ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ ਨਾਂਪੁ ] ਗੁਰਮੁਖੀ ਲਿਪੀ ਦਾ ਪੈਂਤ੍ਹੀਵਾਂ ਅੱਖਰ , ੜਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਪੈਂਤੀਵਾਂ ਅੱਖਰ ਤੇ ਬੱਤੀਵਾਂ ਵ੍ਯੰਜਨ ਹੈ , ਇਹ ਅੱਖਰ ਯਵਨ ਬੋਲੀਆਂ ਵਿਚ ਨਹੀਂ ਹੈ , ਸੰਸਕ੍ਰਿਤ ਵਿਚ ਭੀ ਨਹੀਂ । ਉਹ ਡੱਡੇ ਦੇ ਪੈਰ ਬਿੰਦੀ ਲਾ ਕੇ ਇਸ ਤੋਂ ੜਾੜੇ ਦਾ ਕੰਮ ਲੈਂਦੇ ਹਨ , ਇਸ ਦਾ ਉਚਾਰਨ ਰਾਰੇ ਤੇ ਡੱਡੇ ਦੇ ਵਿਚਕਾਰ ਹੈ । ਜਾਪਦਾ ਹੈ , ਕਿ ਆਰਯ ਕੁਲ ਦੇ ਪੰਜਾਬ ਵਿਚ ਆਉਣ ਤੋਂ ਪਹਿਲਾਂ ਵਾਸੀ ਇਹ ਅੱਖਰ ਬੋਲਦੇ ਸਨ । ਬੋਲੀ ਦੇ ਪਦ ਇਸ ਨਾਲ ਅਰੰਭ ਨਹੀਂ ਹੁੰਦੇ , ਪਰ ਗੁਰਬਾਣੀ ਵਿਚ ਦੋ ਪਦ ਇਸ ਨਾਲ ਅਰੰਭ ਹੋਏ ਹਨ । ੜ ਦੀ ਅਦਲਾ ਬਦਲੀ ਰਾਰੇ ਨਾਲ ਅਕਸਰ ਹੋ ਜਾਂਦੀ ਹੈ , ਜੈਸੇ -ਵਾੜ ਦਾ ਵਾਰ- । ਯਥਾ ਪ੍ਰਮਾਣ-‘ ਲੂਣੈ ਖੇਤਿ ਹਥ ਵਾਰਿ ਕਰੈ ’ । ਤੇ ਕਈ ਵੇਰ ਲਲੇ ਨਾਲ ਬੀ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.