ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖੀ ਲਿਪੀ ਦਾ ਤੇਰਵਾਂ ਅੱਖਰ , ਦੱਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਤੇਈਸਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹਨ. ਜੀਭ ਦੀ ਨੋਕ ਉੱਪਰਲੇ ਦੰਦਾਂ ਦੇ ਮੂਲ ਵਿੱਚ ਲੱਗਣ ਤੋਂ ਇਸ ਦਾ ਸ਼ਬਦ ਸਪ੄਍ ਹੁੰਦਾ ਹੈ। ੨ ਸੰ. ਸੰਗ੍ਯਾ—ਪਹਾੜ। ੩  ਦੰਦ. ਦਾਂਤ। ੪ ਰਖ੍ਯਾ. ਹਿਫ਼ਾ੓ਤ। ੫ ਭਾਰਯਾ. ਵਹੁਟੀ । ੬ ਵਿ—ਦਾਤਾ. ਦੇਣ ਵਾਲਾ. ਇਸ ਅਰਥ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਲੱਗਕੇ ਅਰਥ ਬੋਧ ਕਰਾਉਂਦਾ ਹੈ, ਜਿਵੇਂ—ਸੁਖਦ, ਜਲਦ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ੨੩ਵਾਂ ਅੱਖਰ ਤੇ ਵੀਹਵਾਂ ਵ੍ਯੰਜਨ ਹੈ ਤੇ ਤਵਰਗ ਦਾ ਤੀਸਰਾ ਅੱਖਰ ਹੈ।

            ਦਦਾ ਸੰਸਕ੍ਰਿਤ ਵਿਚ ਪਦਾਂ ਦੇ ਅਖੀਰ -ਦੇਣੇ- ਅਰਥ ਵਿਚ ਆਉਂਦਾ ਹੈ। ਗੁਰਬਾਣੀ ਵਿਚ ਬੀ ਐਸੇ ਪਦ ਆਏ ਹਨ, ਜੈਸੇ ਕੰਦ

            ਫ਼ਾਰਸੀ ਕੇ -ਕ਼- ਯਾ -ਗ਼- ਦੀ ਥਾਂ ਦਦਾ ਵਰਤਿਆ ਗਿਆ ਹੈ, ਜਿਹਾਕੁ- ਗ਼ਾਲੀਚਾ ਯਾ ਕ਼ਾਲੀਚਾ ਫ਼ਾਰਸੀ ਹੈ। ਗੁਰਬਾਣੀ ਤੇ ਪੁ. ਪੰਜਾਬੀ ਦੀ ਬੋਲ ਚਾਲ ਵਿਚ ਦੁਲੀਚਾ ਆਇਆ ਹੈ।

ਅ਼ਰਬੀ ਦਾ -ਦ਼ੁਆਦ- ਬੀ ਦਦੇ ਨਾਲ ਪੰਜਾਬੀ ਵਿਚ ਬਦਲਦਾ ਹੈ, ਜਿਹਾਕੁ- ਹ਼ਾਦ਼ਰ=ਹਾਦਰ। ਹ਼ਦ਼ੂਰ=ਹਦੂਰ। ਕਾਦ਼ੀ= ਕਾਦੀ। ਫਦ਼ੀਹਤ=ਫਦੀਹਤ।

            ਫ਼ਾਰਸੀ ਦੀ ਜ਼ੋਇ ਬੀ ਦਦੇ ਨਾਲ ਪੰਜਾਬੀ ਵਿਚ ਬਦਲਦੀ ਹੈ, ਜਿਹਾਕੁ ਨਜਰ, ਨਦਰ

            ਸੰਸਕ੍ਰਿਤ ਦਾ -ਜ- ਬੀ ਪੰਜਾਬੀ ਵਿਚ -ਦ- ਨਾਲ ਬਦਲਦਾ ਹੈ, ਜਿਹਾ ਕੁ- ਅੰਗਜ=ਅੰਗਦ। ਯਥਾ-‘ਅੰਗਦਿ ਅਨੰਤ ਮੂਰਤਿ ਨਿਜ ਧਾਰੀ’।

