ਗਣਤੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਣਤੰਤਰ [ ਨਾਂਪੁ ] ਰਾਜ ਪਰਣਾਲੀ ਜਿਸ ਵਿੱਚ ਨੁਮਾਇੰਦੇ ਲੋਕਾਂ ਰਾਹੀਂ ਚੁਣੇ ਜਾਂਦੇ ਹਨ , ਗਣਰਾਜ , ਲੋਕਤੰਤਰ , ਲੋਕ-ਰਾਜ , ਰਿਪਬਲਿਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਣਤੰਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Republic _ਗਣਤੰਤਰ : ਗਣਤੰਤਰ ਦਾ ਮਤਲਬ ਅਜਿਹੀ ਸਰਕਾਰ ਹੈ ਜਿਸ ਵਿਚ ਰਾਜਾ ਨਹੀਂ ਹੁੰਦਾ ਅਤੇ ਸਭ ਇਖ਼ਤਿਆਰ ਲੋਕਾਂ ਦੁਆਰਾ ਚੁਣੇ ਪ੍ਰਤੀਨਿਧਾਂ ਵਿਚ ਨਿਹਿਤ ਹੁੰਦੇ ਹਨ । ਸਿੰਘਲ ਦੀ ਪੁਸਤਕ ਜਿਉਰੈਸਪਰੂਡੈਂਸ ( ਪੰ.10 ) ਅਨੁਸਾਰ ਗਣਤੰਤਰ ਦਰਅਸਲ ਜੁੰਡੀ ਰਾਜ ( oligarchy ) ਹੁੰਦਾ ਹੈ , ਪਰ ਜ਼ਰੂਰੀ ਨਹੀਂ ਕਿ ਉਹ ਰਾਜ ਜ਼ਮੀਨ ਦੇ ਮਾਲਕ ਪਰਿਵਾਰਾਂ ਦਾ ਹੋਵੇ । ਉਹ ਰਾਜ ਅਮੀਰ ਲੋਕਾਂ ਦਾ ਹੋ ਸਕਦਾ ਹੈ , ਉਹ ਭਾਵੇਂ ਜ਼ਮੀਨ ਦੇ ਮਾਲਕ ਹੋਣ ਜਾਂ ਵਿੱਤੀ , ਉਦਯੋਗਕ ਜਾਂ ਵਣਜੀ ਉਦਮਾਂ ਦੇ ਮੁੱਖੀ ਹੋਣ ਅਤੇ ਸਿਆਸਤ ਤੇ ਅਸਰ ਅੰਦਾਜ਼ ਹੁੰਦੇ ਹੋਣ । ਗਣਰਾਜਾਂ ਵਿਚ ਦੇਸ਼ ਭਗਤੀ ਅਤੇ ਸਵੈ-ਲਾਭ ਲਈ ਸਕੀਮਾਂ ਸਿਖਰ ਤੇ ਹੁੰਦੀਆਂ ਹਨ । ਲੇਕਿਨ ਲੋਕਰਾਜ ਨਾਲੋਂ ਗਣਤੰਤਰ ਵਿਚ ਜਨ-ਭਲਾਈ ਵਲ ਮੁਕਾਬਲਤਨ ਘਟ ਧਿਆਨ ਦਿੱਤਾ ਜਾਂਦਾ ਹੈ । ਲੋਕ ਰਾਜ ਵਿਚ ਸਭ ਪ੍ਰਯੋਜਨਾਂ ਲਈ ਸਰਵ-ਉੱਚ ਇਖ਼ਤਿਆਰ ਸਮੁੱਚੇ ਰੂਪ ਵਿਚ ਨਾਗਰਿਕਾਂ ਅਰਥਾਤ ਜਨਸਮੂਹ ਵਿਚ ਨਿਹਿਤ ਹੁੰਦੇ ਹਨ । ਭਾਵੇਂ ਗਣਤੰਤਰ ਅਤੇ ਲੋਕ ਰਾਜ ਦੋਹਾਂ ਨੂੰ ਲੋਕਾਂ ਦੁਆਰਾ ਸਰਕਾਰ ਦੇ ਅਰਥ ਦਿੱਤੇ ਜਾਂਦੇ ਹਨ , ਪਰ ਲੋਕ ਰਾਜ ਵਿਚ ਲੋਕ ਸਿੱਧੇ ਰੂਪ ਵਿਚ ਉਨ੍ਹਾਂ ਇਖ਼ਤਿਆਰਾਂ ਦੀ ਵਰਤੋਂ ਕਰਦੇ ਹਨ ਜਦ  ਕਿ ਗਣਰਾਜ ਸਰਵ-ਉੱਚ ਇਖ਼ਤਿਆਰ ਲੋਕਾਂ ਦੁਆਰਾ ਚੁਣੇ ਪ੍ਰਤੀਨਿਧਾਂ ਵਿਚ ਨਿਹਿਤ ਹੁੰਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.