ਉਪਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਮਾ [ਨਾਂਇ] ਤਾਰੀਫ਼, ਪ੍ਰਸੰਸਾ, ਮਹਿਮਾ, ਉਸਤਤ; ਤੁਲਨਾ, ਸਮਾਨਤਾ; ਇੱਕ ਅਰਥ ਅਲੰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਪਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਮਾ ਸੰ. ਉਪ—ਮਾ. ਸੰਗ੍ਯਾ—ਸਮਾਨ (ਤੁੱਲ) ਮਿਣਨ ਅਤੇ ਤੋਲਣ ਦੀ ਕ੍ਰਿਯਾ. ਸਮਾਨਤਾ. ਦ੍ਰਿ੄†ਾਂਤ ਮਿਸਾਲ. “ਕਉਨ ਉਪਮਾ ਦੇਉ ਕਵਨ ਬਡਾਈ?” (ਸਾਰ ਛੰਤ ਮ: ੫)

      ਇੱਕ ਸ਼ਬਦਾਲੰਕਾਰ. ਜਿਸ ਉਕਤਿ ਵਿੱਚ ਉਪਮਾਨ ਉਪਮੇਯ ਦੇ ਭਿੰਨ ਹੋਣ ਪੁਰ ਭੀ, ਉਨ੍ਹਾਂ ਦੇ ਸਾਧਾਰਣ ਧਰਮ ਦੀ ਸਮਤਾ ਕੀਤੀ ਜਾਵੇ, ਉਹ ਉਪਮਾ ਅਲੰਕਾਰ ਹੈ.

      ਕਰਿਯੇ ਜਹਿਂ ਉਪਮੇਯ ਕੋ ਬਰ ਉਪਮਾਨ ਸਮਾਨ,

      ਪੁਨ ਸਾਧਾਰਨ ਧਰਮ ਧਰ ਸੋਊ ਉਪਮਾ ਜਾਨ.

                                    (ਅਲੰਕਾਰ ਸਾਗਰ ਸੁਧਾ)

      ਇਸ ਅਲੰਕਾਰ ਦੇ ਗ੍ਯਾਨ ਲਈ ਚਾਰ ਸ਼ਬਦਾਂ ਦਾ ਅਰਥ (ਜੋ ਉਪਮਾ ਦੇ ਅੰਗਰੂਪ ਹਨ) ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਏ, ਅਰਥਾਤ ਉਪਮਾਨ, ਉਪਮੇਯ, ਧਰਮ ਅਤੇ ਵਾਚਕ.

      “ਉਪਮਾਨ” ਉਹ ਹੈ ਜਿਸ ਦੀ ਤੁੱਲਤਾ ਕਿਸੇ ਨੂੰ ਦੇਈਏ, ਜੈਸੇ ਚੰਦ੍ਰਮਾ ਦੀ ਸਮਤਾ ਮੁਖ ਨੂੰ ਦਿੱਤੀ ਜਾਂਦੀ ਹੈ.

      “ਉਪਮੇਯ” ਉਹ ਜਿਸਨੂੰ ਤੁੱਲਤਾ ਦੇਈਏ. ਜੈਸੇ ਮੁਖ ਨੂੰ ਚੰਦ੍ਰਮਾ ਸਮਾਨ ਕਲਪਿਆ ਜਾਂਦਾ ਹੈ.

      “ਧਰਮ” ਅਥਵਾ “ਸਾਧਾਰਣ ਧਰਮ” ਉਹ ਹੈ ਜੋ ਉਪਮਾਨ ਅਤੇ ਉਪਮੇਯ ਵਿੱਚ ਸਮਾਨ ਗੁਣ ਰਹਿੰਦਾ ਹੈ, ਜੈਸੇ ਚੰਦ੍ਰਮਾ ਅਤੇ ਮੁਖ ਵਿੱਚ ਪ੍ਰਕਾਸ਼ ਅਥਵਾ ਸ਼ੋਭਾ.

      “ਵਾਚਕ” ਉਹ ਹੈ, ਜੋ ਉਪਮਾਨ ਉਪਮੇਯ ਦੇ ਸਾਧਾਰਣ ਧਰਮ ਨੂੰ ਤੁੱਲ ਬੋਧਨ ਕਰਦਾ ਹੈ. ਜੈਸਾ, ਤੈਸਾ, ਜਿਉਂ, ਤਿਉਂ, ਸਮ, ਸੋ, ਸਾ, ਯਥਾ, ਤਥਾ ਲੌ ਆਦਿਕ ਸ਼ਬਦ ਵਾਚਕ ਸਦਾਉਂਦੇ ਹਨ. ਉੱਪਰ ਦੱਸੇ ਚਾਰੇ ਅੰਗ ਜਿਸ ਉਪਮਾ ਵਿੱਚ ਪਾਏ ਜਾਣ, ਉਹ “ਪੂਰਣੋਪਮਾ” ਅਲੰਕਾਰ ਹੈ.

