ਕੋਲੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਲੂ. ਸੰਗ੍ਯਾ—ਤੇਲ ਕੱਢਣ ਦਾ ਯੰਤ੍ਰ. ਤੈਲਯੰਤ੍ਰ. ਕੋਲ੍ਹੂ. “ਕੋਲੂ ਚਰਖਾ ਚਕੀ ਚਕੁ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਲੂ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੋਲੂ (ਸੰ.। ਪੰਜਾਬੀ ਕੋਲ੍ਹ) ਇਕ ਲੱਕੜ ਯਾ ਪੱਥਰ ਦਾ ਵੱਡਾ ਸਾਰਾ ਜੰਤਰ , ਜਿਸ ਦੇ ਅੰਦਰ ਲੱਠ ਫਿਰਦੀ ਹੈ, ਸਰਹੋਂ , ਤਿਲ , ਅਲਸੀ , ਤੇਲਾਂ ਵਾਲੇ ਬੀਜ ਇਸ ਵਿਚ ਪਾਇਆਂ ਦਬਾ ਨਾਲ ਹੇਠਾਂ ਤੇਲ ਨਿਕਲਦਾ ਹੈ, ਜੋ ਹੇਠੋਂ ਮੋਰੀ ਰਸਤੇ ਇਕ ਭਾਂਡੇ ਵਿਚ ਜਾ ਪੈਂਦਾ ਹੈ। ਇਸ ਵਿਚ ਤਿਲਾਂ ਨੂੰ ਬੜਾ ਦਬਾ ਪੁੱਜਦਾ ਹੈ। ਇਸਦੇ ਭੌਣ ਤੇ ਇਸ ਵਿਚ ਨਪੀੜੇ ਜਾਣ ਦੇ ਦੁਖ ਦੇ ਦ੍ਰਿਸ਼ਟਾਂਤ ਲਈ ਵਰਤਿਆ ਗਿਆ ਹੈ। ਯਥਾ-‘ਜਿਉ ਤਨੁ ਕੋਲੂ ਪੀੜੀਐ’। ਤਥਾ-‘ਕੋਲੂ ਚਰਖਾ ਚਕੀ ਚਕੁ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 43013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਕੋਲੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਲੂ, ਅਵਯ : ਕੋਲੋਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-01-06-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.