ਕਲਪ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Era ( ਇਅਰਅ ) ਕਲਪ : ਭੂ-ਵਿਗਿਆਨੀਆਂ ਨੇ ਭੂ-ਵਿਗਿਆਨਿਕ ਸਮੇਂ ਨੂੰ ਚਟਾਨਾਂ ਦੇ ਹੋਂਦ ਵਿੱਚ ਆਉਣ ਦੇ ਸਮੇਂ ਦੇ ਆਧਾਰ ਤੇ ਕਈ ਕਾਲਾਂ ਵਿੱਚ ਵੰਡਿਆ ਹੈ । ਕਲਪ ( era ) ਨੂੰ ਯੁੱਗਾਂ ( pe-riods ) ਅਤੇ ਯੁੱਗਾਂ ਨੂੰ ਦੌਰਾਂ ( epochs ) ਵਿੱਚ ਅਤੇ ਹਰ ਦੌਰ ਨੂੰ ਪੀੜ੍ਹੀਆਂ ( ages ) ਵਿੱਚ ਵੰਡਿਆ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਪ . ਸੰ. कल्प. ਸੰਗ੍ਯਾ— ਵਿਧਿ. ਕਰਨ ਯੋਗ੍ਯ ਕਰਮ । ੨ ਵੇਦ ਦਾ ਇੱਕ ਅੰਗ , ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ । ੩ ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ , ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ । 1  ੪ ਕਲਪਵ੍ਰਿ੖ ( ਬਿਰਛ ) ੫ ਕਲਪਨਾ ਦਾ ਸੰਖੇਪ. “ ਅੰਤਰਿ ਕਲਪ ਭਵਾਈਐ ਜੋਨੀ.” ( ਪ੍ਰਭਾ ਅ : ਮ : ੫ ) “ ਰੋਵੇ ਪੂਤ ਨ ਕਲਪੈ ਮਾਈ.” ( ਆਸਾ ਮ : ੧ ) ੬ ਸਿੰਧੀ. ਕਲਪੁ. ਸੰਸਾ. ਸ਼ੱਕ. ਇਹ ਕਲਪਨਾ ੬ ਦਾ ਰੁਪਾਂਤਰ ਹੈ । ੭ ਸੰ. ਵਿ— ਯੋਗ੍ਯ ਲਾਯਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲਪ ( ਸੰ. । ਸੰਸਕ੍ਰਿਤ ਕਲਪ = ਫੁਰਨਾ ) ਸੰਕਲਪ , ਇੱਛਾ , ਫੁਰਨਾ । ਯਥਾ-‘ ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਪ : ਇਸ ਨਾਂ ਦੇ ਚਾਰ ਵਿਅਕਤੀ ਹੋਏ ਹਨ ਜਿਨ੍ਹਾਂ ਵਿਚੋਂ ਇਕ ਰਾਜਾ ਉਤਾਨਪਾਦ ਦੇ ਪੁੱਤਰ , ਪ੍ਰਸਿੱਧ ਭਗਤ ਧਰੂ ਦਾ ਪੁੱਤਰ ਸੀ । ਦੂਸਰਾ ਕਲਪ ਯਾਦਵਵੰਸ਼ੀ ਵਸੂਦੇਵ ਦਾ ਪੁੱਤਰ ਸੀ । ਤੀਸਰਾ ਕਲਪ ਹਿਰਣਾਕਸ਼ਪ ਦੀ ਭੈਣ ਸਿੰਘਕਾ ਦੇ ਤੇਰ੍ਹਾਂ ਪੁੱਤਰਾਂ ਵਿਚੋਂ ਇਕ ਸੀ । ਚੌਥਾ ਕਲਪ ਇਕ ਮਹਾਂਰਿਸ਼ੀ ਸੀ ਜਿਸ ਦੀ ਕਥਾ ਸੋਕੰਦ ਪੁਰਾਣ ਵਿਚ ਮਿਲਦੀ ਹੈ ।

                  2. ਸ੍ਰਿਸ਼ਟੀ ਦੀ ਚਾਲ ਅਤੇ ਵਿਕਾਸ ਨੂੰ ਮਾਪਣ ਲਈ ਕਲਪ ਹਿੰਦੂਆਂ ਦਾ ਇਕ ਪਰਮ ਪ੍ਰਸਿੱਧ ਮਾਪਦੰਡ ਹੈ । ਬ੍ਰਹਮਾ ਦਾ ਇਕ ਦਿਨ ਕਲਪ ਕਿਹਾ ਜਾਂਦਾ ਹੈ , ਉਸ ਅਨੁਸਾਰ ਬ੍ਰਹਮਾ ਦੀ ਸੌ ਵਰ੍ਹੇ ਦੀ ਉਮਰ ਪੂਰੀ ਹੋਣ ਤੋਂ ਪਿਛੋਂ ਪਰਲੋ ਆਉਂਦੀ ਹੈ । ਪਰਲੋ ਬ੍ਰਹਮਾ ਦੀ ਇਕ ਰਾਤ ਹੈ , ਜਿਸ ਤੋਂ ਪਿਛੋਂ ਸ੍ਰਿਸ਼ਟੀ ਦੀ ਪੁਨਰ ਰਚਨਾ ਆਰੰਭ ਹੁੰਦੀ ਹੈ । ਚਾਰਾਂ ਯੁੱਗਾਂ ਦੇ ਇਕ ਚਕੱਰ ਨੂੰ ਚਤਰਯੁਗੀ ਕਹਿੰਦੇ ਹਨ । ਇਕ ਹਜ਼ਾਰ ਚਤਰਯੁੱਗੀਆਂ ਨੂੰ ਮਿਲਾ ਕੇ ਇਕ ਕਲਪ ਬਣਦਾ ਹੈ । ਬ੍ਰਹਮਾ ਦੇ ਇਕ ਮਹੀਨੇ ਵਿਚ ਤੀਹ ਕਲਪ ਹੁੰਦੇ ਹਨ ਜਿਨ੍ਹਾਂ ਦੇ ਵੱਖ ਵੱਖ ਨਾਂ ਹਨ । ਹਰ ਕਲਪ ਦੇ 14 ਹਿੱਸੇ ਹੁੰਦੇ ਹਨ ਅਤੇ ਇਨ੍ਹਾਂ ਭਾਗਾਂ ਨੂੰ ਮਨਵੰਤਰ ਕਹਿੰਦੇ ਹਨ । ਹਰ ਇਕ ਮਨਵੰਤਰ ਦਾ ਇਕ ਮਨੂੰ ਹੁੰਦਾ ਹੈ , ਇੰਜ ਚੌਦਾਂ ਮਨੂੰ ਹਨ । ਹਰ ਇਕ ਮਨਵੰਤਰ ਦੇ ਵਖ ਵਖ ਸਪਤ-ਰਿਸ਼ੀ , ਇੰਦਰ ਅਤੇ ਇੰਦਰਾਣੀ ਆਦਿ ਵੀ ਹੁੰਦੇ ਹਨ । ਇੰਜ ਇਕ ਕਲਪ ਚਾਰ ਅਰਬ ਬੱਤੀ ਕਰੋੜ ਵਰ੍ਹੇ ਦਾ ਮੰਨਿਆ ਜਾਂਦਾ ਹੈ ।

                  ਹ. ਪੁ.– – ਹਿੰ. ਵਿ. ਕੋ. 2 : 385.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.