            ਸੰਸਕ੍ਰਿਤ -ਧ- ਦੀ ਥਾਂ ਬੀ -ਦ- ਪੰਜਾਬੀ ਵਿਚ ਬਦਲਦਾ ਹੈ, ਜੈਸੇ- ਕ੍ਰਿਪਾਨਿਧ ਦਾ ਕਿਰਪਾਨਦ।       

ਦੇਖੋ, ‘ਕਿਰਪਾਨਦ’

            ਪੰਜਾਬੀ ਵਿਚ ਬੀ -ਦ- -ਧ- ਬਦਲਦੇ ਹਨ, ਜਿਹਾ ਕੁ -ਧੋਖੇ- ਦੋਖੇ। ਯਥਾ-‘ਦੁਨੀਆ ਕੇ ਦੋਖੇ ਮੂਆ ’।

            ਸੰਸਕ੍ਰਿਤ ਦੇ -ਦ- ਤੇ -ਰ਼ੀ- ਜੁੜਵੇਂ ਪਦਾਂ ਨਾਲ ਅਰੰਭ ਹੋਣ ਵਾਲੇ ਪਦ ਪੰਜਾਬੀ ਬੋਲਚਾਲ ਵਿਚ ਅਕਸਰ -ਰੀ- ਨੂੰ ਛੋਡ ਦੇਂਦੇ ਹਨ। ਜਿਹਾਕੁ-ਦ੍ਰਿਢ-ਦਿੜ। ਯਥਾ-‘ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ’।

            ਦ੍ਰਿਖ਼੍ਟਿ-ਦਿਸ਼ਟ ਦੇਖੋ, ‘ਦਿਸਟਿ’

            ਫ਼ਾਰਸੀ -ਦ- ਜੋ ਵਰਤਮਾਨ ਕਾਲਕ ਕ੍ਰਿਯਾ ਤੇ ਲਾਂਦੇ ਹਨ, ਗੁਰੂ ਜੀ ਨੇ ਬੀ ਵਰਤਿਆ ਹੈ।

ਦੇਖੋ, ਹੇਠਾਂ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

(ਕ੍ਰਿ.। ਫ਼ਾਰਸੀ ‘ਦ’ ਵਰਤਮਾਨ ਕਾਲ ਲਈ ਅੰਤ ਆਂਦਾ ਹੈ, ਜੈਸੇ -ਬੀਨਦ- ਦੇਖਦਾ ਹੈ) ਹੈ। ਯਥਾ-‘ਜਾਨਦ’ ਜਾਣਦਾ ਹੈ। ਤਥਾ-‘ਫਲਾਨਦ’ ਫਲਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 

 

 

 

 

 

 

 

 

 

 

 

 

 

 

 

 

 

 

ਦ : ਇਹ ਪੰਜਾਬੀ ਵਰਣਮਾਲਾ ਦਾ ਤੇਈਵਾਂ ਅਤੇ ਤਵਰਗ ਦਾ ਤੀਜਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਦੰਦ ਹੈ। ਜੀਭ ਦੀ ਨੋਕ ਦਾ ਅਗਲਾ ਸਿਰਾ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਟਕਰਾਉਣ ਨਾਲ ਇਸ ਅੱਖਰ ਦੀ ਧੁਨੀ ਉਤਪੰਨ ਹੁੰਦੀ ਹੈ। ਸੰਗਿਆ ਦੇ ਤੌਰ ਤੇ ਇਹ ਅੱਖਰ ਦੰਦ, ਰੱਖਿਆ ਅਤੇ ਭਾਰਜਾ ਜਾਂ ਵਹੁਟੀ ਦੇ ਅਰਥ ਰੱਖਦਾ ਹੈ।

