ਡੱਡੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ (ਨਾਂ,ਪੁ) ਪਾਣੀ ਵਿੱਚ ਰਹਿਣ ਵਾਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ [ਨਾਂਪੁ] ਇੱਕ ਮੁਲਾਇਮ ਖਲੜੀ ਵਾਲ਼ਾ ਜਲ-ਥਲੀ ਜੀਵ ਜਿਸ ਦੀਆਂ ਅਗਲੀਂਆਂ ਲੱਤਾਂ ਪਿਛਲੀਆਂ ਦੇ ਟਾਕਰੇ ਛੋਟੀਆਂ ਹੁੰਦੀਆਂ ਹਨ ਅਤੇ ਪੈਰ ਜਾਲ਼ੀਦਾਰ ਹੁੰਦੇ ਹਨ ਅਤੇ ਇਹ ਇੱਕ ਥਾਂ ਤੋਂ ਦੂਜੀ ਥਾਂ ਟਪੂਸੀਆਂ ਮਾਰ ਕੇ ਜਾਂਦਾ ਹੈ, ਮੇਂਡਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ   ਸੰ. ਦਦੁ੗ਰੀ. ਦਦੁ੗ਰ. ਮੇਂਡਕੀ. ਮੇਂਡਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਡੱਡੂ : ਅਨਿਊਰਾ ਵਰਗ ਦੇ, ਖ਼ਾਸ ਕਰਕੇ ਰੈਨਿਡੀ ਕੁਲ ਦੇ ਪੂਛ-ਰਹਿਤ ਜਲ-ਥਲੀ ਜੀਵਾਂ ਲਈ ਇਹ ਆਮ ਨਾਂ ਹੈ। ਇਸ ਕੁਲ ਵਿਚ ਲਗਭਗ 55 ਪ੍ਰਜਾਤੀਆਂ ਅਤੇ ਕੋਈ 800 ਤੋਂ ਵੱਧ ਜਾਤੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਪੁਰਾਣੀ ਦੁਨੀਆ ਵਿਚ ਮਿਲਦੀਆਂ ਹਨ। ਇਸ ਕੁਲ ਦੀਆਂ ਨੌ ਉਪ-ਕੁਲਾਂ ਹਨ ਜਿਨ੍ਹਾਂ ਵਿਚੋਂ ਸਿਰਫ ਇਕੋ ਉਪ-ਕੁਲ ਗੈਨਿੱਨੀ ਨਵੀਂ ਦੁਨੀਆ ਵਿਚ ਮਿਲਦੀ ਹੈ। ਬਹੁਤੇ ਡੱਡੂ ਪਾਣੀ ਵਿਚ ਰਹਿੰਦੇ ਹਨ, ਕੁਝ ਕੁ ਧਰਤੀ ਤੇ ਖੁੱਡਾਂ ਵਿਚ ਜਾਂ ਦਰਖਤਾਂ ਤੇ ਵੀ ਮਿਲਦੇ ਹਨ।

 

