ਸੀਤਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤਲਾ (ਨਾਂ,ਇ) ਚੇਚਕ ਰੋਗ ਤੋਂ ਛੁਟਕਾਰੇ ਲਈ ਪੂਜੀ ਜਾਂਦੀ ਇੱਕ ਗ੍ਰਾਮ ਦੇਵੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੀਤਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਤਲਾ. ਵਿ—ਸ਼ੀਤਲ ਰੂਪ. ੖੷ਭ ਰਹਿਤ. “ਸੀਤਲਾ ਸੁਖ ਸ਼ਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ.” (ਕਾਨ ਮ: ੫)

੨ ਸੰ. शीतला. ਸੰਗ੍ਯਾ—ਹਿੰਦੂਮਤ ਵਿੱਚ ਚੇਚਕ ਦੀ ਦੇਵੀ ਮੰਨੀ ਹੈ, ਜਿਸ ਦਾ ਰੂਪ ਹੈ—ਸੁਨਹਿਰੀ ਰੰਗ, ਖੋਤੇ ਤੇ ਸਵਾਰ, ਹੱਥ ਵਿੱਚ ਝਾੜੂ, ਮੱਥੇ ਉੱਪਰ ਛੱਜ ਅਤੇ ਲਾਲ ਰੰਗ ਦੇ ਵਸਤ੍ਰ1.

     ਜਦ ਚੇਚਕ ਬਾਲਕਾਂ ਨੂੰ ਨਿਕਲਦੀ ਹੈ ਤਾਂ ਉਸ ਦੇ ਬੁਰੇ ਅਸਰ ਤੋਂ ਬਚਣ ਲਈ ਸੀਤਲਾ ਪੂਜੀ ਜਾਂਦੀ ਹੈ. ਖੋਤੇ ਨੂੰ ਬਰੂੜ2 ਚਾਰਦੇ ਹਨ ਅਰ ਰੋਗੀ ਨੂੰ ਮਾਤਾਰਾਣੀ ਦਾ ਖੋਤਾ ਆਖਦੇ ਹਨ. ਸੀਤਲਾ ਦਾ ਨਾਉਂ “ਮਸਾਣੀ” ਦੇਵੀ ਭੀ ਹੈ. ਇਸ ਦੇ ਪੂਜਨ ਦਾ ਖਾਸ ਦਿਨ ਚੇਤ ਬਦੀ ੮ (ਸ਼ੀਤਲਾ੄਍ਮੀ) ਹੈ। ੩ ਵਸੰਤ ਰੋਗ ਮਸੂਰਿਕਾ ਫ਼ਾ ਜੁਦਰੀ. ਅੰ. Small-pox. ਚੇਚਕ. ਇਸ ਦਾ ਕਾਰਨ ਇੱਕ ਪ੍ਰਕਾਰ ਦੇ ਅਣੁਕੀਟ (Germs) ਹਨ, ਜੋ ਸ਼ਰੀਰ ਅੰਦਰ ਫੈਲਕੇ ਤੇਜ ਤਾਪ ਕਰਦੇ ਹਨ ਅਰ ਚੇਚਕ ਦੇ ਦਾਣੇ ਉਭਾਰਦੇ ਹਨ. ਤਾਪ ਹੋਣ ਤੋਂ ਤੀਜੇ ਚੌਥੇ ਦਿਨ ਦਾਣੇ ਨਿਕਲਨ ਲਗ ਜਾਂਦੇ ਹਨ, ਫੇਰ ਇਨ੍ਹਾਂ ਵਿੱਚ ਰਤੂਬਤ ਭਰਕੇ ਪੀਪ ਬਣ ਜਾਂਦੀ ਹੈ. ਦਸਵੇਂ ਗਿਆਰਵੇਂ ਦਿਨ ਦਾਣੇ ਮੁਰਝਾਕੇ ਵੀਹਵੇਂ ਦਿਨ ਖਰੀਂਢ ਉਤਰ ਜਾਂਦੇ ਹਨ.

     ਇਹ ਬਿਮਾਰੀ ਛੂਤ ਦੀ ਹੈ. ਇਸ ਦਾ ਸਭ ਤੋਂ ਉੱਤਮ ਇਲਾਜ ਟੀਕਾ (ਲੋਦਾ) Vaccination ਹੈ1. ਚੇਚਕ ਬੱਚਿਆਂ ਨੂੰ ਅਤੇ ਗਰਮ ਦੇਸ ਵਿੱਚ ਜਾਦਾ ਹੁੰਦੀ ਹੈ. ਅਕਸਰ ਇਹ ਬੀਮਾਰੀ ਉਮਰ ਵਿੱਚ ਇੱਕ ਵਾਰ ਹੀ ਹੋਇਆ ਕਰਦੀ ਹੈ, ਪਰ ਕਦੇ ਕਦੇ ਦੂਜੀ ਵਾਰ ਭੀ ਹੋ ਜਾਂਦੀ ਹੈ, ਜੋ ਪਹਿਲੀ ਨਾਲੋਂ ਬਹੁਤ ਘੱਟ ਹੁੰਦੀ ਹੈ.

