ਜਉਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਉਲਾ. ਫ਼ਾਜੌਲਾਨ. ਸੰਗ੍ਯਾ—ਬੰਧਨ. ਬੇੜੀ. “ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ.” (ਮਾਝ ਮ: ੫) “ਇਸੁ ਮਾਰੀ ਬਿਨੁ ਸਭੁਕਿਛੁ ਜਉਲਾ.” (ਗਉ ਅ: ਮ: ੫) ਸਭ ਕੁਝ ਬੰਧਨਰੂਪ ਹੈ। ੨ ਅ਼. ਘੇਰਨਾ. ਵੇ੄਍ਨ ਕਰਨਾ. “ਹਰਿ ਵਸੈ ਨਿਕਟਿ, ਸਭ ਜਉਲਾ.” (ਮ: ੪ ਵਾਰ ਕਾਨ) ੩ ਦੌੜਨਾ. ਨੱਠਣਾ. ਭਾਵ—ਕਿਨਾਰੇ ਹੋਣਾ. “ਜਬ ਇਸ ਤੇ ਇਹੁ ਹੋਇਓ ਜਉਲਾ.” (ਗਉ ਅ: ਮ: ੫) ੪ ਵਿ—ਅਲਗ. ਵੱਖ. ਦੇਖੋ, ਉਦਾਹਰਣ ੨ ਨੰਬਰ ਦਾ. ਕਰਤਾਰ ਨੇੜੇ ਵਸਦਾ ਹੈ ਅਤੇ ਸਭ ਤੋਂ ਨਿਰਲੇਪ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਉਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਉਲਾ (ਗੁ.। ਅ਼ਰਬੀ ਜੌਲਾਨ=ਭੱਜਣ ਵਾਲਾ। ਪੰਜਾਬੀ ਜਉਲਾ) ਦੌੜਨ ਵਾਲਾ, ਭੱਜਣ ਵਾਲਾ, ਵਿਰੱਕਤ, ਅਲੱਗ, ਵੱਖ। ਯਥਾ-‘ਜਬ ਇਸ ਤੇ ਇਹੁ ਹੋਇਓ ਜਉਲਾ’। ਜਦ ਮਾਯਾ ਤੋਂ ਵਿਰੱਕਤ ਹੁੰਦਾ ਹੈ। (ਅਗੇ ਲਿਖਿਆ ਹੈ) ‘ਪੀਛੈ ਲਾਗਿ ਚਲੀ ਉਠਿ ਕਉਲਾ’।

           ਦੇਖੋ, ‘ਕਉਲਾ’

ਤਥਾ-ਨਿੱਤ ਸਾਰਿ ਸਮਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ’। ਸਭਨਾਂ ਜੀਆਂ ਜੰਤਾਂ ਦੀ ਸੰਭਾਲਣਾ ਕਰਦਾ ਹੈ, ਹਰਿ ਨੇੜੇ ਵੱਸਦਾ ਹੈ, ਪਰ ਸਭ ਤੋਂ ਵਿਰੱਕਤ ਹੈ। ਤਥਾ-‘ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ’। ਭਾਵ ਬ੍ਰਿਤੀ ਉਥਾਨ ਨਾ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.