          ਇਨ੍ਹਾਂ ਦੇ ਆਕਾਰ ਵਿਚ ਕੋਈ 2.5 ਸੈਂ. ਮੀ. ਤੋਂ 30 ਸੈਂ. ਮੀ. ਤਕ ਦੇ ਵਖਰੇਵੇਂ ਮਿਲਦੇ ਹਨ। ਇਹ ਪ੍ਰਾਣੀ ਆਮ ਤੌਰ ਤੇ ਪਤਲੇ ਜਿਹੇ ਹੁੰਦੇ ਹਨ ਤੇ ਇਨ੍ਹਾਂ ਦੀ ਚਮੜੀ ਪਧਰੀ, ਗਿੱਲੀ ਤੇ ਭੂਰੀ ਜਾਂ ਹਰੇ ਜਿਹੇ ਰੰਗ ਦੀ ਹੁੰਦੀ ਹੈ ਪਰ ਕਈ ਪ੍ਰਜਾਤੀਆਂ ਸ਼ੋਖ਼ ਰੰਗਾਂ ਵਾਲੀਆਂ ਵੀ ਹੁੰਦੀਆਂ ਹਨ। ਕਈ ਜਾਤੀਆਂ ਵਿਚ ਪਿਠ ਉਤੇ ਲੰਮੀਆਂ ਝਿਰੀਆਂ ਵਿਚ ਵਿਹੁ-ਗਲੈਂਡ ਵੀ ਹੁੰਦੇ ਹਨ। ਇਨ੍ਹਾਂ ਦੀਆਂ ਅੱਖਾਂ ਉਭਰਵੀਆਂ ਅਤੇ ਪਿਛਲੇ ਪੈਰ ਚੰਮ-ਝਿੱਲੀ ਵਾਲੇ ਹੁੰਦੇ ਹਨ। ਇਨ੍ਹਾਂ ਦੀਆਂ ਪਿਛਲੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ ਜਿਹੜੀਅਾਂ ਤੈਰਨ ਅਤੇ ਛਾਲਾਂ ਮਾਰਨ ਵਿਚ ਸਹਾਈ ਹੁੰਦੀਆਂ ਹਨ।  ਕਈ ਸਥੱਲੀ ਕਿਸਮਾਂ ਵਿਚ ਜ਼ਮੀਨ ਪੁੱਟਣ ਲਈ ਪੈਰ ਦੇ ਬਾਹਰਲੇ ਪਾਸੇ ਇਕ ਸਖ਼ਤ ਉਭਾਰ ਜਿਹਾ (Tubercle) ਹੁੰਦਾ ਹੈ। ਕਈਆਂ ਵਿਚ ਉਂਗਲਾਂ ਦੇ ਸਿਰਿਆਂ  ਤੇ, ਦਰਖ਼ਤਾਂ ਆਦਿ ਉਤੇ ਚੜ੍ਹਨ ਲਈ ਡਿਸਕਾਂ ਹੁੰਦੀਆਂ ਹਨ।

          ਇਹ ਰਾਤਲ ਪ੍ਰਾਣੀ ਹਨ ਅਤੇ ਊਸ਼ਣ-ਖੰਡਾਂ ਵਿਚ ਇਹ ਤਕਰੀਬਨ ਸਾਰਾ ਸਾਲ ਚੁਸਤ-ਫੁਰਤੀਲੇ ਰਹਿੰਦੇ ਹਨ। ਉੱਤਰੀ ਹਿੱਸਿਆਂ ਵਿਚ ਇਹ ਸਰਦੀਆਂ ਵਿਚ ਸੀਤ-ਨਿਸ਼ਕ੍ਰਿਅਤਾ ਦੀ ਅਵਸਥਾ ਧਾਰਨ ਕਰ ਲੈਂਦੇ ਹਨ। ਬਾਲਗ਼ ਡੱਡੂਆਂ ਦਾ ਆਹਾਰ ਮੁੱਖ ਤੌਰ ਤੇ ਕੀੜੇ-ਮਕੌੜੇ ਹਨ। ਇਸ ਤੋਂ ਇਲਾਵਾ ਇਹ ਘੋਗੇ, ਕ੍ਰੇਫ਼ਿਸ਼ ਅਤੇ ਛੋਟੇ ਮੋਟੇ ਰੀੜਧਾਰੀ ਵੀ ਖਾ ਲੈਂਦੇ ਹਨ। ਟੈਡਪੋਲ ਅਵਸਥਾ ਵਿਚ ਇਹ ਮੁੱਖ ਤੌਰ ਤੇ ਬਨਸਪਤੀ ਆਹਾਰੀ ਹੁੰਦੇ ਹਨ।

          ਮਾਦਾ ਡੱਡੂ (ਡੱਡ) ਨਰ ਤੋਂ ਵੱਡੀ ਹੁੰਦੀ ਹੈ। ਨਰ ਦੇ ਅੰਗੂਠਿਆਂ ਉਤੇ ਸਖ਼ਤ ਪੈਡ ਹੁੰਦੇ ਹਨ ਜਿਹੜੇ ਮਾਦਾ ਨੂੰ ਪਕੜਨ ਵਿਚ ਸਹਾਇਤਾ ਕਰਦੇ ਹਨ। ਕਈ ਜਾਤੀਆਂ ਵਿਚ ਨਰ ਦੀ ਗਰਦਨ ਜਾਂ ਗਲੇ ਉਤੇ ਸ੍ਵਰ-ਪੋਟਲੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਮੈਥੁਨ-ਆਵਾਜ਼ਾਂ ਕਢਦੇ ਹਨ।