     ਚੇਚਕ ਵਿੱਚ ਬੇਚੈਨੀ , ਜਲਨ, ਦਾਝ, ਸਿਰਪੀੜ ਆਦਿ ਅਨੇਕ ਕਲੇਸ਼ ਹੁੰਦੇ ਹਨ. ਇਸ ਦੇ ਰੋਗੀ ਨੂੰ ਪਿੱਤਪਾਪੜੇ ਦੇ ਅਰਕ ਵਿੱਚ ਸ਼ੀਰਖ਼ਿਸ਼ਤ ਮਲਕੇ ਦੇਣੀ ਉੱਤਮ ਹੈ. ਭੋਜਪਤ੍ਰ ਅਤੇ ਝਾਊ ਦੇ ਪੱਤਿਆਂ ਦੀ ਧੂਣੀ ਸੁਖਦਾਈ ਹੈ. ਫੁਨਸੀਆਂ ਦੀ ਜਲਨ ਮਿਟਾਉਣ ਲਈ ਮੁਸ਼ਕਕਪੂਰ ਦੀ ਮਰਹਮ ਮਲਨੀ ਹੱਛੀ ਹੈ.

     ਉਨਾਬ ਪੰਜ ਦਾਣੇ, ਨੀਲੋਫਰ ਦੇ ਫੁੱਲ , ਪਿੱਤਪਾਪੜਾ, ਸੁੱਕੀ ਮਕੋ ਪੰਜ ਪੰਜ ਮਾਸ਼ੇ, ਬੀਹਦਾਣਾ ਪੰਜ ਮਾਸ਼ੇ, ਸਭ ਨੂੰ ਅੱਧ ਸੇਰ ਪਾਣੀ ਵਿੱਚ ਭਿਉਂਕੇ ਅਤੇ ਮਲਕੇ, ਦੋ ਤੋਲੇ ਨੀਲੋਫਰ ਦਾ ਸ਼ਰਬਤ ਮਿਲਾਕੇ ਪਿਆਉਣਾ ਤਾਪ ਅਤੇ ਦਾਝ ਨੂੰ ਸ਼ਾਂਤ ਕਰਦਾ ਹੈ.

ਖਾਣ ਲਈ ਖਿਚੜੀ ਮੂੰਗੀ ਦੀ ਦਾਲ ਆਦਿ ਜਿਨ੍ਹਾਂ ਵਿੱਚ ਨਾਮਮਾਤ੍ਰ ਲੂਣ ਹੋਵੇ, ਦੁੱਧ ਚਾਉਲ ਦੇਣੇ ਚਾਹੀਏ. ਮਿੱਠਾ ਭੀ ਬਹੁਤ ਕਮ ਵਰਤਣਾ ਲੋੜੀਏ.

     ਰੋਗੀ ਦਾ ਕਮਰਾ, ਵਸਤ੍ਰ ਜਿਤਨੇ ਨਿਰਮਲ ਰੱਖੇ ਜਾਣ ਉਤਨੇ ਹੀ ਹੱਛੇ ਹਨ. “ਸੀਤਲਾ ਤੇ ਰਖਿਆ ਬਿਹਾਰੀ.” (ਗਉ ਮ: ੫) “ਸੀਤਲਾ ਠਾਕਿਰਹਾਈ। ਬਿਘਨ ਗਏ ਹਰਿਨਾਈ ॥” (ਸੋਰ ਮ: ੫) ੪ ਬਾਲੂ ਰੇਤ । ੫ ਲਾਲ ਰੰਗ ਦੀ ਗਊ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੀਤਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੀਤਲਾ (ਸੰ.। ਸੰਸਕ੍ਰਿਤ ਸ਼ੀਤਲਾ) ਇਕ ਰੋਗ ਦਾ ਨਾਉਂ ਹੈ, ਜਿਸ ਵਿਚ ਤਪ ਚੜ੍ਹਦਾ ਹੈ ਤੇ ਸਰੀਰ ਪਰ ਇਕ ਫਿਨਸੀਆਂ ਵਾਂਙੂ ਦਾਣਿਆਂ ਦੇ ਛੱਟੇ ਆਉਂਦੇ ਹਨ, ਜਿਸ ਨੂੰ ਮਾਤਾ ਵੀ ਕਹਿੰਦੇ ਹਨ। ਹਿੰਦੂ ਲੋਕ ਇਕ ਦੇਵੀ (ਸੀਤਲਾ) ਤੇ ਇਸ ਦੇ ਬਾਹਨ ਖੋਤੇ ਨੂੰ ਪੂਜ ਕੇ ਇਸ ਰੋਗ ਦਾ ਛੁਟਕਾਰਾ ਹੋਣਾ ਸੰਭਵ ਸਮਝਦੇ ਹਨ। ਯਥਾ-‘ਸੀਤਲਾ ਤੇ ਰਖਿਆ ਬਿਹਾਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੀਤਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਤਲਾ, (ਸੰਸਕ੍ਰਿਤ) / ਇਸਤਰੀ : ੧. ਇੱਕ ਦੇਵੀ ਜੋ ਚੀਚਕ ਦੇ ਸਬੰਧ ਵਿੱਚ ਪੂਜੀ ਜਾਂਦੀ ਹੈ, ੨. ਮਾਤਾ, ਚੀਚਕ, ਚੇਚਕ (ਮਲਵਈ)

–ਸੀਤਲਾ ਬਾਹਨ, ਸੀਤਲਾ ਵਾਹਨ, (ਸੰਸਕ੍ਰਿਤ) / ਪੁਲਿੰਗ : ਖੋਤਾ, ਖੋਤਾ ਸੀਤਲਾ ਦੀ ਸਵਾਰੀ ਮੰਨਿਆ ਜਾਂਦਾ ਹੈ

–ਸੀਤਲਾਮਾਈ, ਇਸਤਰੀ ਲਿੰਗ : ਸੀਤਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-39-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.