ਉਦਾਹਰਣ—

      ਲੋਚਨ ਅਮਲ ਕਮਲਦਲ ਜੈਸੇ. (ਨਾਪ੍ਰ)

      ਨੇਤ੍ਰ ਉਪਮੇਯ ਹਨ, ਕਮਲ ਦੀ ਪੰਖੜੀ ਉਪਮਾਨ ਹੈ, ਨਿਰਮਲਤਾ ਦੋਹਾਂ ਦਾ ਸਾਧਾਰਣ ਧਰਮ ਹੈ ਅਤੇ ਜੈਸੇ ਸ਼ਬਦ ਵਾਚਕ ਹੈ.

      (ਅ) ਜੇ ਉਪਮਾ ਦੇ ਚਾਰ ਅੰਗਾਂ ਵਿੱਚੋਂ ਇੱਕ ਅਥਵਾ ਦੋ ਲੋਪ ਹੋਣ, ਤਦ “ਲੁਪਤੋਪਮਾ” ਸੰਗ੍ਯਾ ਹੁੰਦੀ ਹੈ, ਅਤੇ ਜੋ ਅੰਗ ਲੋਪ ਹੋਵੇ ਉਸ ਦੇ ਨਾਉਂ ਕਰਕੇ ਲੁਪਤੋਪਮਾ ਦਾ ਨਾਉਂ ਹੋਇਆ ਕਰਦਾ ਹੈ. ਜੇ ਧਰਮ ਬੋਧਕ ਸ਼ਬਦ ਨਾ ਹੋਵੇ ਤਦ “ਧਰਮਲੁਪਤਾ”, ਉਪਮਾਨ ਲੋਪ ਹੋਣ ਕਰਕੇ “ਉਪਮਾਨਲੁਪਤਾ”, ਉਪਮੇਯ ਦੇ ਲੋਪ ਹੋਣ ਤੋਂ “ਉਪਮੇਯ ਲੁਪਤਾ” ਅਤੇ ਵਾਚਕ ਸ਼ਬਦ ਲੋਪ ਹੋਵੇ ਤਾਂ “ਵਾਚਕਲੁਪਤਾ” ਅਖਾਉਂਦੀ ਹੈ.

      (ੲ) ਜੇ ਇੱਕ ਉਪਮੇਯ ਦੇ ਬਹੁਤ ਉਪਮਾਨ ਹੋਣ, ਤਦ “ਮਾਲੋਪਮਾ” ਅਲੰਕਾਰ ਹੁੰਦਾ ਹੈ.

ਉਦਾਹਰਣ—

ਛੀਰ ਕੈਸੀ ਛੀਰਾਵਧਿ ਛਾਛ ਕੈਸੀ ਛਤ੍ਰਾਨੇਰ

ਛਪਾਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ,

ਹੰਸਨੀ ਸੀ ਸੀਹਾਰੂਮ, ਹੀਰਾ ਸੀ ਹੁਸੈਨਾਬਾਦ

      ਗੰਗਾ ਕੀ ਸੀ ਧਾਰ ਚਲੀ ਸਾਤੋਂ ਸਿੰਧੁ ਰੂਲਕੇ,

ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ

      ਸ਼ੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲਕੇ,

ਚੰਪਾ ਸੀ ਚੰਦੇਰੀਕੋਟ, ਚਾਂਦਨੀ ਸੀ ਚਾਂਦਾਗੜ

      ਕੀਰਤੀ ਤਿਹਾਰੀ ਰਹੀ ਮਾਲਤੀ ਸੀ ਫੂਲਕੇ.

                                    (ਅਕਾਲ)

      (ਸ) ਉਪਮੇਯ ਨੂੰ ਉਪਮਾਨ ਅਤੇ ਉਪਮਾਨ ਨੂੰ ਉਪਮੇਯ ਯਥਾਕ੍ਰਮ ਵਰਣਨ ਕਰੀਏ, ਤਦ “ਰਸਨੋਪਮਾ” ਅਲੰਕਾਰ ਹੁੰਦਾ ਹੈ. ਉਦਾਹਰਣ—

ਕੈਸੀ ਰਵਿ ਰਸਮਿ ਘਟਾ ਪੈ ਹੈ ਟਹਿਲ ਸਿੰਘ?

ਜੈਸੀ ਨੀਲਮਨਿਨ ਕੀ ਆਵਲੀ ਪਹਾਰ ਹੈ,

ਕੈਸੀ ਨੀਲਮਨਿਨ ਕੀ ਆਵਲੀ ਸਬਜ ਸੈਲ?

