ਜੱਦੀ ਜਾਇਦਾਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ancestral property_ਜੱਦੀ ਜਾਇਦਾਦ: ਜੱਦੀ ਜਾਇਦਾਦ ਉਸ ਸੰਪਤੀ ਦਾ ਨਾਂ ਹੈ ਜੋ ਹਿੰਦੂ ਪਰਿਵਾਰ ਵਿਚ ਕਿਸੇ ਵਿਅਕਤੀ ਨੂੰ ਪੁਰਖਿਆਂ ਤੋਂ ਵਿਰਾਸਤ ਵਿਚ ਮਿਲਦੀ ਹੈ। ਇਸ ਜਾਇਦਾਦ ਵਿਚ ਦਾਦਕੇ ਵਡੇਰੇ ਤੋਂ, ਨਾਨੇ ਤੋਂ, ਸ਼ਰੀਕਾਂ ਤੋਂ (Collaterals) ਵੱਖ ਹੋਣ ਵੇਲੇ ਮਿਲੇ ਹਿੱਸੇ ਵਿਚ ਆਈ ਅਤੇ ਕਿਸੇ ਦਾਦਕੇ ਵਡੇਰੇ ਤੋਂ ਹਿੱਬੇ ਜਾਂ ਵਸੀਅਤ ਦੁਆਰਾ ਮਿਲੀ ਜਾਇਦਾਦ ਸ਼ਾਮਲ ਨਹੀਂ ਹੁੰਦੀ ਜੋ ਪਿਤਾ ਨੂੰ ਵਡੇਰਿਆਂ ਤੋਂ ਮਿਲੀ ਹੋਵੇ ਸਗੋਂ ਉਸ ਵਿਚ ਬਪੌਤੀ ਜਾਂ ਅਜਿਹੀ ਸੰਪਤੀ ਜੋ ਪਿਤਾ ਨੇ ਕਿਸੇ ਵੀ ਹੱਕ ਅਧੀਨ ਹਾਸਲ ਕੀਤੀ ਹੋਵੇ ਅਤੇ ਮਿਰਤੂ ਦੇ ਸਮੇਂ ਉਸ ਦੀ ਹੋਵੇ। ਪਰ ਇਸ ਵਿਚ ਅਜਿਹੀ ਸੰਪਤੀ ਸ਼ਾਮਲ ਨਹੀਂ ਹੁੰਦੀ ਜੋ ਰੁਕੀ ਵਿਰਾਸਤ ਹੋਵੇ ਅਰਥਾਤ ਭਰਾ , ਭਤੀਜੇ ਆਦਿ ਤੋਂ ਮਿਲੀ ਹੋਵੇ। ਜੱਦੀ ਜਾਇਦਾਦ ਵਿਰਸੇ ਵਿਚ ਮਿਲਣ ਤੋਂ ਪਹਿਲਾਂ ਵੀ ਪਿਤਾ ਦਾ ਉਸ ਵਿਚ ਨਿਹਿਤ ਹਿਤ ਹੁੰਦਾ ਹੈ ਅਤੇ ਉਸ ਕਾਰਨ ਪੁਤਰ ਨੂੰ ਉਸ ਵਿਚ ਕੁਝ ਹੱਕ ਹਾਸਲ ਹੁੰਦੇ ਹਨ। ਮੋਟੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਾਰੀ ਸੰਪਤੀ ਜੋ ਮਨੁੱਖ ਨੂੰ ਸਿਧੇ ਤਿੰਨ ਪੀੜ੍ਹੀਆਂ ਤੋਂ ਦੂਰ ਨ ਹੋਣ ਵਾਲੇ ਨਰ ਵਡੇਰੇ ਤੋਂ ਮਿਲਦੀ ਹੈ ਉਹ ਜੱਦੀ ਜਾਇਦਾਦ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First