ਕੰਟਰੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਟਰੋਲ [ਨਾਂਪੁ] ਕਬਜ਼ਾ , ਕਾਬੂ, ਇਖ਼ਤਿਆਰ; ਪਾਬੰਦੀ, ਬੰਧੇਜ, ਰੋਕ; ਸੰਜਮ, ਧੀਰਜ; ਨਿਗਰਾਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਟਰੋਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Control_ਕੰਟਰੋਲ: ਕੰਟਰੋਲ ਸ਼ਬਦ ਦੇ ਅਰਥ ਕਾਫ਼ੀ ਵਿਸ਼ਾਲ ਰੂਪ ਵਿਚ ਲਏ ਜਾਂਦੇ ਹਨ ਅਤੇ ਇਸ ਵਿਚ ਕਾਫ਼ੀ ਤਰ੍ਹਾਂ ਦੀਆਂ ਭਿੰਨ ਭਿੰਨ ਸ਼ਕਤੀਆਂ ਸ਼ਾਮਲ ਹਨ ਜੋ ਸਬੰਧਤ ਅਥਾਰਿਟੀ ਵਿਚ ਨਿਹਿਤ ਸ਼ਕਤੀਆਂ ਪ੍ਰਾਪਤ ਕਰਨ ਲਈ ਅਨੁਸੰਗਕ ਜਾਂ ਪਰਿਣਾਮਕ ਹਨ। ਅਨੁਸ਼ਾਸਨੀ ਜਾਂਚ ਦੇ ਲੰਬਤ ਹੋਣ ਦੇ ਦੌਰਾਨ ਸੇਵਾ ਤੋਂ ਮੁਅਤਲ ਕਰਨ ਦਾ ਇਖ਼ਤਿਆਰ ਕੰਟਰੋਲ ਸ਼ਬਦ ਦੇ ਘੇਰੇ ਅੰਦਰ ਆਉਂਦਾ ਹੈ [ ਕਾਰਪੋਰੇਸ਼ਨ ਔਫ਼ ਨਾਗਪੁਰ ਬਨਾਮ ਰਾਮ ਚੰਦਰਾ-ਏ ਆਈ ਆਰ 1984 ਐਸ ਸੀ 628]

       ਐਨ ਸ੍ਰੀ ਨਿਵਾਸਾ ਬਨਾਮ ਰਾਜ (ਏ ਆਈ ਆਰ 1968 ਕੇਰਲ 158) ਵਿਚ ਕੇਰਲ ਹਾਈਕੋਰਟ ਦਾ ਕਹਿਣਾ ਹੈ ਕਿ ਅਨੁਛੇਦ 235 ਵਿਚ ਕੰਟਰੋਲ ਸ਼ਬਦ ਉਥੇ ਤਕ ਸੀਮਤ ਨਹੀਂ ਜੋ ਲਾਜ਼ਮੀ ਤੌਰ ਤੇ ਉਸ ਸ਼ਬਦ ਦੇ ਅਰਥਾਂ ਵਿਚ ਆਉਂਦਾ ਹੈ ਅਤੇ ਉਸ ਸ਼ਬਦ ਵਿਚ ਅਰਥਾਵਾਂ ਹੈ ਜਿਸ ਵਿਚ ਕਿਸੇ ਰਾਜ ਦੀ ਨਿਆਇਕ ਸੇਵਾ ਦੇ ਜ਼ਿਲ੍ਹਾ ਜੱਜ ਤੋਂ ਅਦਨਾ ਆਸਾਮੀਆਂ ਧਾਰਨ ਕਰਨ ਵਾਲੇ ਵਿਅਕਤੀਆਂ ਦੀ ਤਾਇਨਾਤੀ, ਤਰੱਕੀ ਅਤੇ ਛੁੱਟੀ ਦੇਣਾ ਸ਼ਾਮਲ ਹੈ। ਉਸ ਅਧੀਨ ਕੇਵਲ ਵਧ-ਵਰ੍ਹਾ ਹੋਣ ਦੀ ਉਮਰ ਹੀ ਨਹੀਂ ਸਗੋਂ ਸਫ਼ਰ ਭੱਤਾ , ਛੁੱਟੀ ਦੀ ਤਨਖ਼ਾਹ , ਪੈਨਸ਼ਨ ਅਤੇ ਉਸ ਵਰਗੇ ਹੋਰ ਮਾਮਲੇ ਵੀ ਆਉਣਗੇ। ਇਸ ਨਾਲ ਇਹ ਗੱਲ ਬਹੁਤ ਸਪਸ਼ਟ ਹੋ ਜਾਂਦੀ ਹੈ ਕਿ ਜਿਥੋਂ ਤਕ ਸੇਵਾ ਦੀਆਂ ਸ਼ਰਤਾਂ ਦਾ ਤੱਲਕ ਹੈ ਉੱਚ ਅਦਾਲਤ ਵਿਚ ਨਿਹਿਤ ਕੰਟਰੋਲ ਕਿਸੇ ਕਾਨੂੰਨ ਦੇ ਤਾਬੇ ਹੈ, ਅਤੇ ਉਸ ਵਿਚ ਅਨੁਛੇਦ 309 ਅਧੀਨ ਬਣਾਏ ਗਏ ਨਿਯਮ ਸ਼ਾਮਲ ਹਨ।

