ਜੋੜ-ਤੋੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋੜ-ਤੋੜ [ਨਾਂਇ] ਗੰਢ-ਤੁਪ, ਢਾਹ-ਭੰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋੜ-ਤੋੜ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Manipulation ਜੋੜ-ਤੋੜ: ਜੋੜ ਤੋੜ ਦਾ ਭਾਵ ਕਿਸੇ ਸਿਕਿਊਰਿਟੀ ਦੀ ਕੀਮਤ ਵਿਚ ਬਣਾਉਟੀ ਵਾਧਾ ਕਰਨਾ ਜਾਂ ਇਸ ਵਿਚ ਕਮੀ ਲਿਆਉਣਾ ਹੈ। ਬਹੁਤ ਸਾਰੀਆਂ ਸੂਰਤਾਂ ਵਿਚ ਜੋੜ-ਤੋੜ ਗ਼ੈਰ-ਕਾਨੂੰਨੀ ਹੁੰਦਾ ਹੈ। ਛੋਟੀਆਂ ਕੰਪਲੀਆਂ ਜਿਹਾ ਕਿ ਪੈਨੀ ਸਟਾਕਾਂ ਦੀ ਸ਼ੇਅਰ ਕੀਮਤ ਵਿਚ ਜੋੜ-ਤੋੜ ਕਰਨਾ ਬਹੁਤ ਆਸਾਨ ਕੰਮ ਹੈ। ਕਿਉਂਕਿ ਵਿਸ਼ਲੇਸ਼ਣ ਉਹਨਾਂ ਤੇ ਇੰਨੀ ਪੈਨੀ ਨਜ਼ਰ ਨਹੀਂ ਰਖਦੇ ਜਿੰਨੀ ਕਿ ਉਹ ਮੱਧ ਅਤੇ ਵੱਡੇ ਆਕਾਰ ਦੀਆਂ ਫਰਮਾਂ ਤੇ ਰੱਖਦੇ ਹਨ। ਇਸ ਨੂੰ ਕੀਮਤ ਜੋੜ ਤੋੜ ਵੀ ਕਿਹਾ ਜਾਂਦਾ ਹੈ।

      ਕਿਸੇ ਸਿਕਿਊਰਿਟੀ ਦੀ ਕੀਮਤ ਨੂੰ ਘਟਾਉਣ ਦਾ ਇਕ ਤਰੀਕਾ ਇਹ ਹੈ ਕਿ ਸੈਂਕੜੇ ਛੋਟੇ ਆਰਡਰਾਂ ਨੂੰ ਉਸ ਕੀਮਤ ਨਾਲੋਂ ਕਾਫੀ ਘੱਟ ਕੀਮਤ ਤੇ ਦਿੱਤਾ ਜਾਵੇ ਜਿਸ ਤੇ ਕਿ ਇਹ ਵਣਜ ਕਰ ਰਹੇ ਸਨ। ਇਸ ਨਾਲ ਨਿਵੇਸ਼ਕਾਂ ਵਿਚ ਇਹ ਭਾਵ ਪੈਦਾ ਹੁੰਦਾ ਹੈ ਕਿ ਕੰਪਨੀ ਵਿਚ ਕੁਝ ਗ਼ਲਤ ਹੈਅਤੇ ਇਸ ਲਈ ਉਹ ਵੇਚਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਕੀਮਤਾਂ ਹੋਰ ਡਿਗ ਜਾਂਦੀਆਂ ਹਨ। ਜੋੜ-ਤੋੜ ਦੀ ਇਕ ਹੋਰ ਮਿਸਾਲ ਅਜਿਹੇ ਵੱਖ-ਵੱਖ ਦਲਾਲਾਂ ਰਾਹੀਂ ਇਕ ਸਮੇਂ ਖਰੀਦਣ ਅਤੇ ਵੇਚਣ ਦੇ ਆਰਡਰ ਦਿੱਤੇ ਜਾਣ ਜੋ ਇਕ ਦੂਜੇ ਨੂੰ ਖ਼ਾਰਜ ਕਰਦੇ ਹਨ ਪਰੰਤੂ ਇਹ ਉਚ ਮਾਤਰਾ ਕਾਰਨ ਪ੍ਰਤੱਖ ਗਿਆਨ ਪ੍ਰਦਾਨ ਕਰਦੇ ਹਨ ਕਿ ਸਿਕਿਊਰਿਟੀ ਵਿਚ ਲੋਕਾਂ ਦੀ ਦਿਲਚਸਸਪੀ ਅਧਿਕ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.