ਕਰਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ (ਨਾਂ,ਪੁ) ਵਚਨ; ਕੌਲ; ਵਾਅਦਾ; ਅਹਿਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ [ਨਾਂਪੁ] ਇਕਰਾਰ , ਵਚਨ , ਕੌਲ; ਮਾਨਸਿਕ ਸਕੂਨ, ਸ਼ਾਂਤੀ, ਸੰਤੁਸ਼ਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰ. ਸੰਗ੍ਯਾ—ਕਿਨਾਰਾ. ਤਟ. ਕੰਢਾ. “ਕਰਾਰਨ ਤੇ ਬਢ ਮਾਨਹੁ ਨੀਰਧਿ ਕੋਪਕੈ ਗਾਜ੍ਯੋ.” (ਕ੍ਰਿਸਨਾਵ) ੨ ਦੇਖੋ, ਕਿਰਾੜ । ੩ ਦਰਾਰ. ਖੁੱਡ. ਤੇੜ. ਬਿਲ. “ਮਾਨੋ ਪਹਾਰ ਕਰਾਰ ਮੇਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ.” (ਚੰਡੀ ੧) ੪ ਅ਼ ਕ਼ਰਾਰ. ੡੎ਥਰਤਾ. ਠਹਿਰਾਉ। ੫ ਧੀਰਜ. “ਕਿਛੁ ਪਕੜੋ ਕਰਾਰ” (ਨਸੀਹਤ) ੬ ਪ੍ਰਤਿਗ੍ਯਾ. ਵਾਦਾ। ੭ ਤਸੱਲੀ. ਸੰਤੋਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Agreement_ਕਰਾਰ: ਇਕ ਵਿਅਕਤੀ ਦੁਆਰਾ ਦੂਜੇ ਨੂੰ ਕੀਤੀ ਗਈ ਤਜਵੀਜ਼ ਜਦੋਂ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਹ ਬਚਨ ਕਹਾਉਂਦੀ ਹੈ ਅਤੇ ਭਾਰਤੀ ਮੁਆਇਦਾ ਐਕਟ ਦੀ ਧਾਰਾ 2 ਅਨੁਸਾਰ ਬਚਨ ਅਤੇ ਅਜਿਹੇ ਬਚਨਾਂ ਦਾ ਹਰਿਕ ਸੈਟ , ਜਿਹੜਾ ਇਕ ਦੂਜੇ ਲਈ ਬਦਲ ਬਣਦਾ ਹੈ, ਇਕ ਕਰਾਰ ਹੈ।

       ਕਰਾਰ ਕਾਨੂੰਨ ਵਿਚ ਅਜਿਹਾ ਕਾਰਜ ਹੈ ਜਿਸ ਦੁਆਰਾ ਦੋ ਜਾਂ ਵੱਧ ਵਿਅਕਤੀਆਂ ਦੁਆਰਾ ਉਨ੍ਹਾਂ ਵਿਅਕਤੀਆਂ ਵਿਚੋਂ ਕਿਸੇ ਜਾਂ ਕਿਸੇ ਇਕ ਦੁਆਰਾ ਦੂਜੇ ਦੇ ਜਾਂ ਬਾਕੀਆਂ ਦੇ ਫ਼ਾਇਦੇ ਲਈ ਕਿਸੇ ਕੰਮ ਜਾਂ ਚੀਜ਼ ਦੇ ਕੀਤੇ ਜਾਣ ਬਾਰੇ ਜਾਂ ਉਸ ਦੇਕਰਨ ਤੋਂ ਪਰਹੇਜ਼ ਕਰਨ ਬਾਰੇ ਰਜ਼ਾਮੰਦੀ ਪਰਗਟ ਕੀਤੀ ਜਾਂਦੀ ਹੈ। ਅਜਿਹਾ ਐਲਾਨ ਜਿਸ ਵਿਚ ਉਨ੍ਹਾਂ ਦਾ ਸਾਂਝਾ ਇਰਾਦਾ ਪਰਗਟ ਕੀਤਾ ਗਿਆ ਹੋਵੇ, ਧਿਰਾਂ ਦੀ ਸਹਿਮਤੀ ਨਾਲ ਮੂੰਹੋਂ ਬੋਲੇ ਸ਼ਬਦਾਂ ਜਾਂ ਲਿਖਤ ਦੁਆਰਾ ਕੀਤਾ ਜਾ ਸਕਦਾ ਹੈ। ਬਦਲਵੇਂ ਰੂਪ ਵਿਚ ਇਕ ਧਿਰ ਦੁਆਰਾ ਪੇਸ਼ਕਸ ਕੀਤੀ ਜਾ ਸਕਦੀ ਹੈ ਅਤੇ ਦੂਜੀ ਧਿਰ ਜਾਂ ਹੋਰਨਾਂ ਧਿਰਾਂ ਦੁਆਰਾ ਸਵੀਕਾਰ ਕੀਤੀ ਜਾ ਸਕਦੀ ਹੈ। ਐਨਸਨ ਅਨੁਸਾਰ ਕਰਾਰ ਦੇ ਅੰਸ਼ : (ੳ) ਦੋ ਜਾਂ ਵੱਧ ਵਿਅਕਤੀ, (ਅ) ਨਿਖੜਵਾਂ ਇਰਾਦਾ ਜੋ ਸਭਨਾਂ ਦਾ ਸਾਂਝਾ ਇਰਾਦਾ ਹੋਵੇ (ੲ) ਉਸ ਵਿਚ ਉਨ੍ਹਾਂ ਦੇ ਕਾਨੂੰਨੀ ਅਤੇ ਧਿਰਾਂ ਤੇ ਅਸਰ ਪਾਉਣ ਵਾਲੇ ਸਬੰਧ ਆਉਂਦੇ ਹੋਣ

       ਪ੍ਰੀਵੀ ਕੌਂਸਲ ਦੇ ਅਨੁਸਾਰ ( ਏ ਆਈ ਆਰ 1923 ਪੀ ਸੀ 47) ਕਰਾਰ ਸ਼ਬਦ ਦਾ ਅਰਥ ਜਾਂ ਤਾਂ ਅਸਥਾਈ ਇੰਤਜ਼ਾਮ (arrangement) ਜਾਂ ਹੋ ਚੁੱਕਾ ਸੌਦਾ ਲਿਆ ਜਾ ਸਕਦਾ ਹੈ-ਜੋ ਕਿ ਅਰਥ-ਨਿਰਨੇ ਦਾ ਮਾਮਲਾ ਹੈ ਅਤੇ ਉਸ ਦਾ ਫ਼ੈਸਲਾ ਹਰ ਵੱਖਰੇ ਕੇਸ ਦੇ ਤੱਥਾਂ ਤੇ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਮੁਆਇਦਾ ਐਕਟ ਦੀ ਧਾਰਾ 2 (ਖ) ਅਤੇ (ਗ) ਵਿਚ ਦੱਸਿਆ ਗਿਆ ਹੈ ਕਿ ਕਰਾਰ ਜਾਂ ਤਾਂ ਕਾਨੂੰਨ ਦੁਆਰਾ ਨਾਫ਼ਜ਼ ਕੀਤਾ ਜਾ ਸਕਦਾ ਹੈ ਅਤੇ ਉਸ ਸੂਰਤ ਵਿਚ ਉਸ ਨੂੰ ਮੁਆਇਦਾ ਕਿਹਾ ਜਾਂਦਾ ਹੈ, ਜਾਂ ਉਹ ਕਾਨੂੰਨ ਦੁਆਰਾ ਨਾਫ਼ਜ਼ ਨਹੀਂ ਕੀਤਾ ਜਾ ਸਕਦਾ ਜਿਸ ਸੂਰਤ ਵਿਚ ਉਸ ਨੂੰ ਸੁੰਨ ਕਰਾਰ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਅਰਥਾਂ ਵਿਚੋਂ ਇਹ ਸ਼ਬਦ ਕਿਸ ਅਰਥ ਵਿਚ ਵਰਤਿਆ ਗਿਆ ਹੈ ਇਹ ਉਸ ਪ੍ਰਸੰਗ ਤੋਂ ਸਪਸ਼ਟ ਹੁੰਦੀ ਹੈ ਜਿਸ ਵਿਚ ਉਹ ਸ਼ਬਦ ਵਰਤਿਆ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.