ਸੁੰਦਰਬਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sundri, Sundari (ਸੁਨਦਰੀ, ਸੁਨਦਅਰੀ) ਸੁੰਦਰਬਨ: ਇਕ ਬੰਗਾਲੀ ਭਾਸ਼ਾ ਦਾ ਸ਼ਬਦ ਹੈ ਜੋ ਦਲਦਲੀ ਜੰਗਲਾਂ ਨੂੰ ਵਿਅਕਤ ਕਰਦਾ ਹੈ ਜਿਵੇਂ (mangrove forests ਜੋ ਗੰਗਾ ਦੇ ਮੁਹਾਣੇ ਅੰਦਰ ਦਲਦਲੀ ਭੋਂ ਅੰਦਰ ਪਾਏ ਜਾਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੁੰਦਰਬਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁੰਦਰਬਨ (Sundarbans) : ਇਹ ਜੰਗਲਾਂ ਅਤੇ ਦਲਦਲਾਂ ਵਾਲਾ ਇਕ ਬਹੁਤ ਵੱਡਾ ਇਲਾਕਾ ਹੈ ਜੋ ਖਾੜੀ ਬੰਗਾਲ ਦੇ ਕੰਢੇ ਦੇ ਨਾਲ ਨਾਲ ਹੁਗਲੀ (ਭਾਰਤ) ਤੋਂ ਮੇਘਨਾ (ਬੰਗਾਲ ਦੇਸ਼) ਤਕ ਲਗਭਗ 16,640 ਵ. ਕਿ. ਮੀ. ਵਿਚ ਫੈਲਿਆ ਹੋਇਆ ਹੈ। ਇਸ ਇਲਾਕੇ ਵਿਚ ਪਾਇਆ ਜਾਂਦਾ ਸੁੰਦਰੀ ਨਾਂ ਦਾ ਦਰਖ਼ਤ ਬਹੁਤ ਹੀ ਪ੍ਰਸਿੱਧ ਹੈ। ਇਸ ਕਰਕੇ ਹੀ ਇਹ ਖੇਤਰ ਸੁੰਦਰਬਨ ਕਰਕੇ ਜਾਣਿਆ ਜਾਂਦਾ ਹੈ। ਇਹ ਦਰਿਆ ਗੰਗਾ ਦੇ ਡੈਲਟੇ ਦਾ ਹੇਠਲਾ ਭਾਗ ਹੈ। ਹੁਗਲੀ, ਮੇਘਨਾ, ਮਾਲੰਦਾ, ਹਰੀਨਘਾਟ ਅਤੇ ਰਬਨਾਬਾਦ ਇਸ ਦੀਆਂ ਮੁਖ ਸ਼ਾਖਾਂ ਹਨ। ਸਾਰੇ ਇਲਾਕੇ ਵਿਚ ਨਦੀਆਂ ਦਾ ਜਾਲ ਵਿਛਿਆ ਹੋਇਆ ਹੈ। ਇਨ੍ਹਾਂ ਨਦੀਆਂ ਅਤੇ ਦਰਿਆਵਾਂ ਦੀਆਂ ਸ਼ਾਖਾਵਾਂ ਵਿਚਕਾਰ ਘਿਰੇ ਹੋਏ ਇਲਾਕੇ ਦਲਦਲੀ ਦੀਪਾਂ ਅਤੇ ਸੰਘਣੇ ਜੰਗਲਾਂ ਨਾਲ ਢਕੇ ਹੋਏ ਹਨ। ਇਹ ਜੰਗਲ ਸਮੁੰਦਰ ਦੇ ਕੰਢੇ ਤਕ ਫੈਲੇ ਹੋਏ ਹਨ।