          ਰਾਨਾ ਪ੍ਰਜਾਤੀ ਵਿਚ ਪ੍ਰਜਣਨ ਪਾਣੀ ਦੇ ਅੰਦਰ ਹੁੰਦਾ ਹੈ। ਨਰ ਡੱਡੂ ਪਿਛੋਂ ਦੀ ਮਾਦਾ ਨੂੰ ਬਗਲਾਂ ਕੋਲੋਂ ਘੁੱਟ ਕੇ ਪਕੜ ਲੈਂਦਾ ਹੈ ਅਤੇ ਮਾਦਾ ਦੀ ਪਿਠ ਉਤੇ ਚੜ੍ਹਿਆ ਹੋਇਆ ਹੀ, ਜਿਉਂ ਹੀ ਮਾਦਾ ਅੰਡੇ ਦਿੰਦੀ ਹੈ ਸ਼ੁਕ੍ਰਾਣੂਆਂ ਰਾਹੀਂ ਉਨ੍ਹਾਂ ਦਾ ਨਿਸ਼ੇਚਨ ਕਰਦਾ ਰਹਿੰਦਾ ਹੈ। ਅੰਡੇ ਗੂੜ੍ਹੇ ਰੰਗ ਦੇ, ਜਿਲੈਟਿਨੀ ਮਾਦੇ ਵਿਚ ਕਈ ਸੈਂਕੜਿਆਂ ਤੋਂ 30,000 ਤਕ ਝੁੰਡਾਂ ਵਿਚ ਪਾਣੀ ਉੱਤੇ ਤੈਰਦੇ ਰਹਿੰਦੇ ਹਨ ਤੇ ਪਾਣੀ ਵਿਚਲੇ ਪੌਦਿਆਂ ਆਦਿ ਨਾਲ ਜੁੜ ਜਾਂਦੇ ਹਨ ਜਾਂ ਪਾਣੀ ਵਿਚ ਡੁੱਬ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਦਿਨਾਂ ਵਿਚ ਪੂਛ ਵਾਲੇ ਟੈਡਪੋਲ ਲਾਰਵੇ ਨਿਕਲਦੇ ਹਨ। ਇਨ੍ਹਾਂ ਦੇ ਗਲਫ਼ੜੇ, ਖ਼ਾਸ ਤਰ੍ਹਾਂ ਦਾ ਮੂੰਹ ਤੇ ਲੰਮੀ ਆਂਦਰ ਹੁੰਦੀ ਹੈ ਦੋ ਮਹੀਨਿਆਂ ਤੋਂ ਲੈ ਕੇ ਤਿੰਨ ਸਾਲ ਤਕ (ਜਾਤੀ ਅਤੇ ਵਾਤਾਵਰਣਕ ਹਾਲਤਾਂ ਅਨੁਸਾਰ) ਕਾਇਆ ਬਦਲੀ ਰਾਹੀਂ ਇਨ੍ਹਾਂ ਵਿਚੋਂ ਬਾਲਗ਼ ਡੱਡੂ ਬਣਦਾ ਹੈ ਜਿਸ ਵਿਚ ਗਲਫ਼ੜਿਆਂ ਦੀ ਥਾਂ ਫੇਫੜੇ ਬਣਦੇ ਹਨ, ਲੱਤਾਂ-ਬਾਹਾਂ ਨਿਕਲਦੀਆਂ ਹਨ, ਆਂਦਰ ਛੋਟੀ ਹੁੰਦੀ ਹੈ, ਪੂਛ ਖ਼ਤਮ ਹੋ ਜਾਂਦੀ ਹੈ ਅਤੇ ਮੂੰਹ ਡੱਡੂ ਵਰਗਾ ਬਣਦਾ ਹੈ।

          ਜੀਵ-ਵਿਗਿਆਨ ਵਿਚ ਤਜਰਬੇ ਕਰਨ ਲਈ ਡੱਡੂਆਂ ਦੀ ਬਹੁਤ ਮਹੱਤਤਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-17-10-17-38, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. 9 : 951; ਐਨ. ਬ੍ਰਿ. ਮਾ. 4 : 331

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.