ਰੇਲੋਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰੇਲੋਂ (ਪਿੰਡ): ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਕਸਬੇ ਤੋਂ 9 ਕਿ.ਮੀ. ਦੱਖਣ-ਪੂਰਬ ਵਲ ਸਥਿਤ ਇਕ ਪਿੰਡ ਜਿਥੋਂ ਦੇ ਨਿਵਾਸੀਆਂ ਦੀ ਬੇਨਤੀ’ਤੇ ਗੁਰੂ ਤੇਗ ਬਹਾਦਰ ਜੀ ਉਥੇ ਪਧਾਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ‘ਮੰਜੀ ਸਾਹਿਬ’ ਉਸਾਰਿਆ ਗਿਆ, ਉਸ ਦੀ ਦੇਖ-ਭਾਲ ਉਦਾਸੀ ਸਾਧ ਹੀ ਕਰਦੇ ਆਏ ਸਨ। ਜਦੋਂ ਉਦਾਸੀਆਂ ਤੋਂ ਇਸ ਗੁਰੂ-ਧਾਮ ਦਾ ਅਧਿਕਾਰ ਪਿੰਡ ਵਾਸੀਆਂ ਨੇ ਲੈ ਲਿਆ, ਤਾਂ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਜੋ ਹੁਣਗੁਰਦੁਆਰਾ ਨੌਵੀਂ ਪਾਤਿਸ਼ਾਹੀ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਗੁਰਦੁਆਰੇ ਦੀ ਸਾਂਭ-ਸੰਭਾਲ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Punjab. Dist. Malerkotla. 148020.Dhano


President. AmandeepSinghRai., ( 2024/02/15 10:4754)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.