ਜਾਂਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਂਚ [ਨਾਂਇ] ਪੜਤਾਲ , ਪੜਚੋਲ, ਪਰਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਂਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਂਚ. ਦੇਖੋ, ਜਾਚ ੨, ੩ ਅਤੇ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਂਚ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Enquiry_ਜਾਂਚ: ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 202 ਅਧੀਨ ਮੈਜਿਸਟਰੇਟ ਸ਼ਿਕਾਇਤਕਾਰ ਦੀ ਪਰੀਖਿਆ ਤੋਂ ਪਿਛੋਂ ਖ਼ੁਦ ਜਾਂਚ ਕਰ ਸਕਦਾ ਹੈ। ਇਸ ਧਾਰਾ ਦੇ ਅਰਥਾਂ ਅੰਦਰ ਜਾਂਚ ਦਾ ਮਤਲਬ ਗਵਾਹਾਂ ਦੀ ਪਰੀਖਿਆ ਦੁਆਰਾ ਜਾਂ ਕਿਸੇ ਖ਼ਾਸ ਰੂਪ ਵਿਚ ਤਫ਼ਤੀਸ਼ ਕਰਨ ਦਾ ਨਹੀਂ ਹੈ। ਉਹ ਕੇਸ ਦੀ ਜਾਂਚ ਕਿਸੇ ਵੀ ਢੰਗ ਨਾਲ ਕਰ ਸਕਦਾ ਹੈ। ਸਿਰਫ਼ ਮੁਲਜ਼ਮ ਹਾਜ਼ਰ ਹੋਣਾ ਚਾਹੀਦਾ ਹੈ। ਜੇ ਮੈਜਿਸਟਰੇਟ ਚਾਹੇ ਤਾਂ ਘਟਨਾ ਦੀ ਥਾਂ ਤੇ ਵੀ ਜਾ ਸਕਦਾ ਹੈ। (ਮੁਆਈਨੁਲ ਹੱਕ ਬਨਾਮ ਗੰਗਾ ਪ੍ਰਸਾਦ ਸਰਕਾਰ- ਏ ਆਈ ਆਰ 1957 ਆਸਾਮ 76)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਜਾਂਚ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inquiry_ਜਾਂਚ : ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 4(1)(ਖ) ਵਿਚ ਜਾਂਚ ਦੀ ਦਿੱਤੀ ਗਈ ਪਰਿਭਾਸ਼ਾ ਅਨੁਸਾਰ ‘‘ਜਾਂਚ ਦਾ ਮਤਲਬ ਹੈ, ਵਿਚਾਰਣ ਦੇ ਸਿਵਾਏ ਕਿਸੇ ਮੈਜਿਸਟਰੇਟ ਜਾਂ ਅਦਾਲਤ ਦੁਆਰਾ ਇਸ ਸੰਘਤਾ ਅਧੀਨ ਕੀਤੀ ਗਈ ਹਰਿਕ ਜਾਂਚ। ’’

       ਉਪਰੋਕਤ ਪਰਿਭਾਸ਼ਾ ਤੋਂ ‘‘ਨਿਰਸੰਦੇਹ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ‘ਜਾਂਚ’ ਵਿਚਾਰਣ ਤੋਂ ਵਖਰੀ ਚੀਜ਼ ਹੈ ਅਤੇ ਜਦੋਂ ਵਿਚਾਰਣ ਸ਼ੁਰੂ ਹੁੰਦਾ ਹੈ ਤਾਂ ਜਾਂਚ ਖ਼ਤਮ ਹੋ ਜਾਂਦੀ ਹੈ। (ਸਵਰਨਾ ਬਨਾਮ ਰਾਜ 1957 ਆਂਧਰਾ ਡਬਲਿਊ ਆਰ 123)।

       ਜਾਂਚ ਸ਼ਬਦ ਵਿਚ ਵਿਚਾਰਣ ਸ਼ਾਮਲ ਨਹੀਂ ਹੈ, ਇਸ ਦਾ ਮਤਲਬ ਕਿਸੇ ਮਾਮਲੇ ਵਿਚ ਮੈਜਿਸਟਰੇਟ ਜਾਂ ਹੋਰ ਅਦਾਲਤ ਦੁਆਰਾ ਨਿਆਂਇਕ ਜਾਂਚ ਤੋਂ ਹੈ। (ਆਰ.ਪੀ.ਕਪੂਰ ਬਨਾਮ ਪਰਤਾਪ ਸਿੰਘ ਕੈਰੋਂ , (1966 ਕ੍ਰਿ 115)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.