ਗੋਸ਼ਟਿ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਸ਼ਟਿ : ਸੰਸਕ੍ਰਿਤ ਗੋਸ਼ਠ ( ਗੋ = ਗੳ + ਸਥ = ਸਥਾਨ ਭਾਵ ਗਊਆਂ ਰੱਖਣ ਦਾ ਸਥਾਨ ) ਦਾ ਦੂਜਾ ਭਾਵ ਪਰਾਭੌਤਿਕ , ਧਰਮ-ਸ਼ਾਸਤਰ ਜਾਂ ਨੈਤਿਕ ਸਿਧਾਂਤਾਂ ਤੇ ਆਪਣੇ ਵਿਚਾਰਾਂ ਦੀ ਵਿਆਖਿਆ ਕਰਨ ਅਤੇ ਇਸੇ ਕਾਰਜ ਵਿਚ ਉਹਨਾਂ ਦੀ ਮੁਹਾਰਤ ਅਤੇ ਸਿੱਖਿਆ ਦੇ ਦਵੰਦ ਨੂੰ ਜਾਣਨ ਲਈ ਵਾਰਤਾਲਾਪ ਵਿਚ ਸ਼ਾਮਲ ਲੋਕਾਂ ਦੀ ਇਕ ਸਭਾਪੰਜਾਬੀ ਸਾਹਿਤ ਵਿਚ ਪਹਿਲੀ ਲਿਖਤ ਗੋਸ਼ਟਿ ਗੁਰੂ ਨਾਨਕ ਦੇਵ ਜੀ ਦੀ ਸਿਧ ਗੋਸਟਿ ( ਸਿੱਧਾਂ ਨਾਲ ਸੰਵਾਦ ) ਹੈ ਜੋ ਕਿ ਯੋਗੀਆਂ ਦੇ ਪਸੰਦੀਦਾ ਸੰਗੀਤਿਕ ਰਾਗ ਰਾਮਕਲੀ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਹੋਈ ਹੈ । ਪਦਿਆਂ ਵਿਚ ਇਹ ਵਾਰਤਾਲਾਪ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਾਰਾਂਸ਼ ਪੇਸ਼ ਕਰਦਾ ਹੈ ਅਰਥਾਤ ਇਸ ਵਿਚ ਇਹ ਦੱਸਿਆ ਗਿਆ ਹੈ ਕਿ ਸੰਨਿਆਸ ਜਾਂ ਹਠਯੋਗ ਨੂੰ ਪਹਿਲ ਦੇਣ ਦੀ ਬਜਾਇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਇਹ ਜੀਵਨ ਕਿਵੇਂ ਬਤੀਤ ਕੀਤਾ ਜਾਵੇ ? ਵਾਰਤਾਲਾਪ ਤੋਂ ਇਲਾਵਾ , 17ਵੀਂ ਸਦੀ ਵਿਚ ਇਸ ਸ਼ੈਲੀ ਦੇ ਖੇਤਰ ਦਾ ਵਿਸਤਾਰ ਕਰਦੇ ਹੋਏ ਇਸ ਵਿਚ ਇਕ ਸੰਤ ਜਾਂ ਰਹੱਸਵਾਦੀ ਦੇ ਜੀਵਨ ਦੀਆਂ ਘਟਨਾਵਾਂ ਦੇ ਗਾਇਨ ਨੂੰ ਸ਼ਾਮਲ ਕਰ ਲਿਆ ਗਿਆ ਹੈ । ਇਸ ਸ਼ੈਲੀ ਨੂੰ ਮਨੋਹਰ ਦਾਸ ਮਿਹਰਬਾਨ ( 1581-1640 ਈ. ) ਅਤੇ ਉਸਦੇ ਸੁਪੁੱਤਰਾਂ ਹਰਿਜੀ ਅਤੇ ਚਤੁਰਭੁਜ ਨੇ ਪ੍ਰਸਿੱਧ ਕੀਤਾ ਸੀ । ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ-ਘਟਨਾਵਾਂ ਦਾ ਵਰਨਨ ਆਪਣੀਆਂ ਰਚਨਾਵਾਂ ਪੋਥੀ ਸਚ ਖੰਡ ਅਤੇ ਪੋਥੀ ਚਤੁਰਭੁਜ ਵਿਚ ਕਰਦੇ ਸਮੇਂ ਗੋਸ਼ਟੀਆਂ ਲਿਖੀਆਂ । ਇਹਨਾਂ ਗੋਸ਼ਟੀਆਂ ਵਿਚ ਗੁਰੂ ਜੀ ਨੂੰ ਬਹੁਤ ਸਾਰੇ ਲੋਕਾਂ , ਸੰਤਾਂ ਅਤੇ ਦੋਖੀਆਂ ਦੇ ਉਲਟ ਰਹੱਸਵਾਦੀ ਸ਼ਖ਼ਸੀਅਤ ਵਜੋਂ ਪੇਸ਼ ਕੀਤਾ ਗਿਆ ਹੈ । ਹਰ ਇਕ ਘਟਨਾ ਦਾ ਉਦੇਸ਼ ਗੁਰੂ ਜੀ ਦੀ ਸਿੱਖਿਆ ਦੇ ਕੁਝ ਪੱਖਾਂ ਦੀ ਵਿਆਖਿਆ ਕਰਨਾ ਹੈ । ਇਸਦਾ ਰੂਪ ਆਮ ਤੌਰ `ਤੇ ਪਵਿੱਤਰ ਵਿਅਕਤੀਆਂ , ਸੰਤਾਂ , ਸੂਫ਼ੀਆਂ ਅਤੇ ਉਹਨਾਂ ਦੀਆਂ ਜੀਵਨੀਆਂ ਦੀ ਵਿਆਖਿਆ ਕਰਨ ਵਾਲਾ ਅਪਣਾਇਆ ਗਿਆ ਹੈ ।


ਲੇਖਕ : ਤ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.