ਐਮਐਸ ਡੌਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

MS-DOS

ਐਮਐਸ ਡੌਸ ਦਾ ਪੂਰਾ ਨਾਮ ਹੈ- ਮਾਈਕਰੋਸਾਫਟ ਡਿਸਕ ਓਪਰੇਟਿੰਗ ਸਿਸਟਮ। ਇਸ ਦਾ ਬਹੁਤਾ ਕੰਮ ਡਿਸਕਾਂ ਅਤੇ ਫਾਈਲਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਇਹ ਨਾਮ (ਡਿਸਕ ਓਪਰੇਟਿੰਗ ਸਿਸਟਮ) ਦਿੱਤਾ ਗਿਆ ਹੈ। ਇਹ ਇਕ ਪੁਰਾਣਾ ਓਪਰੇਟਿੰਗ ਸਿਸਟਮ ਹੈ। ਇਸ ਨੂੰ ਵਿੰਡੋਜ਼ ਤੋਂ ਪਹਿਲਾਂ ਵਿਕਸਿਤ ਕੀਤਾ ਗਿਆ ਸੀ। ਫਿਰ ਵੀ ਕਈ ਕਾਰਨਾਂ ਕਰਕੇ ਇਹ ਬਹੁਤ ਜ਼ਿਆਦਾ ਲੋਕ-ਪ੍ਰਿਆ ਹੈ। ਡੌਸ ਓਪਰੇਟਿੰਗ ਸਿਸਟਮ ਸਭ ਤੋਂ ਪਹਿਲਾਂ 1979 ਵਿੱਚ ਇੰਟਲ- 8086 ਪ੍ਰੋਸੈਸਰ ਲਈ ਤਿਆਰ ਕੀਤਾ ਗਿਆ ਸੀ। ਇਸ ਨੂੰ ਡੌਸ-86 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਅਦ ਵਿੱਚ ਆਈਬੀਐਮ (ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ) ਨੇ ਆਪਣੇ ਮਾਈਕਰੋ ਕੰਪਿਊਟਰਾਂ (ਪੀਸੀ) ਲਈ ਡੌਸ-86 ਦੀ ਵਰਤੋਂ ਕਰਕੇ ਇਕ ਨਵਾਂ ਓਪਰੇਟਿੰਗ ਸਿਸਟਮ ਤਿਆਰ ਕੀਤਾ। ਇਸ ਨੂੰ ਬਾਅਦ ਵਿੱਚ ਐਮਐਸ ਡੌਸ ਦੇ ਨਾਮ ਨਾਲ ਜਾਣਿਆ ਜਾਣ ਲਗ ਪਿਆ।

ਐਮਐਸ ਡੌਸ ਤੁਹਾਡੀ ਮੈਮਰੀ ਵਿੱਚ ਪਈਆਂ ਫਾਈਲਾਂ ਦਾ ਪ੍ਰਬੰਧ ਕਰਦਾ ਹੈ। ਇਹ ਤੁਹਾਡੇ ਹੁਕਮਾਂ ਦੀ ਪਾਲਣਾ ਕਰਦਾ ਹੈ। ਜਿਵੇਂ ਹੀ ਤੁਸੀਂ ਹੁਕਮ ਦਿੰਦੇ ਹੋ, ਇਹ ਉਸ ਦੀ ਤਲਾਸ਼ ਕਰਦਾ ਹੈ, ਇਸ ਨੂੰ ਲਾਗੂ ਕਰਦਾ ਹੈ ਤੇ ਫਿਰ ਅਗਲੇ ਹੁਕਮ ਦੀ ਉਡੀਕ ਕਰਦਾ ਹੈ। ਤੁਸੀਂ ਇਕ-ਇਕ ਕਰਕੇ ਹੁਕਮ (ਕਮਾਂਡਾਂ) ਦਿੰਦੇ ਹੋ ਤੇ ਇਹ ਇਹਨਾਂ ਦੀ ਨਾਲੋ-ਨਾਲ ਪਾਲਣਾ ਕਰਦਾ ਹੈ। ਇਸ ਨੂੰ ਕਮਾਂਡ ਲਾਈਨ ਓਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਕੋਈ ਗ਼ਲਤ ਹੁਕਮ ਲਾਗੂ ਕਰਦੇ ਹੋ ਤਾਂ ਇਹ ਸਕਰੀਨ ਉੱਤੇ ਚਿਤਾਵਨੀ ਸੰਦੇਸ਼ ਪੇਸ਼ ਕਰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.