ਖੇਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਤੀ [ਨਾਂਇ] ਬੀਜਣ ਦਾ ਭਾਵ, ਫ਼ਸਲ , ਵਾਹੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਤੀ. ਸੰਗ੍ਯਾ—ਖੇਤ (ਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. “ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?” (ਵਾਰ ਸਾਰ ਮ: ੧) ੨ ਕ੍ਰਿ. ਕਿਸਾਨੀ. ਕਾਸ਼ਤਕਾਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Agriculture_ਖੇਤੀ: ਜ਼ਮੀਨ ਦੀ ਬੀਜ ਬਿਜਾਈ ਦੇ ਕੰਮ ਨੂੰ ਖੇਤੀ ਕਿਹਾ ਜਾਂਦਾ ਹੈ। ਅੰਗਰੇਜ਼ੀ ਦੀ ਵੈਬਸਟਰ ਡਿਕਸ਼ਨਰੀ ਵਿਚ ਖੇਤੀ ਜਾਂ (ਐਗਰੀਕਲਚਰ) ਨੂੰ ਜ਼ਮੀਨ ਬੀਜਣ ਦੀ ਕਲਾ ਜਾਂ ਵਿਗਿਆਨ ਕਿਹਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਪਸ਼ੂਆਂ ਦਾ ਪਾਲਣ ਪੋਸਣ ਅਤੇ ਉਨ੍ਹਾਂ ਦੀ ਵੇਖਭਾਲ ਕਰਨਾ ਇਸ ਵਿਚ ਸ਼ਾਮਲ ਹੈ। ਕਈ ਵਾਰੀ ਦਰਖ਼ਤ ਲਾਉਣਾ ਅਤੇ ਉਨ੍ਹਾਂ ਦੀ ਵੇਖਭਾਲ ਕਰਨਾ ਵੀ ਇਸ ਸ਼ਾਮਲ ਸਮਝਿਆ ਜਾਂਦਾ ਹੈ। ਬੁਨਿਆਦੀ ਤੌਰ ਤੇ ਖੇਤੀ ਵਿਚ ਮਨੁੱਖ ਦੀ ਮਿਹਨਤ ਅਤੇ ਹੁਨਰ ਦੀ ਵਰਤੋਂ ਸ਼ਾਮਲ ਹੈ। ਜ਼ਮੀਨ ਵਿਚ ਹਲ ਚਲਾਉਣ, ਸੁਹਾਗਾ ਫੇਰਨ, ਵਟ ਬਣਾਉਣ, ਬੀਜ ਪਾਉਣ, ਪਾਣੀ ਲਾਉਣ, ਗੋਡੀ ਕਰਨ, ਖਾਦ ਪਾਉਣ, ਵਾਢੀ ਕਰਨ, ਗਹਾਈ , ਭੰਡਾਰ ਕਰਨਾ, ਬੋਹਲ ਲਾਉਣ ਅਤੇ ਮੰਡੀ ਵਿਚ ਵੇਚਣ ਤੱਕ ਦੇ ਸਾਰੇ ਕੰਮ ਖੇਤੀ ਵਿਚ ਆ ਜਾਂਦੇ ਹਨ। ਪਰ ਕੀ ਬਾਕੀ ਦੇ ਕੰਮ ਛੱਡ ਕੇ ਕੇਵਲ ਫ਼ਸਲ ਦੇ ਭੰਡਾਰ ਕਰਨ ਜਾਂ ਮੰਡੀਕਰਣ ਨੂੰ ਖੇਤੀ ਵਿਚ ਸ਼ਾਮਲ ਸਮਝਿਆ ਜਾ ਸਕਦਾ ਹੈ? ਸਪਸ਼ਟ ਤੌਰ ਤੇ ਇਹ ਕੰਮ ਖੇਤੀ ਕਰਨ ਵਿਚ ਤਦ ਹੀ ਸ਼ਾਮਲ ਸਮਝੇ ਜਾ ਸਕਦੇ ਹਨ ਜੇ ਜ਼ਮੀਨ ਤਿਆਰ ਕਰਨ ਤੋਂ ਲੈਕੇ ਬਾਕੀ ਦੇ ਅਗਲੇਰੇ ਕੰਮਾਂ ਦੇ ਸਿਲਸਿਲੇ ਵਿਚ ਕੀਤੇ ਜਾਣ ।
ਵੱਖ ਵੱਖ ਐਕਟਾਂ ਵਿਚ ਖੇਤੀ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਵਿਚ ਵਿਧਾਨ ਮੰਡਲਾਂ ਨੇ ਐਕਟ ਦੇ ਪ੍ਰਯੋਜਨਾਂ ਨੂੰ ਮੁੱਖ ਰੱਖ ਕੇ ‘ਖੇਤੀ’ ਦੀ ਪਰਿਭਾਸ਼ਾ ਕੀਤੀ ਹੈ। ਇਸ ਲਈ ਉਨ੍ਹਾਂ ਦੇ ਆਧਾਰ ਤੇ ਅਦਾਲਤਾਂ ਵਲੋਂ ਦਿੱਤੇ ਗਏ ਫ਼ੈਸਲਿਆਂ ਵਿਚੋਂ ਖੇਤੀ ਦੇ ਅਰਥ ਲੱਭਣ ਦਾ ਕੋਈ ਲਾਭ ਨਹੀਂ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ‘ਖੇਤੀ’ ਨੂੰ ਇਕ ਐਕਟ ਵਿਚ ਦਿੱਤੇ ਗਏ ਅਰਥ ਦੂਜੇ ਐਕਟ ਤੇ ਲਾਗੂ ਕੀਤੇ ਜਾ ਸਕਦੇ ਹਨ ਕਿਉਂਕਿ ਵਿਧਾਨ ਮੰਡਲ ਖੇਤੀ ਦੀ ਪਰਿਭਾਸ਼ਾ ਵਿਚ ਵਿਸਤਾਰ ਜਾਂ ਸੰਕੋਚ ਲਿਆ ਜਾ ਸਕਦਾ ਹੈ। ਮਿਸਾਲ ਲਈ ਸ਼ਹਿਰੀ ਭੋਂ (ਉੱਚਤਮ ਸੀਮਾ ਅਤੇ ਵਿਨਿਯਮਨ) ਐਕਟ, 1976 ਵਿਚ ਖੇਤੀ ਦੀ ਪਰਿਭਾਸ਼ਾ ਦੇ ਪ੍ਰਯੋਜਨ ਲਈ ਬਾਗ਼ਬਾਨੀ ਖੇਤੀ ਵਿਚ ਸ਼ਾਮਲ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First