ਚਤੁਰਭੁਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਤੁਰਭੁਜ. ਸੰ. चतुर्भुज. ਵਿ—ਚਾਰ ਬਾਹਾਂ ਵਾਲਾ। ੨ ਸੰਗ੍ਯਾ—ਵਿ੄ਨੁ, ਜਿਸ ਦੀਆਂ ਚਾਰ ਬਾਹਾਂ ਹਨ। ੩ ਕਰਤਾਰ , ਜੋ ਚਾਰ ਦਿਸ਼ਾ ਨੂੰ ਭੁਜ (ਪਾਲਨ) ਕਰਦਾ ਹੈ. “ਚਤੁਰਾਈ ਨ ਚਤੁਰਭੁਜ ਪਾਈਐ.” (ਗਉ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਤੁਰਭੁਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਤੁਰਭੁਜ: ਗੁਰਬਾਣੀ ਵਿਚ ਵਰਤਿਆ ਜਾਣ ਵਾਲਾ ਇਕ ਪਰਮਾਤਮਾ ਵਾਚਕ ਸ਼ਬਦ। ਸੰਤ ਕਬੀਰ ਨੇ ਗਉੜੀ ਰਾਗ ਵਿਚ ਇਸ ਸ਼ਬਦ ਦੀ ਅਜਿਹੀ ਵਰਤੋਂ ਕਰਦਿਆਂ ਲਿਖਿਆ ਹੈ— ਰੇ ਜਨ ਮਨੁ ਮਾਧਉ ਸਿਉ ਲਾਈਐ ਚਤੁਰਾਈ ਚਤੁਰਭੁਜ ਪਾਈਐ (ਗੁ.ਗ੍ਰੰ.324)।

            ਇਸ ਸ਼ਬਦ ਦਾ ਸ਼ਾਬਦਿਕ ਅਰਥ ਹੈ ਚਾਰ ਭੁਜਾਵਾਂ ਵਾਲਾ। ਹਿੰਦੂ-ਧਰਮ ਦੇ ਸੁਪ੍ਰਸਿੱਧ ਦੇਵਤਾ ਵਿਸ਼ਣੂ ਦੀਆਂ ਚੂੰਕਿ ਚਾਰ ਭੁਜਾਵਾਂ ਸਨ , ਇਸ ਲਈ ਉਨ੍ਹਾਂ ਦਾ ਇਕ ਨਾਂ ‘ਚਤੁਰਭੁਜ’ ਪ੍ਰਚਲਿਤ ਹੋ ਗਿਆ। ਸਮਾਂ ਬੀਤਣ ਨਾਲ ਵਿਦਵਾਨਾਂ ਨੇ ‘ਭੁਜ’ ਦੀ ਵਿਆਖਿਆ ‘ਪਾਲਨਾ ਕਰਨਾ’ ਕਰਕੇ ਵਿਸ਼ਣੂ ਨੂੰ ਸੰਸਾਰ ਦੀਆਂ ਚੌਹਾਂ ਦਿਸ਼ਾਵਾਂ ਦਾ ਪਾਲਣ -ਪੋਸ਼ਣ ਕਰਨ ਵਾਲਾ ਪ੍ਰਤਿਸ਼ਠਿਤ ਕਰ ਦਿੱਤਾ।

            ਭਗਤੀ-ਲਹਿਰ ਦੇ ਚਲਣ ਤਕ ਇਹ ਸ਼ਬਦ ਵੈਸ਼ਣਵਾਂ ਵਿਚ ਪਰਮ-ਸੱਤਾ ਲਈ ਪੂਰੀ ਤਰ੍ਹਾਂ ਪ੍ਰਚਲਿਤ ਸੀ। ਵੈਸ਼ਣਵ-ਭਗਤੀ ਵਿਚ ਪਰਮਾਤਮਾ ਲਈ ਵਰਤੇ ਗਏ ਬਹੁਤ ਸਾਰੇ ਨਾਂਵਾਂ ਨੂੰ ਸੰਤਾਂ/ਭਗਤਾਂ ਨੇ ਵੀ ਉਸੇ ਤਰ੍ਹਾਂ ਆਪਣੇ ਇਸ਼ਟ-ਦੇਵ ਨਿਰਗੁਣ ਬ੍ਰਹਮ ਲਈ ਵਰਤ ਲਿਆ। ਇਸੇ ਪਰੰਪਰਾ ਵਿਚ ‘ਚਤੁਰਭੁਜ’ ਸ਼ਬਦ ਦੀ ਵਰਤੋਂ ਪਾਰਬ੍ਰਹਮ ਲਈ ਸੰਤ ਕਬੀਰ ਨੇ ਕੀਤੀ ਪ੍ਰਤੀਤ ਹੁੰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.