ਗੋਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gotra_ਗੋਤਰ: ਇਕੋ ਨਾਂ ਦੇ ਵਡੇਰੇ ਦੀ ਅਲ-ਔਲਾਦ ਦਾ ਆਪਸੀ ਸਬੰਧ ਸੂਚਕ ਸ਼ਬਦ

       ਇਸ ਸ਼ਬਦ ਦਾ ਮੁੱਢ ਬ੍ਰਹਮਣਾਂ ਦੀ ਉਸ ਰੁੱਚੀ ਤੋਂ ਬੱਝਾ ਹੈ ਜਿਸ ਅਨੁਸਾਰ ਉਹ ਕਿਸੇ ਸੰਤ ਮਹਾਤਮਾ ਜਾਂ ਰਿਸ਼ੀ ਨੂੰ ਆਪਣਾ ਪੁਰਖਾ ਮੰਨਦੇ ਹਨ ਅਤੇ ਉਸ ਦੇ ਨਾਂ ਤੇ ਹੀ ਆਪਣੇ ਗੋਤਰ ਦਾ ਨਾਂ ਦਸਦੇ ਹਨ। ਮਿਸਾਲ ਲਈ ਭਾਰਦਵਾਜ ਰਿਸ਼ੀ ਦੀ ਸੰਤਾਨ ਆਪਣੇ ਆਪ ਨੂੰ ਨੂੰ ਭਾਰਦਵਾਜ ਕਹਾਉਂਦੀ ਹੈ। ਇਸੇ ਤਰ੍ਹਾਂ ਕੈਸ਼ਯਪ ਰਿਸ਼ੀ ਦੀ ਸੰਤਾਨ ਆਪਣਾ ਗੋਤਰ ਕੈਸ਼ਯਪ ਦਸਦੀ ਹੈ। ਪਰ ਸਮੇਂ ਦੀ ਬੀਤਣ ਨਾਲ ਇਸ ਸ਼ਬਦ ਦਾ ਰੂਪ ਵੀ ਬਦਲ ਗਿਆ ਹੈ ਅਤੇ ਗੋਤਰ ਦੀ ਥਾਵੇਂ ਗੋਤ ਨੇ ਲੈ ਲਈ ਹੈ। ਇਸ ਤਰ੍ਹਾਂ ਅੱਜ ਕੱਲ੍ਹ ਇਸ ਸ਼ਬਦ ਦਾ ਭਾਵ ਕਿਸੇ ਕਬੀਲੇ ਜਾਂ ਜਾਤ ਦੀ ਉਪਵੰਡ ਅਤੇ ਉਸ ਦੇ ਨਾਂ ਤੋਂ ਲਿਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.