ਕਾਰੋਬਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰੋਬਾਰ [ ਨਾਂਪੁ ] ਕੰਮ-ਕਾਜ , ਕੰਮ-ਕਾਰ , ਵਪਾਰ; ਪੇਸ਼ਾ , ਕਿੱਤਾ , ਧੰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰੋਬਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Business _ ਕਾਰੋਬਾਰ : ਜਿਥੇ ਕਿਸੇ ਸਟੈਚੂਟ ਵਿਚ ਕਾਰੋਬਾਰ ਸ਼ਬਦ ਪਰਿਭਾਸ਼ਤ ਕੀਤਾ ਗਿਆ ਹੈ ਉਥੇ ਉਸ ਨੂੰ ਉਹ ਅਰਥ ਦਿੱਤੇ ਜਾਣੇ ਹੁੰਦੇ ਹਨ ਜੋ ਉਸ ਨੂੰ ਸਟੈਚੂਟ ਵਿਚ ਦਿੱਤੇ ਗਏ ਹਨ । ਇਹ ਸਵਾਲ ਕਿ ਕਾਰੋਬਾਰ ਸ਼ਬਦ ਨੂੰ ਵਿਸਤ੍ਰਿਤ ਅਰਥਾਂ ਵਿਚ ਵਰਤਿਆ ਗਿਆ ਹੈ ਜਾਂ ਸੀਮਤ ਅਰਥਾਂ ਵਿਚ ਉਥੇ ਪੈਦਾ ਹੁੰਦਾ ਹੈ ਜਿਥੇ ਉਹ ਪਰਿਭਾਸ਼ਤ ਨ ਕੀਤਾ ਗਿਆ ਹੋਵੇ । ਵਿਸਤ੍ਰਿਤ ਅਰਥਾਂ ਵਿਚ ਇਸ ਦਾ ਅਰਥ ਹੈ ਕੋਈ ਕੰਮ ਜੋ ਧਿਆਨ ਅਤੇ ਸਾਵਧਾਨੀ ਦੀ ਮੰਗ ਕਰਦਾ ਹੈ; ਉਹ ਕੰਮ ਜੋ ਮਸਰੂਫ਼ ਰਖਦਾ ਹੈ ਅਤੇ ਮਿਹਨਤ ਦੀ ਮੰਗ ਕਰਦਾ ਹੈ । ਸੀਮਤ ਅਰਥਾਂ ਵਿਚ ਇਸ ਦਾ ਮਤਲਬ ਹੈ ਕੋਈ ਵਣਜਕ ਕਾਰਵਿਹਾਰ ਜੋ ਮਨੁੱਖ ਰੋਜ਼ੀ ਲਈ ਕਰਦਾ ਹੈ ਜਿਵੇਂ ਸੌਦਾਗਰੀ ਦਾ ਕਾਰੋਬਾਰ ਜਾਂ ਖੇਤੀ ਦਾ ਕਾਰੋਬਾਰ ਇਨਕਮ ਟੈਕਸ ਐਕਟ ਵਿਚ ਕਾਰੋਬਾਰ ਸ਼ਬਦ ਦੀ ਸਰਬ ਵਿਆਪਕ ਪਰਿਭਾਸ਼ਾ ਨਹੀਂ ਦਿੱਤੀ ਗਈ , ਪਰ ਇਹ ਕਰਾਰ ਦਿੱਤਾ ਜਾ ਚੁੱਕਾ ਹੈ ਕਿ ਉਸ ਤੋਂ ਮੁਰਾਦ ਅਜਿਹੀ ਸਰਗਰਮੀ ਹੈ ਜਿਸ ਦਾ ਉਦੇਸ਼ ਲਾਭ ਕਮਾਉਣਾ ਹੋਵੇ । ( ਸੈਨਾਈ ਰਾਮ ਡੂੰਗਰਮਲ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ-ਏ ਆਈ ਆਰ 1961 ਐਸ ਸੀ 1579 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.