ਊਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊਤ (ਵਿ,ਪੁ) ਮੂਰਖ; ਬੁੱਧੀਹੀਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਊਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊਤ [ਵਿਸ਼ੇ] ਸ਼ਰਾਰਤੀ, ਮੂਰਖ , ਬੇਸਮਝ, ਬੁੱਧੀਹੀਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਊਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊਤ. ਵਿ—ਮਹਾਂ ਮੂਰਖ. ਬੁੱਧਿਹੀਨ। ੨ ਅਪੁਤ੍ਰ. ਔਤ। ੩ ਕ੍ਰਿ. ਵਿ—ਉਸ ਪਾਸੇ. ਓਧਰ. ਦੇਖੋ, ਉਤ। ੪ ਭਾਵ—ਪਰਲੋਕ “ਈਤ ਊਤ ਕੇ ਮੀਤ.” (ਬਾਵਨ) ੫ ਸੰ. ਵਿ—ਬੁਣਿਆ ਹੋਇਆ। ੬ ਸੀੱਤਾ ਹੋਇਆ। ੭ ਪ੍ਰਸਿੱਧ. ਮਸ਼ਹੂਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਊਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਊਤ (ਸੰ.। ਸੰਸਕ੍ਰਿਤ ਉਤੑ=ਉਪਰ) ਉਧ ਭਾਵ ਪ੍ਰਲੋਕ। ਯਥਾ-‘ਈਤ ਊਤ ਕੇ ਮੀਤ’। ਤਥਾ-‘ਈਤ ਊਤ ਕਤ ਛੋਡਿ ਨ ਜਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਊਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਊਤ, ਵਿਸ਼ੇਸ਼ਣ : ੧. ਔਤ ਜਾਂ ਔਤਰਾ ਦਾ ਰੂਪਾਂਤਰ, ਨਿਰਸੰਤਾਨ, ਨਿਪੁੱਤਾ, ਅੱਫਲ ੨. ਅਨਰੋਇਆ, ਔਂਤਰ, ਖਰਾਬ, ਬਰਬਾਦ; ੩. ਵਿਲੱਲਾ, ਬੇਸਮਝ, ਬੁੱਧਹੀਣ; ੪. ਮੂਰਖ; ੫. ਇਕ ਗਾਲ੍ਹ

–ਇਕ ਨੂੰ ਕੀ ਰੋਨੀ ਏਂ ਊਤ ਗਿਆ ਈ ਆਵਾ, ਅਖੌਤ : ਜਦੋਂ ਇਕ ਚੀਜ਼ ਦੋ ਨੁਕਸ ਦਾ ਝੋਰਾ ਕੋਈ ਬਹੁਤ ਕਰੇ ਮਗਰੋਂ ਦੂਜੀ ਵੀ ਉਹੋ ਜੇਹੀ ਹੀ ਨਿਕਲ ਪਏ ਤਦ ਇਹ ਅਖਾਣ ਬੋਲਦੇ ਹਨ

–ਊਤ ਜਾਣਾ, ਕਿਰਿਆ ਅਕਰਮਕ : ਬੇਔਲਾਦ ਮਰਨਾ, ਅਫਲ ਰਹਿਣਾ

–ਊਤ ਦਾ ਘਸਾ, ਵਿਸ਼ੇਸ਼ਣ : ੧. ਇਕ ਗਾਲ੍ਹ, ਮੂਰਖ ਦਾ ਪੁਤਰ, ਅਹਿਮਕ ਦਾ ਜਣਿਆ ਹੋਇਆ; ੨. ਮੂਰਖ, ਅਹਿਮਖ

–ਊਤਪੁਣਾ, ਪੁਲਿੰਗ : ਊਤ ਹੋਣ ਦਾ ਭਾਵ, ਮੂਰਖਤਾ

–ਊਤ ਪਟਾਂਗ, ਊਤ ਪਤਾਂਗ, ਵਿਸ਼ੇਸ਼ਣ / ਪੁਲਿੰਗ : ਬੇਥਵੀਆਂ ਗੱਲਾਂ, ਬੇਅਰਥ ਗੱਲਾਂ, ਬੇਵਕੂਫੀ ਭਰੀਆਂ ਗੱਲਾਂ, ਗੱਲਾਂ ਜੋ ਕੋਈ ਅਸਰ ਨਾ ਰੱਖਦੀਆਂ ਹੋਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-11-22-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.