ਕੈਰੋਂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਰੋਂ ( 31° -19’ ਉ’ 74° -52’ ਪੂ ) : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦਾ ਇਕ ਪਿੰਡ ਜਿੱਥੇ ਇਕ ਇਤਿਹਾਸਿਕ ਗੁਰਦੁਆਰਾ ‘ ਗੁਰਦੁਆਰਾ ਝਾੜ ਸਾਹਿਬ’ ਸਥਿਤ ਹੈ ਅਤੇ ਗੁਰੂ ਅਰਜਨ ਦੇਵ ਜੀ ( 1563- 1606 ) ਨੂੰ ਸਮਰਪਿਤ ਹੈ । ਇਹ ਗੁਰਦੁਆਰਾ ਪਿੰਡ ਦੇ ਪੱਛਮ ਵੱਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਇਹ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਜੀ ਮਾਝੇ ਵੱਲ ਦੇ ਇਲਾਕਿਆਂ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਕਿਸੇ ਇਕ ਯਾਤਰਾ ਸਮੇਂ ਕੁਝ ਦੇਰ ਲਈ ਇੱਥੇ ਠਹਿਰੇ ਸਨ । ਸਥਾਨਿਕ ਪਰੰਪਰਾ ਅਨੁਸਾਰ , ਇੱਥੇ ਕਰੀਰ ਦਾ ਦਰਖ਼ਤ ਸੀ ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ । 1976 ਤਕ ਇਹ ਦਰਖ਼ਤ ਇੱਥੇ ਕਾਇਮ ਸੀ ਪਰ 1925 ਵਿਚ , ਬਣੀ ਅਸਲ ਇਮਾਰਤ ਦੀ ਮੁਰੰਮਤ ਅਤੇ ਉਸ ਵਿਚ ਵਾਧੇ ਦਾ ਕੰਮ ਜਦੋਂ ਸ਼ੁਰੂ ਹੋਇਆ ਤਾਂ ਦਰਖ਼ਤ ਪੁੱਟ ਦਿੱਤਾ ਗਿਆ । ਅਜੋਕੀ ਇਮਾਰਤ ਸੰਗਮਰਮਰ ਦੇ ਫ਼ਰਸ਼ ਵਾਲਾ ਹਾਲ ਕਮਰਾ ਹੈ ਜਿਸ ਦੇ ਵਿਚਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਚਾਰੇ ਪਾਸੇ ਵਰਾਂਡਾ ਹੈ । ਹਾਲ ਦੇ ਉੱਤਰੀ ਪਾਸੇ ਅੱਠ ਕੋਣਾ ਛੋਟਾ ਜਿਹਾ ਸਰੋਵਰ ਹੈ । ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਸੰਗਤ ਦੁਆਰਾ ਕੀਤਾ ਜਾਂਦਾ ਹੈ ।


ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.