ਜੈਸੀ ਬ੍ਰਿਜਕੁੰਜਨ ਮੇ ਜਮੁਨਾ ਕੀ ਧਾਰ ਹੈ,

ਕੈਸੀ ਬ੍ਰਿਜਕੁੰਜਨ ਮੇਂ ਜਮੁਨਾ ਕੀ ਧਾਰ ਦੇਖੀ?

ਜੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਹੈ,

ਕੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਦੇਖੀ?

ਜੈਸੀ ਸ਼੍ਰੀ ਗੋਬਿੰਦ ਸਿੰਘ ਤੇਰੀ ਤਲਵਾਰ ਹੈ.

                                    (ਅਲੰਕਾਰ ਸਾਗਰ ਸੁਧਾ)

      (ਹ) ਕਿਸੇ ਇੱਕ ਵਸਤੁ ਦੇ ਗੁਣ ਦੀ ਬਹੁਤਿਆਂ ਵਿੱਚ ਸੰਭਾਵਨਾ (ਅਟਕਲ) ਕਰਨੀ, “ਉਤਪ੍ਰੇ੖੷ਪਮਾ” ਅਲੰਕਾਰ ਹੈ.

ਉਦਾਹਰਣ—

ਤਾਲ ਕੂਪ ਫਲੇ ਦ੍ਰੁਮ ਮੇਘ ਜਲਪੂਰਿਤ ਮੇ

ਮਾਨੋ ਗੁਰੁ ਨਾਨਕ ਕੀ ਨੰਮ੍ਰਤਾ ਬਸਤ ਹੈ. ***

ਸਿਤਾ ਕਲਾਕੰਦ ਮਧੁ ਮਿਸ਼ਰੀਅੰਮ੍ਰਿਤ ਨੇ

ਮਾਨੋ ਗੁਰੁਗਿਰਾ ਮੇ ਤੇ ਮਧੁਰਾਈ ਲੀਨੀ ਹੈ.

੩ ਉਸਤਤਿ. ਤਾਰੀਫ਼. “ਬਿਨ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ.” (ਗਉ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਪਮਾ (ਸੰ.। ਸੰਸਕ੍ਰਿਤ) ੧. ਉਸਤਤਿ। ਯਥਾ-‘ਉਪਮਾ ਜਾਤਕਹੀ ਮੇਰੇ ਪ੍ਰਭ ਕੀ।’

੨. ਸਮਾਨਤਾ, ਤਸ਼ਬੀਹ ਦੇਣੀ। ਯਥਾ-‘ਕਉਨ ਉਪਮਾ ਦੇਉ ਕਵਨ ਬਡਾਈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਉਪਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਉਪਮਾ (ਅਲੰਕਾਰ ) : ਵੇਖੋ, ‘ਅਲੰਕਾਰ’


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no

ਉਪਮਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਮਾ, ਸੰਸਕ੍ਰਿਤ  : ੧. ਉਸਤਤ, ਤਾਰੀਫ਼, ਮਹਿਮਾ; ੨. ਸਮਾਨਤਾ, ਤੁਲਨਾ, ਮਸ਼ਾਹਥਤ; ੩. ਕਿਸੇ ਵਸਤੂ, ਕੰਮ ਜਾਂ ਗੁਣ ਨੂੰ ਦੂਸਰੀ ਕਿਸੇ ਵਸਤੂ ਕੰਮ ਜਾਂ ਗੁਣ  ਦੇ ਸਮਾਨ ਪਰਗਟ ਕਰਨ ਦੀ ਕਿਰਿਆ, (ਲਾਗੂ ਕਿਰਿਆ :ਕਰਨਾ, ਦੇਣਾ); ੪. ਇਕ ਅਰਥਾਲੰਕਾਰ, ਚੰਦ ਵਰਗਾ ਮੁਖੜਾ, ਹਰਨੀ ਵਰਗੇ ਨੈਣ, ਇਸ ਅਨੁਸਾਰ ਉਪਮਾ ਦੋ ਪਰਕਾਰ ਦੀ ਹੈ ਓ. ਪੂਰਨ ਉਪਮਾ, ਜਿਸ ਵਿਚ ਉਹਦੇ ਚਾਰੇ ਅੰਗ ਉਪਮਾਨ, ਉਪਮਯ, ਸਾਧਾਰਣ ਧਰਮ ਅਤੇ ਉਪਮਾ ਵਾਚਕ ਅਵਯ ਮੌਜੂਦ ਹੋਣ ਅ. ਲੁਪਤ ਉਪਮਾ ਜਿਸ ਵਿਚ ਉਪਮਾ ਦੇ ਚੋਹਾਂ ਅੰਗਾਂ ਉਪਮਾਨ, ਉਪਮੇਯ ਸਾਧਾਰਣ ਧਰਮ ਅਤੇ ਉਪਮਾ ਵਾਚਕ ਅਵਯ ਵਿਚੋਂ ਕੋਈ ਘੱਟ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-52-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.