ਕੁਲੈਕਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਲੈਕਟਰ [ ਨਾਂਪੁ ] ਵੇਖੋ ਕਲੈੱਕਟਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਲੈਕਟਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Collector _ ਕੁਲੈਕਟਰ : ਜ਼ਿਲੇ ਦਾ ਮੁੱਖੀ ਜੋ ਰਾਜ ਦਾ ਪ੍ਰਤੀਨਿਧ ਹੁੰਦਾ ਹੈ ਅਤੇ ਰਾਜ ਵਲੋਂ ਮਾਲੀਆ ਇਕੱਠਾ ਕਰਦਾ ਹੈ । ਉਹ ਮਾਲ ਮੁਕੱਦਮਿਆਂ ਦਾ ਵਿਚਾਰਣ ਵੀ ਕਰਦਾ ਹੈ । ਜ਼ਿਲ੍ਹੇ ਦੇ ਪ੍ਰਸ਼ਾਸਨ ਨਾਲ ਸਬੰਧਤ ਸਭ ਅਫ਼ਸਰਾਂ ਲਈ ਉਹ ਮੁੱਖ ਅਥਾਰਟੀ ਹੁੰਦਾ ਹੈ ।

            ਕੁਲੈਕਟਰ ਦਾ ਮਤਲਬ ਹੈ ਕਿਸੇ ਜ਼ਿਲ੍ਹੇ ਦਾ ਕੁਲੈਕਟਰ ਅਤੇ ਇਸ ਵਿਚ ਡਿਪਟੀ ਕਮਿਸ਼ਨਰ ਅਤੇ ਸਬੰਧਤ ਸਰਕਾਰ ਦੁਆਰਾ ਲੈਂਡ ਐਕੁਈਜ਼ੀਸ਼ਨ ਐਕਟ ਅਧੀਨ ਕੁਲੈਕਟਰ ਦੇ ਕੰਮਾਂ ਦੀ ਪਾਲਣਾ ਕਰਨ ਲਈ ਉਲਿਖਤ ਤੌਰ ਤੇ ਨਿਯੁਕਤ ਕੋਈ ਅਫ਼ਸਰ ਸ਼ਾਮਲ ਹੈ । ਇਸ ਤੋਂ ਸਪਸ਼ਟ ਹੈ ਕਿ ਕੁਲੈਕਟਰ ਜਾਂ ਡਿਪਟੀ ਕਮਿਸ਼ਨਰ ਤੋਂ ਬਿਨਾਂ ਕਿਸੇ ਹੋਰ ਅਫ਼ਸਰ ਨੂੰ ਵੀ ਐਕਟ ਦੇ ਅਧੀਨ ਕੁਲੈਕਟਰ ਦੇ ਕੰਮਾਂ ਦੀ ਪਾਲਣਾ ਕਰਨ ਲਈ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਉਸ ਵਿਅਕਤੀ ਨੂੰ ਵੀ ਐਕਟ ਦੇ ਪ੍ਰਯੋਜਨਾਂ ਲਈ ਕੁਲੈਕਟਰ ਸਮਝਿਆ ਜਾਵੇਗਾ । ਇਸ ਤਰ੍ਹਾਂ ਇਹ ਕਰਾਰ ਦੇਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੁਲੈਕਟਰ ਦੇ ਅਹੁਦੇ ਵਿਚ ਭੋਂ ਅਰਜਨ ਅਫ਼ਸਰ ਦਾ ਅਹੁਦਾ ਸ਼ਾਮਲ ਹੈ ( ਬਾਰੂਮਲ ਜੈਨ ਬਨਾਮ ਉੱਤਰ ਪ੍ਰਦੇਸ਼ ਰਾਜ , ਏ ਆਈ ਆਰ 1962 ਇਲਾਹ 61 )

            ਪ੍ਰਿਥਵੀ ਚੰਦ ਬਨਾਮ ਪੰਜਾਬ ਰਾਜ ( ਏ ਆਈ ਆਰ 1969 ਪੰਜ 376 ) ਵਿਚ ਵੀ ਕਰਾਰ ਦਿੱਤਾ ਜਾ ਚੁੱਕਾ ਹੈ ਕਿ ‘ ਕੁਲੈਕਟਰ ਇਕ ਜਾਤੀ ਹੈ ਅਤੇ ਭੋਂ ਅਰਜਨ ਕੁਲੈਕਟਰ ਉਸ ਦੀ ਇਕ ਉਪਜਾਤੀ ਹੈ । ਐਕਟ ਦੀ ਧਾਰਾ 29 ਅਧੀਨ ਇਖ਼ਤਿਆਰਾਂ ਦੀ ਵਰਤੋਂ ਕਿਸੇ ਵੀ ਕੁਲੈਕਟਰ ਜਿਸ ਵਿਚ ਭੋਂ ਅਰਜਨ ਕੁਲੈਕਟਰ ਸ਼ਾਮਲ ਹੈ , ਦੁਆਰਾ ਕੀਤੀ ਜਾ ਸਕਦੀ ਹੈ , ਪਰ ਭੋਂ ਅਰਜਨ ਕੁਲੈਕਟਰ ਨੂੰ ਪ੍ਰਦਾਨ ਕੀਤੇ ਗਏ ਇਖ਼ਤਿਆਰ ਕਿਸੇ ਐਸੇ ਕੁਲੈਕਟਰ ਦੁਆਰਾ ਨਹੀਂ ਵਰਤੇ ਜਾ ਸਕਦੇ ਜਿਸ ਦਾ ਭੋਂ ਅਰਜਨ ਕੁਲੈਕਟਰ ਹੋਣਾ ਉਸ ਐਕਟ ਦੀ ਧਾਰਾ 3 ਜਾਂ ਕਾਨੂੰਨ ਦੇ ਕਿਸੇ ਹੋਰ ਉਪਬੰਧ ਅਧੀਨ ਅਧਿਸੂਚਿਤ ਨਹੀਂ ਕੀਤਾ ਗਿਆ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.