ਪ੍ਰਾਚੀਨਤਾ ਦੀ ਦ੍ਰਿਸ਼ਟੀ ਤੋਂ ਇਹ ਅੱਖਰ ਬ੍ਰਹਮੀ ਲਿਪੀ ਦੇ ‘ਦ’ ਦਾ ਵਿਕਸਿਤ ਰੂਪ ਹੈ ਜੋ ਅੱਠਵੀਂ ਸਦੀ ਦੇ ਨੇੜੇ ਤੇੜੇ ਆਪਣੇ ਆਧੁਨਿਕ ਰੂਪ ਤਕ ਪੁੱਜ ਚੁੱਕਾ ਸੀ। ਬ੍ਰਹਮੀ ਲਿਪੀ 350 ਈ. ਪੂ. ਤੋਂ ਲੈ ਕੇ 500 ਈ. ਤਕ ਦੇ ਆਸਪਾਸ ਹੋਈ ਮੰਨੀ ਜਾਂਦੀ ਹੈ। ਤੀਜੀ ਸਦੀ ਈਸਵੀ ਪੂਰਵ ਦੇ ਸਮੇਂ ਦੀ ਲਿਪੀ ਵਿਚ ਇਸ ਅੱਖਰ ਦਾ ਰੂਪ ਅਜੋਕੇ ਰੂਪ ਨਾਲੋਂ ਬਿਲਕੁਲ ਭਿੰਨ ਹੈ ਇਥੇ ਇਸ ਦਾ () ਰੂਪ ਵੇਖਣ ਵਿਚ ਆਉਂਦਾ ਹੈ। ਇਹ ਲਿਪੀ ਰਾਜਾ ਅਸ਼ੋਕ ਦੇ ਸਮੇਂ ਦੀ ਹੈ। ਈਸਵੀ ਸੰਨ ਦੀ ਪਹਿਲੀ ਅਤੇ ਦੂਜੀ ਸਦੀ ਵਿਚ ਇਸ ਦਾ ਰੂਪ ਉਪਰੋਕਤ ਰੂਪ ਤੋਂ ਬਦਲ ਕੇ ਅਜੋਕੇ ਰੂਪ ਵੱਲ ਨੂੰ ਚਲ ਪਿਆ । ਇਥੇ ਇਸ ਦਾ ਰੂਪ () ਵੇਖਣ ਵਿਚ ਆਉਂਦਾ ਹੈ ਜੋ ਟ ਅੱਖਰ ਨਾਲ ਮਿਲਦਾ ਜੁਲਦਾ ਹੈ (ਭਾਰਤੀ ਪ੍ਰਾਚੀਨ ਲਿਪੀ ਮਾਲਾ-ਲਿਪੀ ਪੱਤਰ :6)। ਚੌਥੀ ਸਦੀ ਦੇ ਮੱਧ ਦੇ ਆਸਪਾਸ ਇਸ ਦਾ ਰੂਪ ਥੋੜ੍ਹਾ ਹੋਰ ਸੁਧਰਿਆ। ਇਹ ਰਾਜਾ ਸਮੁਦਰ ਗੁਪਤ ਦੇ ਇਲਾਹਾਬਾਦ ਦੇ ਲੇਖ ਦੀ ਲਿਪੀ ਹੈ। ਇਥੇ ਇਸ ਦਾ () ਰੂਪ ਬਣ ਗਿਆ (ਭਾਰਤੀ ਪ੍ਰਾਚੀਨ ਲਿਪੀ ਮਾਲਾ-ਲਿਪੀ ਪੱਤਰ :16)। ਛੇਵੀਂ ਸਦੀ ਵਿਚ ਮੰਦਸੋਰ ਦੀ ਲਿਪੀ ਵਿਚ ਇਸ ਅੱਖਰ ਦਾ ਰੂਪ ਕਾਫ਼ੀ ਹੱਦ ਤੱਕ ਅਜੋਕੇ ਰੂਪ ਦੇ ਨੇੜੇ ਪੁੱਜ ਗਿਆ। ਇਥੇ ਇਸ ਦੀ ਬਣਤਰ ਵਿਚ ਵਿਚਕਾਰ ਖੱਬੇ ਪਾਸੇ ਕੁੰਡੀ ਬਣ ਗਈ ਅਤੇ ਹੇਠਾਂ ਤੋਂ ਮੂੰਹ ਵੀ ਕੁਝ ਉੱਪਰ ਉੱਠ ਗਿਆ । ਹੁਣ ਇਥੇ ਇਸ ਦਾ () ਰੂਪ ਬਣ ਗਿਆ। (ਭਾਰਤੀ ਪ੍ਰਾਚੀਨ ਲਿਪੀ ਮਾਲਾ-ਲਿਪੀ ਪੱਤਰ ਨੰ: 18) । ਅੱਠਵੀਂ ਸਦੀ ਵਿਚ ਚੰਬਾ ਦੇ ਰਾਜਾ ਮੇਰੂ ਵਰਮਾ ਦੇ ਲੇਖਾਂ ਦੀ ਲਿਪੀ ਤੋਂ ਇਸ ਅੱਖਰ ਦਾ ਅਜੋਕਾ ਰੂਪ ਵੇਖਣ ਵਿਚ ਆਉਂਦਾ ਹੈ। ਹੁਣ ਇਸ ਦਾ () ਰੂਪ ਬਣ ਗਿਆ ਹੈ। (ਭਾਰਤੀ ਪ੍ਰਾਚੀਨ ਲਿਪੀ ਮਾਲਾ-ਲਿਪੀ ਪੱਤਰ ਨੰ: 22) । ਦਸਵੀਂ ਸਦੀ ਵਿਚ ਇਸ ਅੱਖਰ ਦਾ ਸੁਧਰਿਆ ਹੋਇਆ ਰੂਪ ਵੇਖਣ ਨੂੰ ਮਿਲਦਾ ਹੈ ਜਦੋਂ ਇਹ ਅਜੋਕੇ ਰੂਪ ਵਿਚ ਆ ਚੁੱਕਾ ਸੀ (ਦ)।

