ਖਟਕੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਖਟਕੜ. ਇੱਕ ਪਿੰਡ , ਜੋ ਜੀਂਦ ਅਤੇ ਧਮਧਾਨ ਦੇ ਮੱਧ ਹੈ. ਇਸ ਥਾਂ ਨੌਵੇਂ ਸਤਿਗੁਰੂ ਵਿਰਾਜੇ ਹਨ. ਚੋਰਾਂ ਨੇ ਇੱਥੇ ਗੁਰੂ ਸਾਹਿਬ ਦੇ ਘੋੜੇ ਚੁਰਾ ਲਏ, ਜਿਸ ਤੋਂ ਉਹ ਅੰਨ੍ਹੇ ਹੋ ਗਏ. ਚੋਰ ਪਛਤਾਕੇ ਗੁਰੂ ਜੀ ਦੀ ਸ਼ਰਣ ਆਏ ਅਤੇ ਗੁਰਸਿੱਖੀ ਧਾਰਣ ਕਰਕੇ ਉਨ੍ਹਾਂ ਨੇ ਸਦਾ ਲਈ ਕੁਕਰਮ ਦਾ ਤ੍ਯਾਗ ਕੀਤਾ.
ਇਸ ਪਿੰਡ ਦਾ ਪਾਣੀ ਖਾਰਾ ਸੀ, ਗੁਰੂ ਸਾਹਿਬ ਨੇ ਨਵਾਂ ਖੂਹ ਲਾਉਣ ਦੀ ਆਗ੍ਯਾ ਕੀਤੀ ਅਤੇ ਚੰਗਾ ਥਾਂ ਦੱਸਿਆ. ਉਸ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ, ਜਿਸ ਤੋਂ ਸਭ ਨੂੰ ਪ੍ਰਸੰਨਤਾ ਹੋਈ.
ਖਟਕੜ ਪਿੰਡ ਰਿਆਸਤ ਪਟਿਆਲਾ ਦੀ ਨਜਾਮਤ ਸੁਨਾਮ , ਤਸੀਲ ਥਾਣਾ ਨਰਵਾਣਾ ਵਿੱਚ ਹੈ. ਰੇਲਵੇ ਸਟੇਸ਼ਨ ਬਰਸੋਲਾ ਤੋਂ ਇੱਕ ਮੀਲ ਪੂਰਬ ਹੈ. ੨੫੦ ਵਿੱਘੇ ਜ਼ਮੀਨ ਅਤੇ ੮੫) ਨਕਦ ਰਿਆਸਤ ਤੋਂ ਗੁਰਦ੍ਵਾਰੇ ਦੇ ਨਾਉਂ ਹਨ. ਪੁਜਾਰੀ ਸਿੰਘ ਹੈ। ੨ ਕੋਹਾਟ ਅਤੇ ਪੇਸ਼ਾਵਰ ਜਿਲੇ ਵਿਚਕਾਰ ਪਹਾੜ ਦੀ ਇੱਕ ਧਾਰਾ । ੩ ਖਟਕਧਾਰਾ ਵਿੱਚ ਰਹਿਣ ਵਾਲੀ ਅਫ਼ਗ਼ਾਨ ਜਾਤਿ. ਇਸ ਨੂੰ ਖਟਕ ਭੀ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First