ਕਰਤਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤਾਰ [ਨਾਂਪੁ] ਪਰਮਾਤਮਾ , ਰੱਬ , ਈਸ਼ਵਰ , ਅੱਲਾਹ, ਖ਼ੁਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰਤਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤਾਰ ਸੰ. कर्त्तृ —ਕਤ੍ਰਿ. ਵਿ—ਕਰਨ ਵਾਲਾ. ਰਚਣ ਵਾਲਾ. “ਕਰਤਾ ਹੋਇ ਜਨਾਵੈ.” (ਗਉ ਮ: ੫) ੨ ਸੰਗ੍ਯਾ—ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. “ਕਰਤਾਰੰ ਮਮ ਕਰਤਾਰੰ.” (ਨਾਪ੍ਰ) ਕਰਤਾਰ ਮੇਰਾ ਕਰਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਤਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਰਤਾਰ: ਇਸ ਪਦ ਤੋਂ ਭਾਵ ਹੈ — ਕਰਨ ਵਾਲੀ ਸੱਤਾ , ਸਿਰਜਨਹਾਰ। ਇਸ ਤਰ੍ਹਾਂ ਇਹ ਸ਼ਬਦ ਬ੍ਰਹਮ ਵਾਚਕ ਹੈ। ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਅੰਕਿਤ ਕੀਤਾ ਹੈ— ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ। (ਗੁ.ਗ੍ਰੰ.15)। ਇਸ ਦੀ ਕਈ ਵਾਰ ਗੁਰੂ ਨਾਲ ਅਭੇਦਤਾ ਵੀ ਦਰਸਾਈ ਗਈ ਹੈ— ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ। (ਗੁ.ਗ੍ਰੰ.59)।
‘ਬਾਬੇ ਮੋਹਨ ਵਾਲੀਆਂ ਪੋਥੀਆਂ ’ (ਵੇਖੋ) ਵਿਚ ਮੂਲ-ਮੰਤ੍ਰ ਦੇ ਪਾਠ ਵਿਚ ‘ਕਰਤਾ ਪੁਰਖ ’ ਦੀ ਥਾਂ ‘ਕਰਤਾਰ’ ਸ਼ਬਦ ਵਰਤਿਆ ਮਿਲਦਾ ਹੈ। ਵੇਖੋ ‘ਕਰਤਾ-ਪੁਰਖ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਰਤਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਰਤਾਰ (ਸੰ.। ਸੰਸਕ੍ਰਿਤ ਕਰੑਤਾਰ:। ਕਰੑਤ੍ਰੀ ਦਾ ਪ੍ਰਿਥਮਾ ਦਾ ਬਹੁ ਬਚਨ। ਅਦਬ ਵਾਸਤੇ ਬਹੁ ਬਚਨ ਹੈ ਪਰ ਕ੍ਰਿਯਾ ਇਕ ਬਚਨ ਦੀ ਵਰਤੀਂਦੀ ਹੈ ਕਿਉਂਕਿ ਵਾਹਿਗੁਰੂ ਕੇਵਲ ਇਕ ਹੈ) ਪਰਮੇਸ਼ਰ। ਯਥਾ-‘ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ’। ਤਥਾ-‘ਕਰਤਾਰ ਕੁਦਰਤਿ ਕਰਣ ਖਾਲਕ’ ਹੇ ਕਰਤਾਰ ਖਲਕਤ ਦੇ ਕਰਤਾ ਅਪਨੀ ਕੁਦਰਤ ਦ੍ਵਾਰਾ ਕਰਨ ਵਾਲਾ ਹੈ।
ਦੇਖੋ, ‘ਕਰਤਾਰ ਪੁਰਿ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਤਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਤਾਰ, (ਸੰਸਕ੍ਰਿਤ : कर्त √कृ=ਕਰਨਾ) \ ਪੁਲਿੰਗ : ਰਚਨਹਾਰ ਕਰਨ ਵਾਲਾ, ਬਣਾਉਣ ਵਾਲਾ ਪਰਮੇਸ਼ਰ
–ਕਰਤਾਰ ਚਿੱਤ ਆਵੇ, ਪੁਲਿੰਗ : ਸਤਗੁਰ ਨਾਨਕ ਦੇਵ ਜੀ ਦਾ ਆਸ਼ੀਰਵਾਦ ਜਦ ਕੋਈ ਜਗਤਗੁਰੂ ਨੂੰ ਪ੍ਰਨਾਮ ਕਰਦਾ ਸੀ ਤਦ ਇਹ ਵਾਕ ਉਚਾਰਦੇ ਸਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-10-38-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First