ਫ਼ਤਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਤਵਾ [ਨਾਂਪੁ] ਇਸਲਾਮੀ ਸ਼ਰ੍ਹਾ ਅਨੁਸਾਰ ਕਾਜ਼ੀ ਜਾਂ ਮੁਫ਼ਤੀ ਦਾ ਫ਼ੈਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ਤਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵਾ. ਅ਼ ਸੰਗ੍ਯਾ—ਫੈਸਲਾ। ੨ ਧਰਮ ਦੇ ਆਚਾਰਯ ਦੀ ਦਿੱਤੀ ਵ੍ਯਵ੎ਥਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫ਼ਤਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fatwa_ਫ਼ਤਵਾ: ਫ਼ਤਵਾ ਇਸਲਾਮੀ ਕਾਨੂੰਨੀ ਦਾ ਸੋਮਾ ਨਹੀਂ ਹੈ, ਪਰ ਜੱਜਾਂ ਅਤੇ ਮਫ਼ਤੀਆਂ ਦੀ ਰਾਏ ਹੋਣ ਕਾਰਨ ਇਸ ਦੀ ਅਹਿਮੀਅਤ ਹੈ। ਇਸਲਾਮੀ ਕਾਨੂੰਨ ਦੇ ਸਿਧਾਂਤਾਂ ਦੇ ਵਿਕਾਸ ਅਤੇ ਉਸ ਨੂੰ ਅਮੀਰ ਬਣਾਉਣ ਵਿਚ ਫ਼ਤਵੇ ਨੇ ਕਾਫ਼ੀ ਅਹਿਮ ਭੂਮਕਾ ਨਿਭਾਈ ਹੈ। ਤੱਥਾਂ ਦਾ ਨਿਪਟਾਰਾ ਕਰਨ ਲਗਿਆਂ ਮਫ਼ਤੀ ਲਈ ਜ਼ਰੂਰੀ ਹੈ ਕਿ ਉਹ ਕੁਰਾਨ ਸ਼ਰੀਫ਼, ਹਦੀਸ , ਇਜਮਾ ਆਦਿ ਨੂੰ ਧਿਆਨ ਵਿਚ ਰਖੇ ਅਤੇ ਉਸ ਤੋਂ ਬਾਦ ਲਾਗੂ ਹੋਣ ਵਾਲੇ ਕਾਨੂੰਨ ਬਾਰੇ ਦਸੇ। ਭਾਰਤ ਵਿਚ ਔਰੰਗਜ਼ੇਬ ਦੇ ਸਮੇਂ ਵਿਚ ਇਕੱਤਰ ਕੀਤੇ ਗਏ ਫ਼ਤਵਿਆਂ ਨੂੰ ‘‘ਫ਼ਤਵਾਏ ਆਲਮਗੀਰੀ’’ ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਿਚ ਕਾਨੂੰਨੀ ਕੇਸਾਂ ਦਾ ਕੇਵਲ ਪਰਿਵਰਣਨ ਦਿੱਤਾ ਗਿਆ ਹੈ।

       ਭਾਰਤ ਦੇ ਸੁੰਨੀ ਮੁਸਲਮਾਨਾਂ ਵਿਚ ਵਿਰਾਸਤ ਕਾਨੂੰਨ ਦੀ ਸਰਵਉੱਚ ਅਥਾਰਿਟੀ ਨੂੰ ਉਸ ਦੇ ਸੰਕਲਨ ਕਰਤਾ ਦੇ ਨਾਂ ਤੇ ਫ਼ਤਵਾ-ਏ-ਸਿਰਾਜੀਆ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.