਕਪੜੇ ਆਦਿ ਦੀ ਅਸਲ ਸਤ੍ਹਾ, ਤਲ; ੪. ਉਹ ਸਮੱਗਰੀ ਜਿਸ ਦੀ ਵਰਤੋਂ ਕਿਸੇ ਦ੍ਰਵ ਦੀ ਤਿਆਰੀ ਲਈ ਆਧਾਰ ਰੂਪ ਵਿੱਚ ਕੀਤੀ ਜਾਂਦੀ ਹੈ ਜਿਵੇਂ ਅਤਰ ਬਣਾਉਣ ਲਈ ਚੰਦਨ ਦੀ ਜ਼ਮੀਨ ਹੁੰਦੀ ਹੈ; ੫. ਭੂਮਿਕਾ, ਆਰੰਭਕ ਤਿਆਰੀ; 6. ਗ਼ਜ਼ਲ ਦੀ ਰਦੀਫ਼, ਕਾਫ਼ੀਆ ਅਤੇ ਵਜ਼ਨ
–ਜ਼ਮੀਨ ਅਸਮਾਨ ਇੱਕ ਕਰਨਾ, ਮੁਹਾਵਰਾ : ੧.ਬਹੁਤ ਢੂੰਡਣਾ; ੨. ਅਤਿਅੰਤ ਯਤਨ ਕਰਨਾ
–ਜ਼ਮੀਨ ਅਸਮਾਨ ਦਾ ਫਰਕ, ਪੁਲਿੰਗ : ਬਹੁਤ ਫ਼ਰਕ
–ਜ਼ਮੀਨ ਅਸਮਾਨ ਮਿਲਾਉਣਾ, ਮੁਹਾਵਰਾ : ਬਹੁਤ ਫੜ੍ਹਾਂ ਮਾਰਨਾ, ਵੱਡੀ ਗੱਪ ਲਾਉਣਾ
–ਜ਼ਮੀਨ ਤੇ ਪੈਰ ਨਾ ਟਿਕਣਾ, ਮੁਹਾਵਰਾ : ੧.ਬਹੁਤ ਖ਼ੁਸ਼ ਹੋਣਾ; ੨. ਬਹੁਤ ਹੰਕਾਰ ਹੋਣਾ
–ਜ਼ਮੀਨ ਦੋਜ਼, ਵਿਸ਼ੇਸ਼ਣ : ਜ਼ਮੀਨ ਦੇ ਥੱਲੇ ਬਣਿਆ ਜਾਂ ਧਸਿਆ ਹੋਇਆ
–ਜ਼ਮੀਨ ਧਰਨਾ, ਮੁਹਾਵਰਾ : ਭੋਂ ਗਿਰਵੀ ਰੱਖਣਾ, ਜ਼ਮੀਨ ਗਹਿਣੇ ਰੱਖਣਾ
–ਜ਼ਮੀਨ ਫੜਨਾ, ਮੁਹਾਵਰਾ : ਹੇਠਲੇ ਪਹਿਲਵਾਨ ਦੀ ਜ਼ਮੀਨ ਤੇ ਜਮ ਕੇ ਬੈਠਣਾ
–ਸਫ਼ੈਦ ਜ਼ਮੀਨ, ਇਸਤਰੀ ਲਿੰਗ : ਉਹ ਧਰਤੀ ਜਿਸ ਤੋਂ ਮਕਾਨ ਨਾ ਬਣਿਆ ਹੋਵੇ, ਖ਼ਾਲੀ ਪਲਾਟ, ਸਫ਼ੈਦਾ
–ਸੇਂਜੂ ਜ਼ਮੀਨ , ਇਸਤਰੀ ਲਿੰਗ : ਉਹ ਭੋਂ ਜਿਸ ਦੀ ਨਹਿਰ ਜਾਂ ਖੂਹ ਦੇ ਪਾਣੀ ਨਾਲ ਸਿੰਜਈ ਹੁੰਦੀ ਹੋਵੇ
–ਕੱਲਰ ਜ਼ਮੀਨ, ਇਸਤਰੀ ਲਿੰਗ : ਰੱਕੜ ਭੋਂ, ਉਹ ਧਰਤੀ ਜਿਸ ਵਿੱਚ ਕੁਝ ਪੈਦਾ ਨਾ ਹੁੰਦਾ ਹੋਵੇ
–ਚਾਹੀ ਜ਼ਮੀਨ, ਇਸਤਰੀ ਲਿੰਗ : ਉਹ ਭੋਂ ਜਿਸ ਨੂੰ ਖੂਹ ਦੇ ਪਾਣੀ ਨਾਲ ਸਿੰਜਿਆ ਜਾਂਦਾ ਹੋਵੇ
–ਨਹਿਰੀ ਜ਼ਮੀਨ, ਇਸਤਰੀ ਲਿੰਗ : ਉਹ ਭੋਂ ਜਿਸ ਦੀ ਸਿੰਜਾਈ ਨਹਿਰ ਦੇ ਪਾਣੀ ਨਾਲ ਕੀਤੀ ਜਾਂਦੀ ਹੋਵੇ
–ਪੈਰਾਂ ਹੇਠੋਂ ਜ਼ਮੀਨ ਨਿਕਲ ਜਾਣਾ, ਮੁਹਾਵਰਾ : ਡਰ ਜਾਂ ਘਬਰਾਹਟ ਨਾਲ ਸੁੰਨ ਹੋ ਜਾਣਾ
–ਬੰਜਰ ਜ਼ਮੀਨ, ਇਸਤਰੀ ਲਿੰਗ : ਉਹ ਧਰਤੀ ਜੋ ਕਾਸ਼ਤ ਯੋਗ ਨਾ ਹੋਵੇ
–ਬਰਾਨੀ ਜ਼ਮੀਨ, ਇਸਤਰੀ ਲਿੰਗ : ਮਾਰੂ ਭੋਂ, ਉਹ ਭੋਂ ਜਿਸ ਨੂੰ ਖੂਹ ਆਦਿ ਦਾ ਪਾਣੀ ਨਾ ਲਗਦਾ ਹੋਵੇ ਉਹ ਭੋਂ ਜਿਸਦੀ ਫ਼ਸਲ ਮੀਂਹ ਤੇ ਨਿਰਭਰ ਹੋਵੇ
–ਮਾਰੂ ਜ਼ਮੀਨ, ਇਸਤਰੀ ਲਿੰਗ : ਭੋਂ ਜਿਸ ਨੂੰ ਪਾਣੀ ਨਾ ਲਗਦਾ ਹੋਵੇ ਤੇ ਫ਼ਸਲ ਮੀਂਹ ਤੇ ਆਸਰੇ ਹੁੰਦੀ ਹੋਵੇ, ਬਰਾਨੀ ਜ਼ਮੀਨ
–ਰੋਕੜ ਜ਼ਮੀਨ, ਇਸਤਰੀ ਲਿੰਗ : ਕੱਲਰ ਭੋਂ, ਉਹ ਧਰਤੀ ਜਿਸ ਵਿੱਚ ਕੁਝ ਪੈਦਾ ਨਾ ਹੁੰਦਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-22-10-44-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First