       ਪੱਛਮੀ ਬੰਗਾਲ ਰਾਜ ਬਨਾਮ ਨ੍ਰਿਪੇਂਦਰ ਨਾਥ ਬਾਘਚੀ (ਏ ਆਈ 1966 ਐਸ ਸੀ 447) ਵਿਚ ਅਦਾਲਤ ਦਾ ਕਹਿਣਾ ਹੈ ਕਿ ਕੰਟਰੋਲ ਸ਼ਬਦ ਵਿਚ ਅਨੁਸ਼ਾਸਨੀ ਅਧਿਕਾਰਤਾ ਸ਼ਾਮਲ ਹੈ। ਕਿਉਂਕਿ ਸਿਵਲ ਸਰਵਿਸਿਜ਼ (ਕਲਾਸੀਫ਼ਿਕੇਸ਼ਨ, ਕੰਟਰੋਲ ਅਤੇ ਅਪੀਲ) ਨਿਯਮਾਂ ਵਿਚ ਕੰਟਰੋਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਨਿਯਮ ਜੋ ਜਾਇਜ਼ ਤੌਰ ਤੇ ਕੰਟਰੋਲ ਸ਼ਬਦ ਅਧੀਨ ਆ ਸਕਦੇ ਹਨ ਉਹ ਅਨੁਸ਼ਾਸਨੀ ਨਿਯਮ ਹਨ, ਇਸ ਲਈ ਇਹ ਕਿਹਾ ਜਾ ਸਕਦਾ ਹੈ ਇਹ ਸ਼ਬਦ ਤਕਨੀਕੀ ਅਰਥਾਂ ਵਿਚ ਵਰਤਿਆ ਗਿਆ ਹੈ। ਇਨ੍ਹਾਂ ਨਿਯਮਾਂ ਦੇ ਪਿਛੋਕੜ ਦਾ ਇਤਿਹਾਸ ਇਸ ਗੱਲ ਦਾ ਸੂਚਕ ਹੈ ਕਿ ਉੱਚ ਅਦਾਲਤਾਂ ਵਿਚ ਕੰਟਰੋਲ ਇਕ ਪ੍ਰਯੋਜਨ ਨੂੰ ਕਾਰਗਰ ਬਣਾਉਣ ਲਈ ਨਿਹਿਤ ਕੀਤਾ ਗਿਆ ਸੀ ਅਤੇ ਉਹ ਪ੍ਰਯੋਜਨ ਮਾਤਹਿਤ ਨਿਆਂ-ਪਾਲਕਾ ਦੀ ਸੁਤੰਤਰਤਾ ਸੁਨਿਸਚਿਤ ਕਰਨਾ ਹੈ ਅਤੇ ਜੇਕਰ ਉਸ ਵਿਚ ਅਨੁਸ਼ਾਸਨੀ ਕੰਟਰੋਲ ਸ਼ਾਮਲ ਨਾ ਹੋਵੇ ਤਾਂ ਕੰਟਰੋਲ ਦਾ ਮਨੋਰਥ ਹੀ ਖ਼ਤਮ ਹੋ ਜਾਵੇਗਾ। ਸ਼ਬਦ ਕੰਟਰੋਲ ਸਭ ਤੋਂ ਪਹਲਿੀ ਵਾਰੀ ਸੰਵਿਧਾਨ ਵਿਚ ਵਰਤਿਆ ਗਿਆ ਸੀ ਅਤੇ ਉਸ ਨਾਲ ‘ਨਿਹਿਤ’ ਸ਼ਬਦ ਆਉਂਦਾ ਹੈ ਜੋ ਕਾਫ਼ੀ ਸਖ਼ਤ ਸ਼ਬਦ ਹੈ। ਇਸ ਵਿਚ ਇਹ ਦਸਿਆ ਗਿਆ ਹੈ ਕਿ ਨਿਆਂ ਪਾਲਕਾ ਤੇ ਕੰਟਰੋਲ ਦਾ ਵਾਹਦ ਕਸਟੋਡੀਅਨ ਉੱਚ ਅਦਾਲਤ ਨੂੰ ਬਣਾਇਆ ਗਿਆ ਹੈ। ਇਸ ਲਈ ਕੰਟਰੋਲ ਦਾ ਮਤਲਬ ਕੇਵਲ ਅਦਾਲਤ ਦੇ ਰੋਜ਼ਮਰ੍ਹਾ ਦੇ ਕੰਮ ਨੂੰ ਤਰਤੀਬ ਦੇਣਾ ਹੀ ਨਹੀਂ ਸਗੋਂ ਪ੍ਰਧਾਨਗੀ ਜੱਜ ਤੇ ਅਨੁਸ਼ਾਸਨੀ ਅਧਿਕਾਰਤਾ ਵੀ ਚਿਤਵੀ ਗਈ ਹੈ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕੰਟਰੋਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਟਰੋਲ, (ਅੰਗਰੇਜ਼ੀ : Control) \ ਪੁਲਿੰਗ : ੧. ਕਬਜ਼ਾ, ਕਾਬੂ, ਅਖ਼ਤਿਆਰ, ਬੱਸ, ਵੱਸ; ੨. ਸਰਕਾਰੀ ਪਾਬੰਦੀ ਜੋ ਚੀਜ਼ਾਂ ਦੇ ਵੇਚਣ ਖਰੀਦਣ ਤੇ ਲਾਈ ਜਾਵੇ, ਪਾਬੰਦੀ, ਬੰਧੇਜ, ਸੰਜਮ; ੩.(ਪੁਲਿੰਗ : ਵਿਸ਼ੇਸ਼ਣ) :  ਨਿਅੰਤਰਣ, ਅੰਕਸ

–ਕੰਟਰੋਲਰ, ਪੁਲਿੰਗ : ਕੰਟਰੋਲ ਕਰਨ ਵਾਲਾ ਅਫ਼ਸਰ

–ਕੰਟਰੋਲੀ, ਵਿਸ਼ੇਸ਼ਣ : ਕੰਟਰੋਲ ਨਾਲ ਸੰਬੰਧਤ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-04-18-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.