ਚਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਕ (ਨਾਂ,ਪੁ) ਨੌਕਰ, ਕਾਮਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਾਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਕ 1 [ਨਾਂਪੁ] ਚਾਕਰ, ਮੁਲਾਜ਼ਮ, ਨੌਕਰ 2 ਚਿੱਟੀ ਖੜੀਆ ਮਿੱਟੀ ਦੀ ਬਣੀ ਲੰਮੀ ਬੱਤੀ ਜਿਸ ਨਾਲ਼ ਬਲੈਕ-ਬੋਰਡ ਉੱਤੇ ਲਿਖਿਆ ਜਾਂਦਾ ਹੈ 3 ਕਮੀਜ਼ ਆਦਿ ਦੀਆਂ ਬਾਹਾਂ ਅਤੇ ਲੱਕ ਤੋਂ ਨੇਫ਼ਾ

ਛੱਡਿਆ ਖੁੱਲ੍ਹਾ ਹਿੱਸਾ 4.ਪਹੀਆ, ਚੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਾਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਕ. ਸੰਗ੍ਯਾ—ਚਕ੍ਰ. ਚੱਕ. “ਚਾਕ ਤੇ ਕੁੰਭ ਤੁਰੰਤ ਉਤਾਰ੍ਯੋ.” (ਕ੍ਰਿਸਨਾਵ) ੨ ਪਹੀਆ । ੩ ਇੱਕ ਜੱਟ ਗੋਤ੍ਰ । ੪ ਫ਼ਾ ਦਰਾਰ. ਤੇੜ । ੫ ਤਲਵਾਰ ਆਦਿਕ ਸ਼ਸਤ੍ਰਾਂ ਦੇ ਪ੍ਰਹਾਰ ਦੀ ਧੁਨਿ। ੬ ਤੁ ਚਾਕ਼ ਵਿ—ਦ੍ਰਿੜ੍ਹ. ਮ੒ਬੂਤ਼। ੭ ਅਰੋਗ. ਤਨਦੁਰੁਸ੍ਤ. ਨਰੋਆ। ੮ ਸੰਗ੍ਯਾ—ਸਮਾ. ਵੇਲਾ। ੯ ਅੰ. Chalk ਖੜੀਆ ਮਿੱਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਾਕ : ਵੇਖੋ, ਖੜੀਆ ਮਿੱਟੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚਾਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਾਕ, (ਫ਼ਾਰਸੀ : ਚਾਕ, =ਚਰਾੜ) \ ਪੁਲਿੰਗ :ਕਾਂਜ ਉਹ ਖੁਲ੍ਹਾ ਹਿੱਸਾ ਜਿਸ ਰਾਹੀਂ ਕੁਰਤਾ ਗਲ ਵਿੱਚ ਪਾਈਦਾ ਹੈ, ਕਮੀਜ਼ ਆਦਿ ਦੀਆਂ ਬਾਹਾਂ ਦਾ ਖੁਲ੍ਹਾ ਹਿੱਸਾ, ਕਪੜੇ ਦਾ ਉਹ ਹਿੱਸਾ ਜੋ ਦੋ ਕਪੜਿਆਂ ਨੂੰ ਜੋੜਨ ਵੇਲੇ ਖੁਲ੍ਹਾ ਛੱਡਿਆ ਜਾਂਦਾ ਹੈ, ਕਮੀਜ਼ ਤੇ ਕੋਟ ਆਦਿ ਦੇ ਪਾਸਿਆਂ ਤੇ ਛੱਡੇ ਖੁਲ੍ਹੇ ਹਿੱਸੇ

–ਚਾਕ ਕਰਨਾ, ਮੁਹਾਵਰਾ : ਪਾੜਨਾ, ਚਾਰਨਾ, ਜ਼ਖ਼ਮ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-01-12-54-20, ਹਵਾਲੇ/ਟਿੱਪਣੀਆਂ:

ਚਾਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਾਕ, (ਅੰਗਰੇਜ਼ੀ : Chalk; ਪ੍ਰਾਕ੍ਰਿਤ \ ਅੰਗਰੇਜ਼ੀ : Cealc; ਲਾਤੀਨੀ : Calx) \ ਪੁਲਿੰਗ : ਖੜੀਆ ਮਿੱਟੀ, ਇੱਕ ਕਿਸਮ ਦੀ ਮੋਟੀ ਬੱਤੀ ਜੇਹੀ ਜਿਸ ਨਾਲ ਬੋਰਡ ਤੇ ਲਿਖਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-01-12-54-35, ਹਵਾਲੇ/ਟਿੱਪਣੀਆਂ:

ਚਾਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਾਕ, (ਤੁਰਕੀ : ਚਾਕ, ) \ ਵਿਸ਼ੇਸ਼ਣ : ੧. ਦ੍ਰਿੜ੍ਹ, ਮਜ਼ਬੂਤ; ੨. ਅਰੋਗ, ਤੰਦਰੁਸਤ, ਨਰੋਆ; ਪੁਲਿੰਗ : ਸਮਾ,  ਵੇਲਾ

–ਚਾਕ ਚਲਾਕ, ਵਿਸ਼ੇਸ਼ਣ : ਚੁਸਤ, ਚਲਾਕ, ਫੁਰਤੀਲਾ, ਤੰਦਰੁਸਤ, ਹੁਸ਼ਿਆਰ : ‘ਘੋੜਾ ਕੌਣ ਦਾ ਚਾਕ ਚਲਾਕ ਚਾਏ ਵੇਖਾ ਹਾਥ ਹਿੰਮਤ ਕਰ ਕੌਣ ਡਾਰੇ’ (ਸ਼ਾਹ ਹੁਸੈਨ)

–ਚਾਕਚੁਬੰਦ, ਵਿਸ਼ੇਸ਼ਣ : ਮੋਟਾ, ਤਗੜਾ, ਮਜ਼ਬੂਤ, ਚੰਗੀ ਸੇਹਤ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-01-12-55-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.