ਚਕ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕ੍ਰ. ਸੰ. ਸੰਗ੍ਯਾ—ਚਕਵਾ. ਚਕ੍ਰਵਾਕ. ਸੁਰਖ਼ਾਬ। ੨ ਸਮੁਦਾਯ. ਗਰੋਹ। ੩ ਦੇਸ਼. ਮੰਡਲ. “ਚਕ੍ਰਪਤਿ ਆਗ੍ਯਾਵਰਤੀ.” (ਸਲੋਹ) ੪ ਦਿਸ਼ਾ. ਤਰਫ. ਸਿਮਤ. “ਚਤੁਰ ਚਕ੍ਰ ਵਰਤੀ.” (ਜਾਪੁ) ੫ ਸੈਨਾ. ਫ਼ੌਜ. “ਭੇਦਕੈ ਅਰਿਚਕ੍ਰ.” (ਸਲੋਹ) ੬ ਰਥ ਦਾ ਪਹੀਆ. “ਸ੍ਯੰਦਨ ਚਕ੍ਰ ਸਬਦ ਦਿਸਿ ਠੌਰ.” (ਗੁਪ੍ਰਸੂ) ੭ ਦੰਦੇਦਾਰ ਗੋਲ ਸ਼ਸਤ੍ਰ , ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ.1 “ਚਕ੍ਰ ਚਲਾਇ ਗਿਰਾਇ ਦਯੋ ਅਰਿ.” (ਚੰਡੀ ੧) ੮ ਘੁਮਿਆਰ (ਕੁੰਭਕਾਰ) ਦਾ ਚੱਕ । ੯ ਆਗ੍ਯਾ. ਹੁਕੂਮਤ. “ਚਤੁਰ ਦਿਸ ਚਕ੍ਰ ਫਿਰੰ.” (ਅਕਾਲ) ੧੦ ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ । ੧੧ ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨ ਜਲ ਦੀ ਭੌਰੀ. ਘੁੰਮਣਵਾਣੀ. “ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ.” (ਚੰਡੀ ੧) ੧੩ ਸਾਮੁਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. “ਚਕ੍ਰ ਚਿਹਨ ਅਰੁ ਬਰਣ ਜਾਤਿ.” (ਜਾਪੁ) ੧੪ ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ, ਪਸ਼ੁਚਕ੍ਰ, ਵੀਰਚਕ੍ਰ, ਦਿਵ੍ਯਚਕ੍ਰ. ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). “ਚਕ੍ਰ ਬਣਾਇ ਕਰੈ ਪਾਖੰਡ.” (ਭੈਰ ਮ: ੫) ੧੫ ਪਾਖੰਡ. ਦੰਭ । ੧੬ ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿ੄ਨੁ ਦੇ ਚਕ੍ਰ ਦਾ ਚਿੰਨ੍ਹ. “ਕਰਿ ਇਸਨਾਨ ਤਨਿ ਚਕ੍ਰ ਬਣਾਏ.” (ਪ੍ਰਭਾ ਅ: ਮ: ੫) “ਦੇਹੀ ਧੋਵੈ ਚਕ੍ਰ ਬਣਾਏ.” (ਵਾਰ ਰਾਮ ੨ ਮ: ੫) ੧੭ ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ। ੧੮ ਵਲਗਣ. ਘੇਰਾ. Circle। ੧੯ ਪਹਾੜ. ਪਰਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕ੍ਰ (ਸੰ.। ਸੰਸਕ੍ਰਿਤ) ੧. ਗੋਲਾਕਾਰ। ਜੋਗੀਆਂ ਦੇ ਮੰਨੇ ਸਰੀਰ ਵਿਚ ਛੇ ਥਾਂ। ਯਥਾ-‘ਚਕ੍ਰ ਖਟੁ ਭੇਦੇ ’। ਮੂਲ , ਨਾਭੀ , ਰਿਦਾ, ਕੰਠ , ਤਾਲੂ , ਦਸਮ ਦੁਆਰ , ਇਨ੍ਹਾਂ ਅਸਥਾਨਾ ਪੁਰ ਛੇ ਚਕ੍ਰ ਮੰਨੇ ਹਨ, ਯੋਗੀ ਲੋਗ ਇਨ੍ਹਾਂ ਦੇ ਇਹ ਨਾਮ ਸਦਦੇ ਹਨ- ਮੂਲਾਧਾਰ, ਸ੍ਵਾਧਿਸਠਾੑਨਮ, ਮਨੀ ਪੂਰਕ , ਅਨਾਹਤਮ, ਵਿਸ਼ੁਧਾਖ੍ਯ, ਆਗ੍ਯਾਖ੍ਯ। ਅਸਲ ਵਿਚ ਇਹ ਸ੍ਨਾਯੂ (ਪਠਿਆਂ)* ਦੇ ਕੇਂਦ੍ਰ ਹਨ ਜੋ ਦਿਮਾਗ ਤੋਂ ਲੈ ਕੰਗ੍ਰੋੜ ਵਿਚ ਅਖੀਰ ਤਕ ਆਉਂਦੇ ਹਨ।

੨. ਗੋਲ ਜਿਹਾ ਇਕ ਚਿੰਨ੍ਹ ਹੈ ਜੋ ਵੈਸ਼੍ਨਵ ਲੋਕ ਬਾਂਹਾ ਪੁਰ ਲਾਉਂਦੇ ਹਨ। ਯਥਾ-‘ਕਰਿ ਇਸਨਾਨੁ ਤਨਿ ਚਕ੍ਰ ਬਣਾਏ’।

੩. ਇਕ ਅਸਤ੍ਰ ਹੈ, ਜੋ ਲਕੜੀ ਤੇ ਭੁਆ ਕੇ ਜ਼ੋਰ ਨਾਲ ਛਡਦੇ ਸਨ ਤੇ ਵੈਰੀ ਦਾ ਗਲਾ ਕਟ ਜਾਂਦਾ ਸੀ , ਚੱਕਰ ਜੋ ਨਿਹੰਗ ਸਿੰਘ ਦਸਤਾਰੇ ਵਿਚ ਰਖਦੇ ਹਨ। ਯਥਾ-‘ਕਰ ਧਰੇ ਚਕ੍ਰ ਬੈਕੁੰਠ ਤੇ ਆਏ’।

                     ਦੇਖੋ, ‘ਚਕ੍ਰ ਪਾਣਿ’

੪. ਜਗਤ ।        ਦੇਖੋ , ‘ਚਕ੍ਰ ਧਰ’

੫. ਮੰਡਲ, ਇਲਾਕਾ, ਅਵਰਣ। ਦੇਖੋ, ‘ਧਰ ਚਕ੍ਰ’

----------

* Nerves.


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.