ਅਤੀ ਅਖੰਡ ਪਾਠ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਤੀ ਅਖੰਡ ਪਾਠ : (ਅਤੀ-ਅਤਿ ਦਾ, ਸਭ ਤੋਂ ਔਖਾ; ਸਰਬਉੱਚ ਅਖੰਡ= ਬਿਨਾਂ ਰੁਕੇ , ਲਗਾਤਾਰ ਪਾਠ) ਦਾ ਅਰਥ ਹੈ ਇਕੋ ਪਾਠੀ ਦੁਆਰਾ ਬਿਨਾਂ ਉੱਠੇ ਜਾਂ ਇਕੋ ਰੌਲ ਵਿਚ ਲਗਾਤਾਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ। ਇਸ ਕਿਸਮ ਦਾ ਪਾਠ ਕਦੇ ਕਦਾਈਂ ਹੀ ਕੀਤਾ ਜਾਂਦਾ ਹੈ ਕਿਉਂਕਿ ਏਨੀ ਸਰੀਰਿਕ ਸ਼ਕਤੀ, ਅਨੁਸ਼ਾਸਨ ਅਤੇ ਏਨੀਂ ਰਫ਼ਤਾਰ ਅਤੇ ਤੇਜ਼ੀ ਨਾਲ ਪਾਠ ਕਰਨ ਵਾਲੇ ਪਾਠੀ ਮਿਲਣੇ ਕਠਿਨ ਹੁੰਦੇ ਹਨ। ਇਹ ਪਾਠ ਨੌ ਪਹਿਰਾਂ ਜਾਂ 27 ਘੰਟਿਆਂ ਵਿਚ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਇਕ ਉਦਾਹਰਨ ਬਾਬਾ ਨਰੈਣ ਸਿੰਘ (1841-1916) ਦੀ ਹੈ ਜੋ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਸਨ ਅਤੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਆਪ ਨੇ ਆਪਣੇ ਜੀਵਨ ਕਾਲ ਵਿਚ ਤਿੰਨ ਵਾਰੀ ਇਸ ਤਰ੍ਹਾਂ ਦਾ ਪਾਠ ਕੀਤਾ ਸੀ ।
ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First