ਕੱਚਾ ਮਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਚਾ ਮਾਲ [ ਨਾਂਪੁ ] ਪ੍ਰਕਿਰਤਿਕ ਜਾਂ ਖਣਿਜੀ ਰੂਪ ਵਿੱਚ ਪ੍ਰਾਪਤ ਸ੍ਰੋਤ ਜਿਨ੍ਹਾਂ ਤੋਂ ਵਰਤਣਯੋਗ ਮਾਲ ਤਿਆਰ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਚਾ ਮਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Raw material _ਕੱਚਾ ਮਾਲ : ਆਮ ਬੋਲ ਚਾਲ ਵਿਚ ਕੱਚਾ ਮਾਲ ਦਾ ਮਤਲਬ ਹੈ ਅਜਿਹਾ ਮਾਲ ਜੋ ਨਿਰਮਾਣ ਦੇ ਅਮਲ ਵਿਚ ਵਰਤਿਆ ਜਾਂਦਾ ਹੈ ਜਾਂ ਜਿਸ ਤੇ ਨਿਰਮਾਣ ਦਾ ਅਮਲ ਕੀਤਾ ਜਾਂਦਾ ਹੈ । ਛਪਾਈ ਦੀ ਮਸ਼ੀਨਰੀ ਛਾਪਣ ਦੇ ਅਮਲ ਵਿਚ ਵਰਤੀ ਜਾਂਦੀ ਹੈ , ਪਰ ਇਨਰੀ ਕੇ. ਆਈ. ਕੌਸਲਰਮ ( ਏ ਆਈ ਆਰ 1968 ਮਦਰਾਸ 113 ) ਵਿਚ ਮਰਦਾਸ ਉੱਚ ਅਦਾਲਤ ਅਨੁਸਾਰ ਉਹ ਕੱਚਾ ਮਾਲ ਨਹੀਂ ਹੈ ।

            ਮਿਉਂਸਪਲ ਕਮੇਟੀ ਬੁਰਹਾਨਪੁਰ ਬਨਾਮ ਅਲਾਉੱਦੀਨ ਔਲੀਆ ਸਾਹਿਬ [ ( 1957 ) ਐਮ ਪੀ ਐਲ ਜੇ 279 ( ਨਾਗਪੁਰ ) ] ਅਨੁਸਾਰ ‘ ਪਦ ਕੱਚਾ ਮਾਲ’ ਦੇ ਅਰਥ ਉਸ ਬੁਨਿਆਦੀ ਮਾਲ ਦੇ ਭਾਵ ਵਿਚ ਕੱਢੇ ਜਾਣੇ ਚਾਹੀਦੇ ਹਨ ਜੋ ਅੰਤਮ ਰੂਪ ਵਿਚ ਨਿਰਮਤ ਚੀਜ਼ਾਂ ਦੇ ਉਤਪਾਦਨ ਲਈ ਲੋੜੀਂਦਾ ਹੁੰਦਾ ਹੈ ।

            ਸਾਧਾਰਨ ਸੂਝ ਬੂਝ ਵਿਚ ਕੱਚਾ ਮਾਲ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਕੋਈ ਹੋਰ ਨਵੀਂ ਜਾਂ ਨਿਖੜਵੀਂ ਚੀਜ਼ ਪੈਦਾ ਕੀਤੀ ਜਾਂਦੀ ਹੈ । ਟੈਕਸ ਲਾਉਣ ਵਾਲੇ ਪ੍ਰਵਿਧਾਨਾਂ ਵਿਚ ਇਸ ਪਦ ਦੇ ਅਰਥ ਉਸ ਪ੍ਰਸੰਗ ਤੇ ਨਿਰਭਰ ਕਰਦੇ ਹਨ ਜਿਸ ਵਿਚ ਇਹ ਪਦ ਵਰਤਿਆ ਜਾਂਦਾ ਹੈ । ਇਸ ਦਾ ਕਾਰਨ ਇਹ ਹੈ ਕਿ ਕੱਚਾ ਮਾਲ ਦੇ ਬੱਝਵੇਂ ਕੋਈ ਅਰਥ ਨਹੀਂ ਹਨ । ਕੱਚਾ ਮਾਲ ਦੇ ਅਰਥ ਉਸ ਦੀ ਵਰਤੋਂ ਤੇ ਨਿਰਭਰ ਕਰਦੇ ਹਨ । ਇਕ ਚੀਜ਼ ‘ ੳ’ ਮਾਲ ਨਿਰਮਤ ਕਰਨ ਲਈ ਕੱਚਾ ਮਾਲ ਹੋ ਸਕਦੀ ਹੈ , ਪਰ ਉਹ ਨਿਰਮਤ ਮਾਲ ਅਗੋਂ ਕਿਸੇ ‘ ਅ’ ਚੀਜ਼ ਦੇ ਨਿਰਮਾਣ ਵਿਚ ਕੱਚਾ ਮਾਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ । ਸਰਵ ਉੱਚ ਅਦਾਲਤ ਨੇ ਟਾਟਾ ਇੰਜੀਨੀਅਰਿੰਗ ਐਂਡ ਲੋਕੋਮੋਟਿਵ ਕੰਪਨੀ ਲਿਮਟਿਡ ਬਨਾਮ ਬਿਹਾਰ ਰਾਜ [ ( 1996 ) 6 ਐਸ ਸੀ ਸੀ 479 ] ਵਿਚ ਕਿਹਾ  ਹੈ  ਕਿ ਬੈਟਰੀਆਂ , ਟਿਊਬਾਂ ਅਤੇ ਟਾਇਰ ਆਪਣੇ ਆਪ ਵਿਚ ਨਿਰਮਤ ਮਾਲ ਹਨ । ਲੇਕਿਨ ਕਿਸੇ ਵਾਹਨ ਵਿਚ ਉਹ ਕੱਚੇ ਮਾਲ ਦੇ ਤੌਰ ਤੇ ਵਰਤੇ ਜਾਂਦੇ ਹਨ ਕਿਉਂ ਕਿ ਜਦ ਤਕ ਵਾਹਨ ਨਾਲ ਟਾਇਰ ਟਿਊਬ ਨ ਹੋਵੇ  ਜਾਂ ਬੈਟਰੀ ਨਾ ਹੋਵੇ , ਇਹ ਨਹੀਂ ਕਿਹਾ ਜਾ ਸਕਦਾ ਕਿ ਵਾਹਨ ਨਿਰਮਤ ਹੋ ਗਿਆ ਹੈ । ਬੈਟਰੀ , ਟਾਇਰ ਟਿਊਬਾਂ ਦੀ ਵਖਰੀ ਹੋਂਦ ਅਤੇ ਪਛਾਣ ਜ਼ਰੂਰ ਕਾਇਮ ਰਹਿੰਦੀ ਹੈ , ਲੇਕਿਨ ਇਹ ਗੱਲ ਉਨ੍ਹਾਂ ਨੂੰ ਕੱਚੇ ਮਾਲ ਵਿਚੋਂ ਕਢ ਨਹੀਂ ਸਕਦੀ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.