          ਇਸ ਇਲਾਕੇ ਵਿਚ ਕੇਵਲ ਉੱਤਰੀ ਹੱਦ ਦੇ ਨਾਲ ਨਾਲ ਅਤੇ ਸ਼ੱਕਰ ਗੰਜ ਵਿਚ ਸਮੁੰਦਰੀ ਤੱਟ ਦੇ ਮੈਦਾਨ ਵਿਚ ਹੀ ਖੇਤੀ ਕੀਤੀ ਜਾ ਸਕਦੀ ਹੈ। ਪੱਛਮ ਵਿਚ ਸਾਲਾਨਾ ਔਸਤ ਵਰਖਾ 200 ਸੈਂ. ਮੀ. ਅਤੇ ਪੂਰਬੀ ਇਲਾਕੇ ਵਿਚ 500 ਸੈਂ. ਮੀ. ਤਕ ਹੁੰਦੀ ਹੈ। ਸਮੁੰਦਰੀ ਝੱਖੜ ਅਤੇ ਤੂਫ਼ਾਨ ਬਹੁਤ ਜ਼ਿਆਦਾ ਆਉਂਦੇ ਹਨ ਜਿਸ ਕਰਕੇ ਜਾਨ ਅਤੇ ਮਾਲ ਨੂੰ ਨੁਕਸਾਨ ਦਾ ਕਾਫ਼ੀ ਖ਼ਤਰਾ ਰਹਿੰਦਾ ਹੈ। ਇਸ ਇਲਾਕੇ ਨੂੰ ਖੇਤੀ ਯੋਗ ਬਣਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਵਿਚ ਸਫ਼ਲਤਾ ਵੀ ਮਿਲੀ ਹੈ। ਸਰਕਾਰ ਇਥੋਂ ਦੇ ਲੋਕਾਂ ਨੂੰ ਇਥੋਂ ਦੀ ਜ਼ਮੀਨ ਨੂੰ ਵਾਹੀ-ਯੋਗ ਬਣਾਉਣ ਲਈ ਬਹੁਤ ਸਹੂਲਤਾਂ ਦੇ ਰਹੀ ਹੈ। ਉੱਤਰ ਵਿਚ ਵਾਹੀ ਯੋਗ ਬਣਾਈ ਭੂਮੀ ਵਿਚ ਚੌਲਾਂ ਦੀ ਖੇਤੀ ਹੁੰਦੀ ਹੈ।

          ਖੁਲਨਾ ਅਤੇ 24 ਪਰਗਨਾ ਜ਼ਿਲ੍ਹਿਆਂ ਵਿਚ ਰਾਖਵੇਂ ਜੰਗਲ ਹਨ। ਇਨ੍ਹਾਂ ਤੋਂ ਭਾਰੀ ਮਾਤਰਾ ਵਿਚ ਬਾਲਣ, ਇਮਾਰਤੀ ਲਕੜੀ, ਸ਼ਹਿਰ ਅਤੇ ਗੂੰਦ ਪ੍ਰਾਪਤ ਕੀਤੀ ਜਾਂਦੀ ਹੈ। ਖੁਲਨਾ ਜ਼ਿਲ੍ਹੇ ਦੇ ਕਾਲੀਗੰਜ ਦੇ ਇਲਾਕੇ ਵਿਚ ਚਾਕੂ, ਸਿੰਗਾਂ ਤੋਂ ਕੰਘੇ ਅਤੇ ਕਾਲੀ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਹਨ।

          ਮਾਤਲਾ ਦਰਿਆ ਤੇ ਸਥਿਤ ਕੈਨਿੰਗ ਬੰਦਰਗਾਹ ਰੇਲ ਰਾਹੀਂ ਕਲਕੱਤੇ ਨਾਲ ਮਿਲੀ ਹੋਈ ਹੈ। ਬਾਕੀ ਸਾਰੇ ਇਲਾਕੇ ਵਿਚ ਬਹੁਤੀ ਆਵਾਜਾਈ ਨਦੀਆਂ ਤੇ ਨਹਿਰਾਂ ਰਾਹੀਂ ਹੁੰਦੀ ਹੈ।

          ਸ਼ੇਰ, ਚੀਤੇ, ਸੂਰ ਅਤੇ ਹਿਰਨ ਆਮ ਜੰਗਲੀ ਜਾਨਵਰ ਮਿਲਦੇ ਹਨ। ਦਰਿਆਵਾਂ ਵਿਚ ਮਗਰਮੱਛ ਵੇਖਣ ਵਿਚ ਆਉਂਦੇ ਹਨ। ਇਥੇ ਕੋਬਰਾ, ਅਜਗਰ ਅਤੇ ਹੋਰ ਕਈ ਪ੍ਰਕਾਰ ਦੇ ਸੱਪ ਵੀ ਪਾਏ ਜਾਂਦੇ ਹਨ।

          21° 31' ਤੋਂ 22° 38' ਉ. ਵਿਥ.; 88° 5' ਤੋਂ 90° 28' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 23:140.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.