ਉਮਰ ਕੈਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Imprisonment for life_ਉਮਰ ਕੈਦ: ਅਸ਼ੋਕ ਕੁਮਾਰ ਬਨਾਮ ਭਾਰਤ ਦਾ ਸੰਘ (ਏ ਆਈ ਆਰ 1991 ਐਸ ਸੀ 1792) ਅਨੁਸਾਰ ਇਹ ਵਾਕੰਸ਼ ਭਾਰਤੀ ਦੰਡ ਸੰਘਤਾ ਦੀ ਧਾਰਾ 45 ਦੇ ਪ੍ਰਸੰਗ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ। ਉਸ ਧਾਰਾ ਅਨੁਸਾਰ, ‘‘ਜੇਕਰ ਪ੍ਰਸੰਗ ਤੋਂ ਇਸ ਦੇ ਉਲਟ ਪ੍ਰਤੀਤ ਨ ਹੋਵੇ ਤਾਂ ਸ਼ਬਦ ਜੀਵਨ , (ਜਾਨ ਜਾਂ ਉਮਰ) ਤੋਂ ਮੁਰਾਦ ਹੈ ਮਨੁੱਖੀ ਜੀਵਨ। ਸਜ਼ਾਵਾਂ ਬਾਬਤ ਉਪਬੰਧ ਉਸ ਸੰਘਤਾ ਦੀ ਧਾਰਾ 53 ਵਿਚ ਕੀਤਾ ਗਿਆ ਹੈ ਅਤੇ ਉਮਰ ਕੈਦ ਉਨ੍ਹਾਂ ਵਿਚੋਂ ਇਕ ਹੈ। ਧਾਰਾ 45 ਦੀ ਰੋਸ਼ਨੀ ਵਿਚ ਪੜ੍ਹਦਿਆਂ ਉਮਰ ਕੈਦ ਦਾ ਮਤਲਬ ਹੋਵੇਗਾ ਜੀਵਨ ਭਰ ਲਈ ਕੈਦ। ਧਾਰਾ 57 ਅਧੀਨ ਸਜ਼ਾ ਦੀਆਂ ਅਉਧਾਂ ਦੀਆਂ ਭਿੰਨਾਂ (ਕਸਰਾਂ) ਦਾ ਲੇਖਾ ਲਾਉਣ ਦੇ ਪ੍ਰਯੋਜਨ ਲਈ ਇਹ ਉਪਬੰਧ ਕਰਨਾ ਜ਼ਰੂਰੀ ਹੋ ਗਿਆ ਸੀ ਕਿ ਉਮਰ ਕੈਦ, ਵੀਹ ਸਾਲ ਦੀ ਕੈਦ ਦੇ ਬਰਾਬਰ ਸ਼ੁਮਾਰ ਕੀਤੀ ਜਾਵੇਗੀ।’’ ਆਮ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਕਿ ਉਮਰ ਕੈਦ ਦਾ ਮਤਲਬ ਅਪਰਾਧੀ ਦੇ ਕੁਦਰਤੀ ਜੀਵਨ ਦੇ ਅੰਤ ਤਕ ਕੈਦ ਹੈ। ਭਾਗੀਰਥ ਬਨਾਮ ਦਿੱਲੀ ਐਡਮਿਨਿਸਟ੍ਰੇਸ਼ਨ [(1985) 2 ਐਸਸ ਸੀ 580] ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਮਰ ਕੈਦ ਦਾ ਮਤਲਬ ਕੈਦੀ ਦੀ ਮੌਤ ਤਕ ਕੈਂਦ ਤੋਂ ਹੈ।
ਉਪਰੋਕਤ ਤੋਂ ਇਲਾਵਾ ਨਾਇਬ ਸਿੰਘ ਬਨਾਮ ਪੰਜਾਬ ਰਾਜ (ਏ ਆਈ ਆਰ 1983 ਐਸ ਸੀ 855) ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਹਿਲੀ ਜਨਵਰੀ 1956 ਤੋਂ ਪਿਛੋਂ ਉਮਰ ਕੈਦ ਮੁਸ਼ੱਕਤੀ ਕੈਦ ਦੀ ਪ੍ਰਕਿਰਤੀ ਦੀ ਹੋਵੇਗੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First