ਗੁਰੂ ਨਾਨਕ ਦੇਵ ਜੀ ਦੁਆਰਾ ਪਟੀ ਸਿਰਲੇਖ ਹੇਠ ਰਚੀ ਗਈ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿਚ ਦਰਜ ਹੈ ਅਨੁਸਾਰ ਇਹ ਇੱਕੀਵਾਂ ਅੱਖਰ ਹੈ। ਇਹ ਪਟੀ ਪੰਜਾਬੀ ਵਰਣਮਾਲਾ ਦੇ ਅੱਖਰਾਂ ਜਿੰਨੇ ਸਲੋਕਾਂ ਵਿਚ ਰਚੀ ਗਈ ਹੈ। ਇਸ ਬਾਣੀ ਦਾ ਹਰੇਕ ਸਲੋਕ ਸਬੰਧਤ ਅੱਖਰ ਨਾਲ ਹੀ ਸ਼ੁਰੂ ਹੁੰਦਾ ਹੈ :-

“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥"

ਚੌਥੀ ਸਦੀ ਦੀ ਅਲਾਹਾਬਾਦ ਦੇ ਲੇਖ ਦੀ ਲਿਪੀ ਤੋਂ ਲੈ ਕੇ ਚੰਬਾ ਦੇ ਰਾਜ ਮੇਰੂ ਵਰਮਾ ਦੀ ਲਿਪੀ ਤਕ ਇਹ ਅੱਖਰ ਲਗਾਤਾਰ ਬਣਤਰ ਵਿਚ ਵਿਕਾਸ ਕਰਦਾ ਹੋਇਆ ਆਧੁਨਿਕ ਰੂਪ ਤਕ ਪਹੁੰਚਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-01-04-16, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਲਿ. ਮਾ. ਗੁ. ਲਿ. ਜ. ਵਿ. ਜੀ. ਬੀ. ਸਿੰਘ; ਗ. ਲਿ. ਵਿ. ਅ. ਈਸ਼ਰ ਸਿੰਘ ਤਾਂਘ; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.