ਨੰਦਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨੰਦਪੁਰ (ਪਿੰਡ): ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਬਸੀ ਪਠਾਣਾਂ ਨਾਂ ਦੇ ਕਸਬੇ ਕੋਲੋਂ 8 ਕਿ.ਮੀ. ਦੀ ਦੂਰੀ ਉਤੇ ‘ਕਲੌੜਪਿੰਡ ਦੇ ਨੇੜੇ ਆਬਾਦ ਇਕ ਪੁਰਾਣਾ ਪਿੰਡ ਜਿਸ ਦਾ ਮੂਲ ਨਾਂ ‘ਅਨੰਦਪੁਰ ’ ਹੈ, ਪਰ ਸਰਲੀਕਰਣ ਪ੍ਰਵ੍ਰਿਤੀ ਅਧੀਨ ‘ਨੰਦਪੁਰ’ ਪ੍ਰਚਲਿਤ ਹੋ ਗਿਆ ਹੈ। ਕਈ ਵਾਰ ਨਾਲ ਲਗਦੇ ਪਿੰਡ ਦੇ ਨਾਂ ਨੂੰ ਵੀ ਨਾਲ ਜੋੜ ਕੇ ‘ਨੰਦਪੁਰ -ਕਲੌੜ’ ਕਿਹਾ ਜਾਂਦਾ ਹੈ। ਇਸ ਪਿੰਡ ਵਿਚ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ ਅਤੇ ਉਨ੍ਹਾਂ ਦੀ ਆਮਦ ਦੀ ਯਾਦ ਵਿਚ ‘ਮੰਜੀ ਸਾਹਿਬ’ ਬਣਾਇਆ ਗਿਆ ਸੀ। ਇਹ ਮੰਜੀ ਸਾਹਿਬ ਬੜੀ ਨੀਵੀਂ ਥਾਂ’ਤੇ ਹੋਣ ਕਾਰਣ ਇੰਜ ਪ੍ਰਤੀਤ ਹੁੰਦਾ ਹੈ ਕਿ ਕਿਸੇ ਹੜ ਦੇ ਪ੍ਰਭਾਵ ਵਿਚ ਆ ਕੇ ਪਿੰਡ ਹੇਠਾਂ ਨੂੰ ਦਬ ਗਿਆ ਸੀ। ਸੰਨ 1957 ਈ. ਵਿਚ ਪੁਰਾਤਨ ‘ਮੰਜੀ ਸਾਹਿਬ’ ਨੂੰ ਭੋਰੇ ਦਾ ਰੂਪ ਦੇ ਕੇ ਉਸ ਉਪਰ ਗੁਰੂ-ਧਾਮ ਦੀ ਨਵੀਂ ਇਮਾਰਤ ਉਸਾਰੀ ਗਈ ਹੈ, ਜੋ ਹੁਣ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਸ ਵਿਚ ‘ਸ਼੍ਰੀ ਗੁਰੂ ਤੇਗ ਬਹਾਦਰ ਲਾਇਬ੍ਰੇਰੀ’ ਵੀ ਬਣਾਈ ਗਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.