ਚੋਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਣ [ਨਾਂਇ] ਚੁਣਨ ਦੀ ਕਿਰਿਆ ਜਾਂ ਭਾਵ, ਇੰਤਖ਼ਾਬ; ਅਜਿਹੀ ਸਿਊਣ ਜਿਸ ਨਾਲ਼ ਕੱਪੜੇ ਵਿੱਚ ਵਲ਼ ਪੈ ਜਾਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੋਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਣ. ਸੰਗ੍ਯਾ—ਚਯਨ. ਚੁਗਣਾ. ਇੰਤਿਖ਼ਾਬ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਣ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Election_ਚੋਣ: ਚੁਣਨ ਦਾ ਅਧਿਕਾਰ ਅਤੇ ਜ਼ਿੰਮੇਵਾਰੀ। ਇਸ ਸ਼ਬਦ ਦੀ ਵਰਤੋਂ ਅਧਿਕਾਰ ਅਤੇ ਜ਼ਿੰਮੇਵਾਰੀ ਦੋਹਾਂ ਦੇ ਅਰਥਾਂ ਵਿਚ ਕੀਤੀ ਜਾਂਦੀ ਹੈ।
ਜਦੋਂ ਕਿਸੇ ਨੂੰ ਆਪਣੀ ਪਸੰਦ ਦੀ ਵਰਤੋਂ ਕਰਕੇ ਆਪਣੀ ਮਨਮਰਜ਼ੀ ਅਨੁਸਾਰ ਦੋ ਵਿਰੋਧੀ ਜਾਂ ਬਦਲਵੀਆਂ ਚੀਜ਼ਾਂ ਵਿਚੋਂ ਇਕ ਚੁਣ ਲੈਣ ਲਈ ਕਿਹਾ ਜਾਵੇ। ਇਕ ਲਿਹਾਜ਼ ਨਾਲ ਉਸ ਵਿਅਕਤੀ ਤੇ ਇਹ ਜ਼ਿੰਮੇਵਾਰੀ ਅਰੋਪੀ ਜਾਂਦੀ ਹੈ ਕਿ ਦੋ ਚੀਜ਼ਾਂ ਵਿਚੋਂ ਇਕ ਚੁਣੇ। ਜਦੋਂ ਕੋਈ ਵਿਅਕਤੀ ਫ਼ਰਮ ਤੇ ਦਾਵਾ ਕਰਨ ਨਾਲੋਂ ਕਿਸੇ ਬਾਹਰਗਾਮੀ ਭਾਈਵਾਲ ਤੇ ਮੁਕੱਦਮਾ ਕਰ ਦੇਵੇ ਅਤੇ ਹਾਰ ਜਾਵੇ ਤਾਂ ਉਸ ਤੋਂ ਬਾਅਦ ਉਹ ਫ਼ਰਮ ਉਤੇ ਦਾਵਾ ਨਹੀਂ ਕਰ ਸਕਦਾ। ਈਕਵਿਟੀ ਤੋਂ ਆਇਆ ਚੋਣ ਦਾ ਸਿਧਾਂਤ ਇਸ ਅਸੂਲ ਅਥਵਾ ਇਸ ਗੱਲ ਤੇ ਆਧਾਰਤ ਹੈ ਕਿ ਜਿਹੜਾ ਆਦਮੀ ਕਿਸੇ ਦਸਤਾਵੇਜ਼ ਅਧੀਨ ਕੋਈ ਲਾਭ ਲੈਣ ਦੀ ਚੋਣ ਕਰਦਾ ਹੈ ਉਹ ਉਸ ਪੂਰੇ ਦਸਤਾਵੇਜ਼ ਦਾ ਪਾਬੰਦ ਹੋ ਜਾਂਦਾ ਹੈ। ਜੇ ਕਿਸੇ ਦਸਤਾਵੇਜ਼ ਅਧੀਨ ‘ੳ’ ਕੋਈ ਜ਼ਮੀਨ ‘ੲ’ ਨੂੰ ਦਿੰਦਾ ਹੈ ਅਤੇ ‘ੲ’ ਦੀ ਜ਼ਮੀਨ ‘ਅ’ ਨੂੰ ਦੇਣ ਦਾ ਉਪਬੰਧ ਉਸ ਵਿਚ ਮੌਜੂਦ ਹੈ ਅਤੇ ‘ੲ’ ਉਹ ਜ਼ਮੀਨ ਲੈਣ ਦੀ ਚੋਣ ਕਰਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਆਪਣੀ ਜ਼ਮੀਨ ‘ਅ’ ਨੂੰ ਦੇਵੇ। ਜੇ ਉਹ ‘ੳ’ ਦੀ ਜ਼ਮੀਨ ਲੈਣ ਦੀ ਚੋਣ ਕਰਦਾ ਹੈ ਤਾਂ ‘ੲ’ ਨੂੰ ਆਪਣੀ ਜ਼ਮੀਨ ‘ਅ’ ਨੂੰ ਦੇਣੀ ਪਵੇਗੀ। ਇਹ ਨਹੀਂ ਹੋ ਸਕਦਾ ਕਿ ਉਹ ‘ੳ’ ਦੀ ਜ਼ਮੀਨ ਲੈ ਲਵੇ ਅਤੇ ਆਪਣੀ ਜ਼ਮੀਨ ਉਸ ਦਸਤਾਵੇਜ਼ ਦੀ ਅਨੁਸਾਰਤਾ ਵਿਚ ‘ਅ’ ਨੂੰ ਨ ਦੇਵੇ। ਕਿਉਂਕਿ ਚੋਣ ਦੇ ਸਿਧਾਂਤ ਵਿਚ ਨਾਲੇ ਰੱਦ ਨਾਲੇ ਕਬੂਲ ਦਾ ਵਿਚਾਰ ਅਪਰਵਾਨ ਕੀਤਾ ਜਾਂਦਾ ਹੈ।
2. ਭਾਰਤ ਦੇ ਸੰਵਿਧਾਨ ਅਧੀਨ ਚੋਣ ਦਾ ਮਤਲਬ-
ਨਾਰਾਇਨ ਭਾਸਕ ਖਾਰੇ ਬਨਾਮ ਭਾਰਤ ਦਾ ਚੋਣ ਕਮਿਸ਼ਨ (ਏ ਆਈ ਆਰ 1957 694) ਅਨੁਸਾਰ ਭਾਰਤ ਦੇ ਸੰਵਿਧਾਨ ਦੇ ਅਨੁਛੇਦ 71 (1) ਵਿਚ ਆਉਂਦੇ ‘ਚੋਣ’ ਸ਼ਬਦ ਨੂੰ ਵਿਸ਼ਾਲ ਅਰਥ ਦੇਣਾ ਜ਼ਰੂਰੀ ਹੈ ਤਾਂ ਜੋ ਚੋਣ ਦਾ ਸਾਰਾ ਅਮਲ ਉਸ ਵਿਚ ਆ ਜਾਵੇ ਅਤੇ ਕਿਸੇ ਉਮੀਦਵਾਰ ਦੇ ਚੁਣੇ ਗਏ ਹੋਣ ਦਾ ਐਲਾਨ ਉਸ ਦਾ ਸਿਖਰ ਹੋਵੇ।
ਐਨ. ਪੀ. ਪੌਨੂਸਵਾਮੀ ਬਨਾਮ ਰੀਟਰਨਿੰਗ ਅਫ਼ਸਰ, ਨਮਖਾਲ ਹਲਕਾ (ਏ ਆਈ ਆਰ 1952 ਐਸ ਸੀ 64) ਅਨੁਸਾਰ ਲੋਕ ਰਾਜੀ ਸੰਸਥਾਵਾਂ ਲਈ ਮੁਨਾਸਬ ਪ੍ਰਤੀਨਿਧਾਂ ਦੀ ਚੋਣ ਦੇ ਅਮਲ ਵਿਚ ਚੋਣ ਸ਼ਬਦ ਨੇ ਲੰਮੀ ਪ੍ਰਥਾ ਦੁਆਰਾ ਦੋਵੇਂ ਪ੍ਰਕਾਰ ਦੇ ਅਰਥ-ਸੰਕੁਚਵੇਂ ਅਤੇ ਵਿਸ਼ਾਲ-ਗ੍ਰਹਿਣ ਕਰ ਲਏ ਹਨ। ਸੰਕੁਚਿਤ ਭਾਵ ਵਿਚ ਇਸ ਦਾ ਮਤਲਬ ਕਿਸੇ ਉਮੀਦਵਾਰ ਦੀ ਅੰਤਮ ਰੂਪ ਵਿਚ ਚੋਣ ਲਿਆ ਜਾਂਦਾ ਹੈ ਅਤੇ ਉਹ ਅੰਤਮ ਚੋਣ ਵੋਟਾਂ ਪੈਣ ਉਪਰੰਤ ਇਕ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਜਾਂ ਬਾਕੀ ਉਮੀਦਵਾਰਾਂ ਦੁਆਰਾ ਆਪਣੇ ਨਾਂ ਵਾਪਸ ਲੈ ਲਏ ਜਾਣ ਕਾਰਨ ਇਕ ਉਮੀਦਵਾਰ ਦੀ ਬਿਨਾਂ ਮੁਕਾਬਲਾ ਚੋਣ ਹੋ ਸਕਦੀ ਹੈ। ਵਿਸ਼ਾਲ ਅਰਥਾਂ ਵਿਚ ਚੋਣ ਸ਼ਬਦ ਦੇ ਅੰਦਰ ਚੋਣ ਦਾ ਸਾਰਾ ਅਮਲ (ਚੋਣਾਂ ਦਾ ਐਲਾਨ, ਨਾਮਜ਼ਦਗੀ, ਨਾਮਜ਼ਦਗੀ ਕਾਗਜ਼ਾਂ ਦੀ ਛਾਣਬੀਣ, ਨਾਂ ਵਾਪਸ ਲੈਣਾ ਅਤੇ ਜੇ ਲੋੜ ਹੋਵੇ ਤਾਂ ਵੋਟਾਂ ਪਵਾਉਣਾ ਅਤੇ ਨਤੀਜੇ ਦਾ ਐਲਾਨ ਕਰਨਾ) ਸ਼ਾਮਲ ਹੈ ਅਤੇ ਸੰਵਿਧਾਨ ਦੇ ਭਾਗ xv ਅਨੁਛੇਦ 329 (ਅ) ਵਿਚ ਚੋਣ ਸ਼ਬਦ ਦੀ ਵਰਤੋਂ ਵਿਸ਼ਾਲ ਅਰਥਾਂ ਵਿਚ ਕੀਤੀ ਗਈ ਹੈ।
ਜਦੋਂ ਚੋਣ ਅਮਲ ਚਲ ਰਿਹਾ ਹੋਵੇ ਤਾਂ ਆਦਾਲਤਾਂ ਉਸ ਵਿਚ ਕਿਸੇ ਤਰ੍ਹਾਂ ਦਖ਼ਲ ਨਹੀਂ ਦੇ ਸਕਦੀਆਂ। ਚੰਦਰ ਭਾਨ ਸ਼ਾਹ ਬਨਾਮ ਰੀਟਰਨਿੰਗ ਅਫ਼ਸਰ (ਏ ਆਈ ਆਰ 1957 ਮ. ਪ. 142) ਵਿਚ ਕਰਾਰ ਦਿੱਤਾ ਚੁੱਕਾ ਹੈ ਕਿ ਅਨੁਛੇਦ 329 (ਅ) ਅਨੁਸਾਰ ਉੱਚ ਅਦਾਲਤ ਅਜਿਹਾ ਕੋਈ ਰਿਟ ਗ੍ਰਹਿਣ ਨਹੀਂ ਕਰ ਸਕਦੀ ਜਿਸ ਨਾਲ ਚੋਣ ਅਮਲ ਵਿਚ ਦਖ਼ਲ- ਅੰਦਾਜ਼ੀ ਹੁੰਦੀ ਹੋਵੇ। ਚੋਣ ਨਤੀਜੇ ਵਿਰੁਧ ਅਰਜ਼ੀ ਦਾਇਰ ਕੀਤੀ ਜਾ ਸਕਦੀ ਹੈ। ਧੋਬਾਈ ਸੁਆ ਲਾਲ ਬਨਾਮ ਇੰਦਰਾ ਨਹਿਰੂ ਗਾਂਧੀ (ਏ ਆਈ ਆਰ 1979 ਰਾਜ 130) ਅਨੁਸਾਰ ਚੋਣ ਦੇ ਅਮਲ ਦੇ ਦੌਰਾਨ ਅਦਾਲਤ ਦਖ਼ਲ ਨਹੀਂ ਦੇ ਸਕਦੀ। ਇਸ ਲਈ ਨਤੀਜੇ ਉਪਰੰਤ ਚੋਣ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਜੱਸੀ ਰਿਹਾਨ,
( 2022/12/10 10:1325)
Please Login First