ਘਾਣੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਾਣੀ (ਨਾਂ,ਇ) 1 ਤੂੜੀ ਰਲਾ ਕੇ ਪਾਣੀ ਨਾਲ ਗੁੰਨ੍ਹੀ ਮਿੱਟੀ 2 ਚੱਕੀ ਕੋਹਲੂ ਆਦਿ ਵਿੱਚ ਇੱਕ ਵੇਰ ਪਾਈ ਅਨਾਜ ਦੀ ਮਿਕਦਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਾਣੀ [ਨਾਂਇ] ਪੀੜਨ ਜਾਂ ਪਕਾਉਣ ਆਦਿ ਲਈ ਕੋਹਲੂ ਜਾਂ ਕੜਾਹੇ ਆਦਿ ਵਿੱਚ ਇੱਕ ਵਾਰੀ ਪਾਈ ਜਾਣ ਵਾਲ਼ੀ ਰਸਦ ਦੀ ਮਿਕਦਾਰ, ਘਾਣ , ਗਾਰਾ (ਲਿਪਾਈ ਆਦਿ ਲਈ ਚੰਗੀ ਤਰ੍ਹਾਂ ਤਿਆਰ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਣੀ ਸੰਗ੍ਯਾ—ਦੇਖੋ, ਘਾਣ ੪. “ਸਭਿ ਰੋਗ ਗਵਾਏ ਦੁਖਾ ਘਾਣਿ.” (ਮ: ੪ ਵਾਰ ਸੋਰ) ੨ ਘਾਣ ਦਾ ਇਸਤ੍ਰੀ ਲਿੰਗ. ਦੇਖੋ, ਘਾਣ ੨. “ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ.” (ਬਿਹਾ ਛੰਤ ਮ: ੫) ੩ ਦੇਖੋ, ਘਾਣ ੧. “ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ.” (ਚੰਡੀ ੩) ੪ ਸਿੰਧੀ. ਘਾਣੀ. ਵਿਪਦਾ. ਮੁਸੀਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਾਣੀ (ਸੰ.। ਦੇਖੋ , ਘਾਣਿ) ਤਿਲ ਸਰ੍ਹੋਂ ਆਦ ਦਾ ਇਕ ਵੇਰ ਦਾ ਪ੍ਰਾਗਾ ਜੋ ਕੋਲ੍ਹੂ ਵਿਚ ਪਾਇਆ ਜਾਏ। ਇਸ ਤੋਂ ਘਾਣੀ ਪੀੜਨਾ ਕ੍ਰਿਯਾ ਪਦ ਬਣਿਆ ਹੈ। ਅਰਥ ਹੈ ਕੋਹਲੂ ਵਿਚ ਪਾ ਕੇ ਨਿਪੀੜਨਾ। ਯਥਾ-‘ਘਾਣੀ ਪੀੜਤੇ ਸਤਿਗੁਰ ਲੀਏ ਛਡਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.