ਉਮਰ ਕੈਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Imprisonment for life _ ਉਮਰ ਕੈਦ : ਅਸ਼ੋਕ ਕੁਮਾਰ ਬਨਾਮ ਭਾਰਤ ਦਾ ਸੰਘ ( ਏ ਆਈ ਆਰ 1991 ਐਸ ਸੀ 1792 ) ਅਨੁਸਾਰ ਇਹ ਵਾਕੰਸ਼ ਭਾਰਤੀ ਦੰਡ ਸੰਘਤਾ ਦੀ ਧਾਰਾ 45 ਦੇ ਪ੍ਰਸੰਗ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ । ਉਸ ਧਾਰਾ ਅਨੁਸਾਰ , ‘ ‘ ਜੇਕਰ ਪ੍ਰਸੰਗ ਤੋਂ ਇਸ ਦੇ ਉਲਟ ਪ੍ਰਤੀਤ ਨ ਹੋਵੇ ਤਾਂ ਸ਼ਬਦ ਜੀਵਨ , ( ਜਾਨ ਜਾਂ ਉਮਰ ) ਤੋਂ ਮੁਰਾਦ ਹੈ ਮਨੁੱਖੀ ਜੀਵਨ । ਸਜ਼ਾਵਾਂ ਬਾਬਤ ਉਪਬੰਧ ਉਸ ਸੰਘਤਾ ਦੀ ਧਾਰਾ 53 ਵਿਚ ਕੀਤਾ ਗਿਆ ਹੈ ਅਤੇ ਉਮਰ ਕੈਦ ਉਨ੍ਹਾਂ ਵਿਚੋਂ ਇਕ ਹੈ । ਧਾਰਾ 45 ਦੀ ਰੋਸ਼ਨੀ ਵਿਚ ਪੜ੍ਹਦਿਆਂ ਉਮਰ ਕੈਦ ਦਾ ਮਤਲਬ ਹੋਵੇਗਾ ਜੀਵਨ ਭਰ ਲਈ ਕੈਦ । ਧਾਰਾ 57 ਅਧੀਨ ਸਜ਼ਾ ਦੀਆਂ ਅਉਧਾਂ ਦੀਆਂ ਭਿੰਨਾਂ ( ਕਸਰਾਂ ) ਦਾ ਲੇਖਾ ਲਾਉਣ ਦੇ ਪ੍ਰਯੋਜਨ ਲਈ ਇਹ ਉਪਬੰਧ ਕਰਨਾ ਜ਼ਰੂਰੀ ਹੋ ਗਿਆ ਸੀ ਕਿ ਉਮਰ ਕੈਦ , ਵੀਹ ਸਾਲ ਦੀ ਕੈਦ ਦੇ ਬਰਾਬਰ ਸ਼ੁਮਾਰ ਕੀਤੀ ਜਾਵੇਗੀ । ’ ’ ਆਮ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਕਿ ਉਮਰ ਕੈਦ ਦਾ ਮਤਲਬ ਅਪਰਾਧੀ ਦੇ ਕੁਦਰਤੀ ਜੀਵਨ ਦੇ ਅੰਤ ਤਕ ਕੈਦ ਹੈ । ਭਾਗੀਰਥ ਬਨਾਮ ਦਿੱਲੀ ਐਡਮਿਨਿਸਟ੍ਰੇਸ਼ਨ [ ( 1985 ) 2 ਐਸਸ ਸੀ 580 ] ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਮਰ ਕੈਦ ਦਾ ਮਤਲਬ ਕੈਦੀ ਦੀ ਮੌਤ ਤਕ ਕੈਂਦ ਤੋਂ ਹੈ ।              

            ਉਪਰੋਕਤ ਤੋਂ ਇਲਾਵਾ ਨਾਇਬ ਸਿੰਘ ਬਨਾਮ ਪੰਜਾਬ ਰਾਜ ( ਏ ਆਈ ਆਰ 1983 ਐਸ ਸੀ 855 ) ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਹਿਲੀ ਜਨਵਰੀ 1956 ਤੋਂ ਪਿਛੋਂ ਉਮਰ ਕੈਦ ਮੁਸ਼ੱਕਤੀ ਕੈਦ ਦੀ ਪ੍ਰਕਿਰਤੀ ਦੀ ਹੋਵੇਗੀ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.